Search for:
  • Home/
  • Uncategorized/
  • PTE ਟੈਸਟ ਦੌਰਾਨ ਨਕਲ ਕਰਵਾਉਣ ਵਾਲਾ 01 ਕਾਬੂ ।

PTE ਟੈਸਟ ਦੌਰਾਨ ਨਕਲ ਕਰਵਾਉਣ ਵਾਲਾ 01 ਕਾਬੂ ।

ਪੰਜਾਬ ਉਜਾਲਾ ਨਿਊਜ਼

PTE ਟੈਸਟ ਦੌਰਾਨ ਨਕਲ ਕਰਵਾਉਣ ਵਾਲਾ 01 ਕਾਬੂ ।

ਜਲੰਧਰ : (ਰਾਹੁਲ ਕਸ਼ਯਪ)ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ PPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਦਿੱਤਿਆ IPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਜਲੰਧਰ, ਸ਼੍ਰੀ ਹਰਜਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਮਾਡਲ ਟਾਊਨ ਜਲੰਧਰ ਜੀ ਦੀ ਯੋਗ ਅਗਵਾਈ ਹੇਠ ਮਨ ਇੰਸਪੈਕਟਰ ਅਜਾਇਬ ਸਿੰਘ ਔਜਲਾ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਨੇ PTE ਟੈਸਟ ਦੌਰਾਨ ਸਟੂਡੈਂਟਾਂ ਨੂੰ ਨਕਲ ਕਰਵਾਉਣ ਸਬੰਧੀ ਦਰਜ ਹੋਏ ਮੁਕੱਦਮਾ ਨੰਬਰ 168 ਮਿਤੀ 02.10.2023 ਜੁਰਮ 406,420,120-ਬੀ IPC, 66-C IT ACT ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਵਿੱਚ ਦੋਸ਼ੀ ਸੁਸ਼ਾਕ ਬਹੂਗੁਨਾ ਪੁੱਤਰ ਹਨੂਮਤ ਬਹੂਗੁਨਾ ਵਾਸੀ ਮਕਾਨ ਨੰਬਰ 43 ਗੋਬਿੰਦ ਵਿਹਾਰ ਬਲਟਾਣਾ, ਜੀਰਕਪੁਰ, SAS ਨਗਰ ਨੂੰ ਮਿਤੀ 23.10.2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਉਕਤ ਪਾਸੋਂ PTE ਟੈਸਟ ਦੌਰਾਨ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ