Search for:
  • Home/
  • Uncategorized/
  • ਚੋਰੀਸ਼ੁਦਾ 5 ਮੋਟਰ ਸਾਇਕਲਾ ਸਮੇਤ ਚੋਰ ਗ੍ਰਿਫਤਾਰ

ਚੋਰੀਸ਼ੁਦਾ 5 ਮੋਟਰ ਸਾਇਕਲਾ ਸਮੇਤ ਚੋਰ ਗ੍ਰਿਫਤਾਰ

ਪੰਜਾਬ ਉਜਾਲਾ ਨਿਊਜ਼

ਚੋਰੀਸ਼ੁਦਾ 5 ਮੋਟਰ ਸਾਇਕਲਾ ਸਮੇਤ ਚੋਰ ਗ੍ਰਿਫਤਾਰ

ਜਲੰਧਰ (ਰਾਹੁਲ ਕਸ਼ਯਪ)ਮਾਨਯੋਗ ਸ਼੍ਰੀ ਸਵਪਨ ਸ਼ਰਮਾ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋ ਲੁੱਟ ਖੋਹ ਅਤੇ ਵਹੀਕਲ ਚੋਰੀ ਦੀਆ ਵਾਰਦਾਤਾ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਬਲਵਿੰਦਰ ਸਿੰਘ (PPS)-ADCP-1, ਨਿਰਮਲ ਸਿੰਘ (PPS)- ACP Central ਜਲੰਧਰ ਦੀਆ ਹਦਾਇਤਾ ਤੇ SI ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰ 2 ਜਲੰਧਰ ਵਲੋ ਬਾਲਾਤਰ ਅਫਸਰਾ ਦੀਆ ਯੋਗ ਗਾਇਡੈਂਸ ਪਰ 01 ਚੋਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ
ASI ਅਨਿਲ ਕੁਮਾਰ 394/Jal ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੇ ਸਬੰਧ ਵਿੱਚ ਵਰਕਸ਼ਾਪ ਚੋਕ ਜਲੰਧਰ ਮੋਜੂਦ ਸੀ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਅਸ਼ਵਰੀਆ ਉਰਫ ਬਿੱਟੂ ਦਿੱਲੀ ਪੁੱਤਰ ਚਰਗ ਦਾਸ ਵਾਸੀ ਪਿੰਡ ਕਠੂਆ ਜੰਮੂ ਹਾਲ ਵਾਸੀ ਕਿਰਾਏਦਾਰ ਨਾਜਿਆ ਖਾਨ ਸ਼ਿਵ ਨਗਰ ਨੇੜੇ ਸ਼ਿਵ ਮੰਦਰ ਜਲੰਧਰ ਜੋ ਚੋਰੀਆ ਕਰਨ ਦਾ ਆਦੀ ਹੈ ਜਿਸ ਨੇ ਵੱਖ ਵੱਖ ਇਲਾਕਿਆ ਤੋ ਮੋਟਰ ਸਾਈਕਲ ਚੋਰੀ ਕੀਤੇ ਹਨ ਜੋ ਅੱਜ ਚੋਰੀ ਕੀਤੇ ਮੋਟਰ ਸਾਈਕਲ ਵੇਚਣ ਲਈ ਦਾਣਾ ਮੰਡੀ ਪਾਸ ਖੜਾ ਹੈ ਜਿਸ ਤੇ ਅਰੋਪੀ ਅਸ਼ਵਰੀਆ ਉਰਫ ਬਿੱਟੂ ਦਿਲੀ ਖਿਲਾਫ ਮੁਕੱਦਮਾ ਨੰ 147 ਮਿਤੀ 01.12.2023 ਅ/ਧ 379 IPC ਥਾਣਾ ਡਵੀਜਨ ਨੰ 2 ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਦੌਰਾਨੇ ਤਫਤੀਸ਼ ਮੁਕੱਦਮਾ ਵਿੱਚ ਅਰੋਪੀ ਅਸ਼ਵਰੀਆ ਉਰਫ ਬਿੱਟੂ ਦਿਲੀ ਨੂੰ ਦਾਣਾ ਮੰਡੀ ਨੇੜੇ ਵਰਕਸ਼ਾਪ ਚੋਂਕ ਤੋ ਗ੍ਰਿਫਤਾਰ ਕਰਕੇ 5 ਮੋਟਰ ਸਾਇਕਲ ਸਪਲੈਂਡਰ ਬਿੰਨਾ ਨੰਬਰੀ ਬ੍ਰਾਮਦ ਕੀਤੇ ਗਏ ਹਨ ਜੋ ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।