ਧੋਗੜੀ ਵਿਖੇ ਚਿੱਟੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਪੰਜਾਬ ਉਜਾਲਾ ਨਿਊਜ਼
ਧੋਗੜੀ ਵਿਖੇ ਚਿੱਟੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ
ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਮੁਤਾਬਿਕ ਰਾਤ ਨੂੰ ਡੇਢ ਵਜੇ ਲਾਸ਼ ਨੂੰ ਲਾਈਨਾਂ ਦੇ ਨੇੜੇ ਸੁੱਟਿਆ
ਪਰਿਵਾਰਕ ਮੈਂਬਰਾਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਦੀ ਕੀਤੀ ਮੰਗ
ਜਲੰਧਰ (ਰਾਹੁਲ ਕਸ਼ਯਪ)ਚਿੱਟੇ ਦੀ ਓਵਰਡੋਜ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਪਿੰਡ ਧੋਗੜੀ ਵਿਖੇ ਇੱਕ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਤੋਂ ਬਰਾਮਦ ਹੋਈ ਹੈ। ਜਿਸ ਦੀ ਮੌਤ ਚਿੱਟੇ ਦੀ ਓਵਰਡੋਜ਼ ਲੈਣ ਨਾਲ ਦੱਸੀ ਜਾਂਦੀ ਹੈ।
ਜਲੰਧਰ ਰੇਲਵੇ ਪੁਲਿਸ ਥਾਣੇ ਵਲੋਂ ਏਐਸਆਈ ਕਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਨ ਦੀਪੂ ਪੁੱਤਰ ਭੋਲਾ ਬਾਸੀ ਧੋਗੜੀ ਦੇ ਤੌਰ ਤੇ ਹੋਈ ਹੈ ਮ੍ਰਿਤਕ ਦੀ ਪਤਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤੀ ਉਹ 500 ਰੁਪਏ ਲੈ ਕੇ ਪਿੰਡ ਧੋਗੜੀ ਦੇ ਹੀ ਕਾਲੂ ਪੁੱਤਰ ਬਿੱਟੂ ਕੋਲ ਚਿੱਟਾ ਲੈਣ ਲਈ ਗਿਆ ਸੀ ਜਦੋਂ ਉਹ ਕਾਫੀ ਦੇਰ ਘਰ ਨਹੀਂ ਆਇਆ ਤਾਂ ਕਾਲੂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਕਾਲੂ ਨੇ ਦੱਸਿਆ ਕਿ ਉਸ ਕੋਲ ਆਇਆ ਸੀ ਚਿੱਟਾ ਲੈ ਕੇ ਚਲੇ ਗਿਆ ।ਉਸ ਦੀ ਮੌਤ ਚਿੱਟੇ ਦੀ ਓਵਰਡੋਜ ਲੈਣ ਨਾਲ ਹੀ ਹੋਈ ਲੱਗਦੀ ਹੈ। ਮੌਕੇ ਤੇ ਐਸਐਚ ਓ ਆਦਮਪੁਰ ਮਨਜੀਤ ਸਿੰਘ ਵੀ ਪੁਲਿਸ ਪਾਰਟੀ ਸਮੇਤ ਪਹੁੰਚੇ ਹੋਏ ਸਨ । ਰੇਲਵੇ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਕੀਤੀ ਜਾਵੇਗੀ। ਮੌਕੇ ਤੇ ਇਕੱਤਰ ਪਿੰਡ ਦੀ ਪੰਚਾਇਤ ਅਤੇ ਮੋਹਤਵਰ ਪਤਵੰਤਿਆਂ ਨੇ ਦੱਸਿਆ ਕਿ ਮ੍ਰਿਤਕ ਦੀਪੂ ਦੇ ਚਿੱਟੇ ਦੀ ਓਵਰਡੋਜ ਦਾ ਟੀਕਾ ਲਗਾਇਆ ਗਿਆ ਸੀ। ਜਿਸ ਨਾਲ ਉਸ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਨੂੰ ਰੇਲਵੇ ਲਾਈਨਾਂ ਦੇ ਨਜ਼ਦੀਕ ਸੁੱਟ ਦਿੱਤਾ ਗਿਆ ਪਿੰਡ ਵਿੱਚ ਚਿੱਟਾ ਵੇਚਣ ਵਾਲਾ ਗਰੋਹ ਸਰਗਰਮ ਹੈ। ਇਸ ਸਬੰਧੀ ਸਥਾਨਕ ਪੁਲਿਸ ਨੂੰ ਪਹਿਲਾਂ ਸੂਚਿਤ ਕੀਤਾ ਗਿਆ ਪਰੰਤੂ ਸਥਾਨਕ ਪੁਲਿਸ ਵੱਲੋਂ ਚਿੱਟਾ ਵੇਚਣ ਵਾਲਿਆਂ ਖਿਲਾਫ਼ ਕੋਈ ਵੀ ਐਕਸ਼ਨ ਨਹੀਂ ਲਿਆ ਜਾਂਦਾ ਜਿਸ ਕਾਰਨ ਆਏ ਦਿਨ ਚਿੱਟੇ ਦੀ ਓਵਰਡੋਜ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਪਿੰਡ ਵਾਸੀਆਂ ਦੀ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਹੈ ਕਿ ਪਿੰਡ ਵਿੱਚ ਸ਼ਰੇਆਮ ਚਿੱਟਾ ਵੇਚਣ ਵਾਲਿਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ।
ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਮੁਤਾਬਿਕ ਰਾਤ ਨੂੰ ਡੇਢ ਵਜੇ ਮਿਰਤਕ ਨੂੰ ਲਾਈਨਾਂ ਦੇ ਨੇੜੇ ਸੁੱਟਿਆ
ਪ੍ਰਾਪਤ ਜਾਣਕਾਰੀ ਅਨੁਸਾਰ ਧੋਗੜੀ ਵਿਖੇ ਸਵੇਰੇ ਇੱਕ ਨੌਜਵਾਨ ਦੀ ਲਾਸ਼ ਰੇਲਵੇ ਲਾਈਨਾਂ ਦੇ ਨੇੜੇ ਬਰਾਮਦ ਹੋਈ ਸੀ। ਖਦਸ਼ਾ ਜਾਹਿਰ ਕੀਤਾ ਜਾਂਦਾ ਸੀ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਰੇਲਵੇ ਪੁਲਿਸ ਵੱਲੋਂ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਨੇ ਜਲੰਧਰ ਭੇਜ ਦਿੱਤਾ ਗਿਆ ਪ੍ਰੰਤੂ ਪਿੰਡ ਵਾਸੀਆਂ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਬਰਾਮਦ ਹੋਈ ਫੋਟੋ ਵਿੱਚ ਮਿਰਤਕ ਦੀਪੂ ਨੂੰ ਮੋਟਰ ਸਾਈਕਲ ਤੇ ਦੋ ਨੌਜਵਾਨ ਰਾਤ ਦੇ ਡੇਢ ਵਜੇ ਲੈ ਕੇ ਰੇਲਵੇ ਰੇਲਿੰਗਾਂ ਤੇ ਸੁੱਟ ਕੇ ਜਾਂਦੇ ਹਨ ਅਤੇ ਵਾਪਸ ਜਾਂਦਿਆਂ ਦੀ ਵੀ ਫੁਟੇਜ ਪ੍ਰਾਪਤ ਹੋਈ ਇਸ ਸਬੰਧੀ ਪਿੰਡ ਵਾਸੀਆਂ ਨੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਡੀਐਸਪੀ ਆਦਮਪੁਰ ਕੁਮਰ ਵਿਜੇ ਅਤੇ ਐਸਐਚ ਓ ਆਦਮਪੁਰ ਮਨਜੀਤ ਸਿੰਘ ਉਹਨਾਂ ਮੰਗ ਕੀਤੀ ਹੈਗੀ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਇਸ ਸਬੰਧੀ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਉਪਰੰਤ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ! ਇਸ ਸਬੰਧੀ ਪਿੰਡ ਵਾਸੀਆਂ ਨੇ ਕੈਬਨਟ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਦੇ ਧਿਆਨ ਚ ਸਾਰਾ ਮਾਮਲਾ ਲਿਆਂਦਾ ਗਿਆ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵੱਡੀ ਪੱਧਰ ਤੇ ਪਿੰਡ ਵਿੱਚ ਚਿੱਟਾ ਵਿਕਦਾ ਹੈ। ਨਸ਼ੇ ਦੀ ਓਵਰਡੋਜ ਨਾਲ ਪਹਿਲਾਂ ਵੀ ਕਈ ਨੌਜਵਾਨ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਤਾਂ ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪੁਲਿਸ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦੇਣਗੇ ਕਿ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਵਿਕਣ ਨਹੀਂ ਦਿੱਤਾ ਜਾਵੇਗਾ। ਅਤੇ ਉਨਾਂ ਕਿਹਾ ਕਿ ਕਤਲ ਦਾ ਮਾਮਲਾ ਦਰਜ ਕਰਨ ਐਸਐਸਪੀ ਨਾਲ ਗੱਲ ਕਰਨਗੇ।
