Search for:
  • Home/
  • Uncategorized/
  • ਪੰਜਾਬ: ਇਸ ਮਾਮਲੇ ਨੂੰ ਲੈ ਕੇ ਸੜਕਾਂ ਤੇ ਉਤਰਿਆ ਮਸੀਹ ਭਾਈਚਾਰਾ ਅਤੇ ਸਾਬਕਾ ਫੌਜੀ, ਕੇਂਦਰ ਸਰਕਾਰ ਖਿਲਾਫ ਕੱਢਿਆ ਗਿਆ ਰੋਸ ਮਾਰਚ

ਪੰਜਾਬ: ਇਸ ਮਾਮਲੇ ਨੂੰ ਲੈ ਕੇ ਸੜਕਾਂ ਤੇ ਉਤਰਿਆ ਮਸੀਹ ਭਾਈਚਾਰਾ ਅਤੇ ਸਾਬਕਾ ਫੌਜੀ, ਕੇਂਦਰ ਸਰਕਾਰ ਖਿਲਾਫ ਕੱਢਿਆ ਗਿਆ ਰੋਸ ਮਾਰਚ

पंजाब उजाला न्यूज
ਪੰਜਾਬ: ਇਸ ਮਾਮਲੇ ਨੂੰ ਲੈ ਕੇ ਸੜਕਾਂ ਤੇ ਉਤਰਿਆ ਮਸੀਹ ਭਾਈਚਾਰਾ ਅਤੇ ਸਾਬਕਾ ਫੌਜੀ, ਕੇਂਦਰ ਸਰਕਾਰ ਖਿਲਾਫ ਕੱਢਿਆ ਗਿਆ ਰੋਸ ਮਾਰਚ

ਬਟਾਲਾ(ਰਾਹੁਲ ਕਸ਼ਯਪ)ਮਣੀਪੁਰ ਵਿੱਚ ਕੁੜੀਆਂ ਨਾਲ਼ ਬਲਾਤਕਾਰ ਦੀ ਘਿਣਾਉਣੀ ਘਟਨਾ ਅਤੇ ਹਿੰਸਾ ਦੇ ਖ਼ਿਲਾਫ਼ ਮਸੀਹ ਭਾਈਚਾਰੇ ਵਲੋਂ ਅੱਜ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਚ ਇਕ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ। ਮਨੀਪੁਰ ਚ ਮਸੀਹ ਭਾਈਚਾਰੇ ਦੀਆ ਲੜਕੀਆਂ ਨਾਲ ਹੋਈ ਸ਼ਰਮਨਾਕ ਘਟਨਾ ਦੇ ਰੋਸ ਦੇ ਚਲਦੇ ਜਿਥੇ ਰੋਸ ਮਾਰਚ ਕੱਢਿਆ ਗਿਆ, ਉਥੇ ਹੀ ਕੇਦਰ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਗਈ। ਧਰਨਾ ਦੇ ਰਹੇ ਵੱਡੀ ਗਿਣਤੀ ਚ ਇਕੱਠੇ ਹੋਏ ਮਸੀਹ ਭਾਈਚਾਰਾ, ਸਾਬਕਾ ਫੌਜੀ ਅਤੇ ਹੋਰਨਾਂ ਜਥੇਬੰਦੀਆਂ ਦੇ ਲੋਕਾਂ ਦਾ ਕਹਿਣਾ ਸੀ ਕਿ ਭਾਜਪਾ ਵੱਲੋਂ ਮਣੀਪੁਰ ਦੀਆਂ ਦੋ ਜਨਜਾਤੀਆਂ ‘ਚ ਫੈਲਾਏ ਜਾ ਰਹੇ ਜਹਿਰ ਦਾ ਸਿੱਟਾ ਇਹ ਅਤਿਅੰਤ ਮੰਦਭਾਗੀ ਘਟਨਾ ਹੈ।

ਉਨ੍ਹਾਂ ਭਾਜਪਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਹੋਈ ਹਿੰਸਕ ਘਟਨਾ ਅਤੇ ਮਣੀਪੁਰ ਵਿੱਚ ਕੁੜੀਆਂ ਨਾਲ਼ ਬਲਾਤਕਾਰ ਦੀ ਘਿਣਾਉਣੀ ਘਟਨਾ ਦੀ ਜੰਮਕੇ ਨਿੰਦਾ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਘਟਨਾ ਚ ਸਾਰੇ ਦੋਸ਼ੀਆਂ ਨੂੰ ਕੜੀ ਸਜਾ ਹੋਵੇ ਤਾਂ ਜੋ ਆਉਣ ਵਾਲੇ ਸਮੇ ਚ ਕਦੇ ਕੋਈ ਐਸੀ ਸੋਚ ਨਾ ਬਣਾਵੇ । ਉਹਨਾਂ ਕਿਹਾ ਕਿ ਅੱਜ ਦੇਸ਼ ਚ ਬੱਚਿਆਂ ਔਰਤਾਂ ਖੁਦ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਅਤੇ ਹੋਣਾ ਇਹ ਚਾਹੀਦਾ ਹੈ ਕਿ ਇਸ ਮਾਮਲੇ ਅਤੇ ਹੋਰਨਾਂ ਐਸੇ ਮਾਮਲਿਆਂ ਚ ਕਨੂੰਨੀ ਪ੍ਰਕ੍ਰਿਆ ਵੀ ਤੇਜ ਹੋਵੇ ਤੇ ਗ਼ਲਤ ਸੋਚ ਵਾਲਿਆਂ ਖਿਲਾਫ ਕੜੀ ਕਾਰਵਾਈ ਹੋਵੇ ਤਾਂ ਜੋ ਇੱਕ ਮਿਸਾਲ ਬਣ ਸਕੇ।