Search for:
  • Home/
  • Uncategorized/
  • ਥਾਣਾ ਮਹਿਤਪੁਰ ਦੀ ਪੁਲਿਸ ਨੇ 255 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਸਮੱਗਲਰ ਨੂੰ ਕੀਤਾ ਗ੍ਰਿਫਤਾਰ

ਥਾਣਾ ਮਹਿਤਪੁਰ ਦੀ ਪੁਲਿਸ ਨੇ 255 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਸਮੱਗਲਰ ਨੂੰ ਕੀਤਾ ਗ੍ਰਿਫਤਾਰ

ਥਾਣਾ ਮਹਿਤਪੁਰ ਦੀ ਪੁਲਿਸ ਨੇ 255 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਸਮੱਗਲਰ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ, ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਨਰਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਮਹਿਤਪੁਰ ਦੀ ਅਗਵਾਈ ਹੇਠ ASI ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਐਨ.ਡੀ.ਪੀ.ਐਸ. ਐਕਟ ਦੇ ਮੁੱਕਦਮਾ ਵਿੱਚ 01 ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ, ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਨੇ ਦੱਸਿਆ ਕਿ ASI ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋ ਰੋਲੀ ਰੋਡ ਮਹਿਤਪੁਰ ਤੋਂ 01 ਨਸ਼ਾ ਸਮੱਗਲਰ ਸ਼ਿੰਦਰ ਸਿੰਘ ਉਰਫ ਪੱਪੂ ਪੁੱਤਰ ਅਜੀਤ ਸਿੰਘ ਵਾਸੀ ਟਿੰਡੀਵਾਲਾ ਥਾਣਾ ਸਦਰ ਫਿਰੋਜ਼ਪੁਰ ਪਾਸ ਕਾਲੇ ਰੰਗ ਦੀ ਕਿੱਟ ਵਿੱਚ ਮੋਮੀ ਲਿਫਾਫਾ ਵਿੱਚ 255 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਜਿਸ ਤੇ ASI ਜਸਪਾਲ ਸਿੰਘ ਨੇ ਮੁਕਦਮਾ ਦਰਜ ਰਜਿਸਟਰ ਕਰਕੇ ਮੁਢਲ਼ੀ ਤਫਤੀਸ਼ ਅਮਲ ਵਿਚ ਲਿਆਦੀ।ਦੋਸੀ ਦੇ ਖਿਲਾਫ ਮੁੱਕਦਮਾ ਨੰ. 85 ਮਿਤੀ 23.08,2023 ਅ/ਧ 21(C)-61-85 NDPS Act ਥਾਣਾ ਮਹਿਤਪੁਰ ਦਰਜ ਕੀਤਾ ਗਿਆ।

ਦੌਰਾਨੇ ਤਫਤੀਸ਼ ਦੋਸ਼ੀ ਸ਼ਿੰਦਰ ਸਿੰਘ ਉਰਫ ਪੱਪੂ ਉਕਤ ਦੀ ਨਿਸ਼ਾਨਦੇਹੀ ਪਰ ਪਿੰਡ ਬੂਟੇ ਦੀਆਂ ਛੰਨਾ ਤੋਂ 45 ਹਜਾਰ ਰੁਪਏ ਬ੍ਰਾਮਦ ਕੀਤੇ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਦੋਸ਼ੀ ਮੁੱਕਦਮਾ ਨੰਬਰ 23 ਮਿਤੀ 03.08,2023 ਅ/ਧ 21(C)/25/29/27-(A)-61-85 NDPS ACT ਥਾਣਾ SSOC ਅਮ੍ਰਿਤਸਰ (10 ਕਿਲੋ ਹੈਰੋਇਨ) ਤੇ ਮੁੱਕਦਮਾ ਨੰਬਰ 23 ਮਿਤੀ (03.08.2023 ਅਧ 21(C)/25/29/27-(A)-61-85 NDPS ACT ਥਾਣਾ SSOC ਅੰਮ੍ਰਿਤਸਰ ਤੇ ਮੁ:ਨੰ: 107 ਮਿਤੀ 17-08-2023 U/s 21(C)-61-85 NDPS ACT ਥਾਣਾ ਗੁਰਾਇਆ (08 ਕਿਲੋ ਹੈਰੋਇਨ) ਵੀ ਲੋੜੀਦਾ ਹੈ। ਦੋਸ਼ੀ ਮੁ:ਨੰ: 107/2023 ਥਾਂਣਾ ਗੁਰਾਇਆ ਵਿੱਚ ਦੋਸ਼ੀ ਜੋਗਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰਜਾਪੁਰ ਥਾਣਾ ਲਾਡੋਵਾਲ ਜਿਲ੍ਹਾ ਲੁਧਿਆਣਾ ਜਿਸਦੇ ਪਾਕਿਸਤਾਨ ਨਾਲ ਸਬੰਧ ਹਨ। ਜੋ ਦੋਸ਼ੀ ਸ਼ਿੰਦਰ ਸਿੰਘ ਉਰਫ ਪੱਪੂ ਉਸਦਾ ਰਿਸ਼ਤੇਦਾਰ ਹੈ।