ਅਦਾਲਤ ਵਲੋ ਘੋਸ਼ਿਤ ਕੀਤਾ ਭਗੌੜਾ ਵਿਅਕਤੀ ਪੁਲਸ ਨੇ ਕੀਤਾ ਕਾਬੂ
ਪੰਜਾਬ ਉਜਾਲਾ ਨਿਊਜ਼
ਅਦਾਲਤ ਵਲੋ ਘੋਸ਼ਿਤ ਕੀਤਾ ਭਗੌੜਾ ਵਿਅਕਤੀ ਪੁਲਸ ਨੇ ਕੀਤਾ ਕਾਬੂ
ਜਲੰਧਰ (ਰਾਹੁਲ ਕਸ਼ਯਪ) ਮਾਣਯੋਗ ਸ਼੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਕਮਿਸ਼ਨਰੇਟ ਜਲੰਧਰ ਦੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਹਰਿੰਦਰ ਸਿੰਘ ਗਿੱਲ P.P.S ਵਧੀਕ ਡਿਪਟੀ ਕਮਿਸਸ਼ਨਰ ਸਿਟੀ-II ਜਲੰਧਰ ਜੀ ਦੀ ਹਦਾਇਤ ਅਨੁਸਾਰ ਸ੍ਰੀ ਹਰਜਿੰਦਰ ਸਿੰਘ PPS ACP ਮਾਡਲ ਟਾਊਨ ਜਲੰਧਰ ਅਤੇ INSP ਮੁਕੇਸ਼ ਕੁਮਾਰ 54/JAL ਮੁੱਖ ਅਫਸਰ ਥਾਣਾ ਡਵੀਜਨ ਨੰਬਰ 7 ਜਲੰਧਰ ਦੀ ਨਿਗਰਾਨੀ ਹੇਠ ASI ਸੋਹਣ ਲਾਲ 3258 ਵੱਲੋਂ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਥਾਣਾ ਮੌਜੂਦ ਸੀ ਤਾਂ ਮੁੱਖਬਰ ਖਾਸ ਦੀ ਇਤਲਾਹ ਤੇ ਮੁਕੱਦਮਾ ਨੰਬਰ 181 ਮਿਤੀ 19.11.2023 ਜੁਰਮ 454, 380 IPC ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਵਿੱਚ ਨਾਮਜਦ ਦੋਸ਼ੀ ਲਵਪ੍ਰੀਤ ਸਿੰਘ ਉਰਫ ਲੱਭੂ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸਾਬੋਵਾਲ ਜਲੰਧਰ ਹਾਲ ਵਾਸੀ ਮਕਾਨ ਨੰਬਰ 37 ਕੁੱਕੀ ਢਾਬ ਜਲੰਧਰ ਨੂੰ ਕਾਬੂ ਕਰਕੇ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ।
ਦੌਰਾਨੇ ਤਫਤੀਸ਼ ਦੋਸ਼ੀ ਲਵਪ੍ਰੀਤ ਜੋ ਮੁਕੱਦਮਾ ਨੰਬਰ 137 ਮਿਤੀ 21.07.2022 ਜੁਰਮ 379 IPC ਵਾਧਾ ਜੁਰਮ 411 IPC ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਮਾਣਯੋਗ ਅਦਾਲਤ ਵੱਲੋ ਮਿਤੀ 07.11.2023 ਨੂੰ 299 ਸੀ.ਆਰ.ਪੀ.ਸੀ ਤਹਿਤ ਭਗੋੜਾ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਮੁਕੱਦਮਾ ਨੰਬਰ 137/22 ਵਿੱਚ ਗ੍ਰਿਫਤਾਰ ਕੀਤਾ ਗਿਆ।
