ਜ਼ੋਨ ਨੰ:-7 ਵਿਖੇ ਡਾ.ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ ਗਈ!
Punjab ujala news : ਅੱਜ ਮਿਤੀ:-15-04-2024 ਨੂੰ ਜ਼ੋਨ ਨੰ:7 ਦੇ ਸਮੂਹ ਮੁਲਾਜ਼ਮਾਂ ਵਲੋਂ ਡਾ.ਭੀਮ ਰਾਓ ਅੰਬੇਡਕਰ ਜੀ ਨੂੰ ਯਾਦ ਕਰਦਿਆਂ ਉਹਨਾਂ ਦੀ ਜੈਅਤੀ ਨੂੰ ਮਨਾਇਆ ਗਿਆ,ਇਸ ਮੌਕੇ ਅੰਬੇਡਕਰ ਸਾਹਿਬ ਦਾ ਕੇਕ ਕੱਟਦਿਆਂ ਲੰਗਰ ਲਗਾਇਆ ਗਿਆ.ਇਸ ਮੌਕੇ ਐਸ.ਡੀ.ਓ.ਪ੍ਰਸ਼ਾਂਤ ਕੁਮਾਰ ਸਾਹਿਬ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਬਾਵਾ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਚੱਲਣ ਦੀ ਅਪੀਲ ਕੀਤੀ ਗਈ ਤਾਂ ਜੋ ਭਵਿੱਖ ਵਿਚ ਹਰ ਵਿਅਕਤੀ ਆਪਣੇ ਜੀਵਨ ਨੂੰ ਸੁਖਾਲਾ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਨਾਲ ਨਿਭਾ ਸਕੇ!
ਇਸ ਮੌਕੇ ਜੇ.ਈ.ਚਰਨਜੀਤ ਸਿੰਘ,ਜੇ.ਈ.ਕਾਰਤਿਕ,ਵਾਟਰ ਸਪਲਾਈ ਯੂਨੀਅਨ ਦੇ ਪ੍ਰਧਾਨ ਹਰਜੀਤ ਕੁਮਾਰ ਬੌਬੀ,ਚੇਅਰਮੈਨ ਰਾਜਿੰਦਰ ਸੱਭਰਵਾਲ,ਅਸ਼ੋਕ ਖੋਸਲਾ,ਰਾਕੇਸ਼ ਕਾਕਾ,ਅਨਿਲ ਮੱਟੂ,ਰੋਹਿਤ ਗਿੱਲ,ਰਾਜੇਸ਼ ਅਗਨੀਹੋਤਰੀ,ਰਾਜ ਕੁਮਾਰ,ਰਾਜਦੀਪ,ਬਾਦਸ਼ਾਹ,ਸਾਹਿਲ, ਗੌਤਮ,ਸੌਰਵ,ਰਾਜਿੰਦਰ ਕੁਮਾਰ ਤੇ ਆਸ਼ੀਸ਼ ਮੌਜੂਦ ਸਨ!
