Search for:
  • Home/
  • Jalandhar/
  • ਥ੍ਰੀ ਸਟਾਰ ਕਲੋਨੀ ਵਿੱਚ ਮਨਾਇਆ ਗਿਆ ਤੀਆਂ ਦਾ ਤਿਓਹਾਰ

ਥ੍ਰੀ ਸਟਾਰ ਕਲੋਨੀ ਵਿੱਚ ਮਨਾਇਆ ਗਿਆ ਤੀਆਂ ਦਾ ਤਿਓਹਾਰ

Punjab ujala news, ਜਲੰਧਰ (ਰਾਹੁਲ ਕਸ਼ਯਪ) : ਜਲੰਧਰ ਥ੍ਰੀ ਸਟਾਰ ਕਲੋਨੀ ਦੇ ਅੰਦਰ ਚੌਹਾਨ ਗਲੀ ਵਿੱਚ ਤੀਆਂ ਦਾ ਤਿਓਹਾਰ ਬੜੇ ਜੋਰ ਸ਼ੋਰ ਨਾਲ ਮਨਾਇਆ ਗਿਆ. ਜਿਸ ਵਿੱਚ ਕਲੋਨੀ ਦੇ ਪ੍ਰਧਾਨ ਈਸ਼ਵਰ ਸਿੰਘ ਚੌਹਾਨ ਕਲੋਨੀ ਵਾਸੀਆਂ ਨਾਲ ਖੂਬ ਅਨੰਦ ਮਾਣਿਆ।

ਇਸ ਸਮਾਗਮ ‘ਚ ਸ਼ਹਿਰ ਦੀਆਂ ਔਰਤਾਂ ਨੇ ਭਾਰੀ ਉਤਸਾਹ ਨਾਲ ਹਿੱਸਾ ਲਿਆ। ਇਸ ਮੌਕੇ ਅੋਰਤਾਂ ਪੰਜਾਬੀ ਪਹਿਰਾਵੇ ਵਿੱਚ ਪਹੁੰਚੀਆਂ ‘ਤੇ ਗਿੱਧਾ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ ਅਤੇ ਪੰਜਾਬੀ ਗੀਤਾਂ ਉੱਤੇ ਨੱਚ ਗਾ ਕੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਦ ਲਾਏ।

ਜਿਸ ਵਿਚ ਰਾਣੀ,ਕਾਜਲ, ਮੀਨਾਕਸ਼ੀ, ਲਕਸ਼ਮੀ, ਕੰਚਨ, ਸੀਮਾਂ, ਮੋਨਿਕਾ, ਨੇਹਾ, ਨੀਲਮ, ਏਕਤਾ, ਸੀਤਾ, ਨਿਸ਼ੁ, ਸੋਨੀਆ, ਪਿੰਕੀ, ਸੰਦੀਪ ਸ਼ਾਮਲ ਸਨ।