Search for:
  • Home/
  • Uncategorized/
  • ਯੂਨਾਈਟਿਡ ਸਿੱਖ ਮੂਵਮੈਂਟ, ਪੰਜਾਬ ਵੱਲੋਂ “ਨਵ-ਸੁਧਾਰਵਾਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਲੋੜ, ਏਜੰਡਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ- ਭੂਮਿਕਾ’ ਬਾਰੇ ਕਰਵਾਈ ਗਈ ਵਿਚਾਰ ਗੋਸ਼ਟੀ |

ਯੂਨਾਈਟਿਡ ਸਿੱਖ ਮੂਵਮੈਂਟ, ਪੰਜਾਬ ਵੱਲੋਂ “ਨਵ-ਸੁਧਾਰਵਾਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਲੋੜ, ਏਜੰਡਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ- ਭੂਮਿਕਾ’ ਬਾਰੇ ਕਰਵਾਈ ਗਈ ਵਿਚਾਰ ਗੋਸ਼ਟੀ |

ਪੰਜਾਬ ਉਜਾਲਾ ਨਿਊਜ਼

ਯੂਨਾਈਟਿਡ ਸਿੱਖ ਮੂਵਮੈਂਟ, ਪੰਜਾਬ ਵੱਲੋਂ “ਨਵ-ਸੁਧਾਰਵਾਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਲੋੜ, ਏਜੰਡਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ- ਭੂਮਿਕਾ’ ਬਾਰੇ ਕਰਵਾਈ ਗਈ ਵਿਚਾਰ ਗੋਸ਼ਟੀ |

ਜਲੰਧਰ (ਰਾਹੁਲ ਕਸ਼ਯਪ)102 ਸਾਲ ਪਹਿਲਾਂ ਹੋਂਦ ਵਿਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਕਿੰਗ ਢਾਂਚੇ ਅਤੇ ਉਦੇਸ਼ਾਂ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਲਈ ਨਵੀਂ ਸੁਧਾਰਵਾਦੀ ਲਹਿਰ ਸ਼ੁਰੂ ਕਰਨ ਦੀ ਲੋੜ ਹੈ ਤਾਂ ਜੋ ਸਿੱਖ ਪੰਥ 21ਵੀਂ ਸਦੀ ਦੀਆਂ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਕੇ ਨਵੇਂ ਕਾਰਜਾਂ ਦੀ ਸ਼ੁਰੂਆਤ ਕਰ ਸਕੇ”, ਇਹ ਵਿਚਾਰ ਪ੍ਰਿੰ. ਪਰਵਿੰਦਰ ਸਿੰਘ ਸੰਚਾਲਕ, ਗੁਰਮਤਿ ਚੇਤਨਾ ਲਹਿਰ ਨੇ ਇੱਥੇ ਨਵ-ਸੁਧਾਰਵਾਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨਵੇਂ ਸੁਧਾਰ ਲਿਆਉਣ ਦੀ ਲੋੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਬਾਰੇ ਪ੍ਰਧਾਨਗੀ ਸ਼ਬਦ ਬੋਲਦਿਆਂ ਕਹੇ। ਉਨ੍ਹਾਂ ਕਿਹਾ ਕਿ ਗੁਰਮਤਿ ਚੇਤਨਾ ਲਹਿਰ ਤੇ ਯੂਨਾਈਟਿਡ ਸਿੱਖ ਮੂਵਮੈਂਟ ਮਿਲਕੇ ਆਗਾਮੀ ਗੁਰਦੁਆਰਾ ਚੋਣਾਂ ਵਿਚ ਸਿੱਧੇ ਮੁਕਾਬਲੇ ਯਕੀਨੀ ਬਣਾਉਣ ਲਈ ਸਾਰੀਆਂ ਸਬੰਧਿਤ ਧਿਰਾਂ ਨੂੰ ਇਕਜੁੱਟ ਕਰੇਗੀ।
ਭਾਈ ਹਰਿਸਿਮਰਨ ਸਿੰਘ ਨੇ ਕੂੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵਿਚ ਧਾਰਮਿਕ, ਸਮਜਿਕ, ਵਿੱਦਿਅਕ, ਪ੍ਰਬੰਧਕੀ ਅਤੇ ਉਦੇਸ਼ਾਤਮਕ ਸੁਧਾਰ ਲਿਆਉਣ ਦੀ ਲੋੜ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਇਕ ਸਿੱਖਾਂ ਦੀ ਪਾਰਲੀਮੈਂਟ ਦੇ ਰੂਪ ਵਿਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਪੰਥਕ ਜੁਗਤਿ ਅਨੁਸਾਰ 1920 ਵਿਚ ਬਣੀ ਸ਼੍ਰੋਮਣੀ ਕਮੇਟੀ ਨੂੰ ਪੁਨਰ-ਸੁਰਜੀਤ ਕਰਨ ਦੀ ਦਿਸ਼ਾ ਵਿਚ ਅਗਵਾਈ ਦੇਣ ਤਾਂ ਜੋ ਇਸ ਕਮੇਟੀ ਨੂੰ ਐਕਟ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਜਥੇਦਾਰਾਂ ਦੀ ਚੋਣ ਤੇ ਨਿਯੁਕਤੀ ਬਾਰੇ ਆਪਣਾ ਖਰੜਾ ਵੀ ਪੇਸ਼ ਕੀਤਾ।

ਸ. ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਵਿਰੋਧੀ ਸਰਕਾਰੀ ਤੇ ਹੋਰ ਸ਼ਕਤੀਆਂ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਨੂੰ ਕਮਜ਼ੋਰ ਕਰਨ ਲਈ ਜੋ ਬਿਰਤਾਂਤ ਸਿਰਜ ਰਹੀਆਂ ਹਨ, ਉਸ ਦਾ ਮੁਕਾਬਲਾ ਕਰਨ ਲਈ ਸਾਰੀਆਂ ਪੰਥਕ ਸ਼ਕਤੀਆਂ ਨੂੰ ਇਕਜੁੱਟ ਹੋਣਾ ਪਵੇਗਾ। ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਿਕਾਂ, ਵਿਸ਼ੇਸ਼ ਕਰਕੇ ਬਾਦਲ ਪਰਿਵਾਰ ਦੇ ਪ੍ਰਭਾਵ ਤੋਂ ਮੁਕਤ ਕੀਤਾ ਜਾਣਾ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ। ਸ. ਕਰਨੈਲ ਸਿੰਘ ਪੰਜੋਲੀ, ਡ. ਭਗਵਾਨ ਸਿੰਘ ਤੇ ਸ. ਕੁਲਦੀਪ ਸਿੰਘ ਵਿਰਕ ਨੇ ਚਰਚਾ ਵਿਚਹਿੱਸਾ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਦਖ਼ਲ ਵਿਚ ਇਸ ਕਮੇਟੀ ਦੇ ਆਗੂ ਵੀ ਜ਼ਿੰਮੇਵਾਰ ਹਨ। ਹੁਣ ਸਮਾਂ ਆ ਗਿਆ ਹੈ ਕਿ ਇਸ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਇਆ ਜਾਏ। ਬੀਬੀ ਕਿਰਨਜੋਤ ਕੌਰ ਨੇ ਕਮੇਟੀ ਦੀ ਵਰਤਮਾਨ ਆਗੂਆਂ ਦੇ ਕੰਮ ਕਰਨ ਦੇ ਢੰਗਾਂ ਉੱਤੇ ਕਈ ਪ੍ਰਸ਼ਨ ਉਠਏ। ਉਨ੍ਹਾਂ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖ਼ਲ ਦੇਣ ਦੀ ਘੋਰ ਨਿੰਦਾ ਕੀਤੀ।

ਵਿਚਾਰ ਗੋਸ਼ਟੀ ਦੇ ਮੁੱਖ ਮਹਿਮਾਨ ਭਾਈ ਪਰਮਿੰਦਰ ਸਿੰਘ ਖਾਲਸਾ ਨੇ ਵਰਤਮਾਨ ਪੰਥਕ ਹਾਲਾਤ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ (ਇੰਟਰਨੈਸ਼ਨਲ) ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਕਰਨ ਲਈ ਯਤਨ ਕਰੇਗੀ। ਉਨ੍ਹਾਂ ਸੁਸਾਇਟੀ ਵੱਲੋਂ ਵਿਦਵਾਨਾਂ ਨੂੰ ਸਨਮਾਨਿਤ ਵੀ ਕੀਤਾ।
ਇਸ ਸਮੇਂ ਤਿੰਨ ਮਤੇ ਪਾਸ ਕੀਤੇ ਗਏ । ਪਹਿਲੇ ਮਤੇ ਵਿਚ ਬਾਹਰੀ ਅਤੇ ਅੰਦਰੂਨੀ ਤਾਕਤਾਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੂਮੁਖਤਿਆਰੀ ਬਹਾਲ ਕਰਨ ਲਈ ਇਨ੍ਹਾਂ ਨੂੰ ਐਕਟਾਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਗਈ। ਦੂਜੇ ਮਤੇ ਵਿਚ ਆਗਾਮੀ ਗੁਰਦੁਆਰਾ ਚੋਣਾਂ ਸੁਧਾਰਵਾਦੀ ਏਜੰਡੇ ਅਨੁਸਾਰ ਗੈਰ-ਰਾਜਨੀਤਿਕ ਪੱਧਰ ‘ਤੇ ਸਿੱਧੇ ਮੁਕਾਬਲੇ ਯਕੀਨੀ ਬਣਾ ਕੇ ਲੜਨ ਬਾਰੇ ਪੰਥਕ ਧਿਰਾਂ ਨੂੰ ਏਕਤਾ ਕਰਨ ਦੀ ਅਪੀਲ ਕੀਤੀ ਗਈ ਹੈ। ਤੀਜੇ ਮਤੇ ਤੇ ਸਿੱਖ ਧਾਰਮਿਕ ਮਸਲਿਆਂ ਵਿਚ ਦਖ਼ਲ ਦੇਣ ‘ਤੇ ਸਰਕਾਰ ਦੀ ਨਿੰਦਾ ਕੀਤੀ ਗਈ ਤੇ ਐਕਟ ਵਾਪਸ ਲੈਣ ਲਈ ਕਿਹਾ ਗਿਆ। ਸ਼੍ਰੋਮਣੀ ਕਮੇਟੀ ਨੂੰ ਆਪਣੇ ਚੈਨਲ ਚਲਾਉਣ ਅਤੇ ਪੰਥਕ ਮੀਡੀਆਤੰਤਰ ਖੜ੍ਹਾ ਕਰਨ ਦੀ ਅਪੀਲ ਵੀ ਕੀਤੀ ਗਈ।

ਇਸ ਸਮੇਂ ਪ੍ਰਿੰ. ਪਰਵਿੰਦਰ ਸਿੰਘ ਨੇ ਵਿਦਵਾਨਾਂ ਅਤੇ ਗੁਰਮਤਿ ਚੇਤਨਾ ਲਹਿਰ ਦੇ ਪਤਵੰਤੇ ਗੁਰਸਿੱਖਾਂ ‘ ਮੈਡਲ ਦੇ ਕੇ ਸਨਮਾਨਿਤ ਕੀਤਾ। ਵਿਚਾਰ ਗੋਸ਼ਟੀ ਵਿਚ ਪ੍ਰਿੰ. ਮਨਜਿੰਦਰ ਕੌਰ, ਡਾ. ਇੰਦਰਜੀਤ ਸਿੰਘ ਵਾਸੂ, ਜਸਬੀਰ ਸਿੰਘ ਸ਼ੀਰੀ, ਗੁਰਪ੍ਰੀਤ ਸਿੰਘ, ਤੇਜਿੰਦਰਪਾਲ ਸਿੰਘ, ਮਨਜੀਤ ਸਿੰਘ ਮੋਹਾਲੀ, ਕਰਤਾਰ ਸਿੰਘ ਕੋਛੜ, ਸ. ਸਤਿੰਦਰ ਸਿੰਘ ਫਿਰੋਜ਼ਪੁਰ, ਸ. ਗੁਸ਼ਰਨ ਸਿੰਘ ਦਿੱਲੀ, ਸ. ਸੁਖਦੇਵ ਸਿੰਘ ਭੌਰ ਅਤੇ ਵੱਡੀ ਗਿਣਤੀ ਵਿਚ ਬੁੱਧੀਜੀਵੀ ਹਾਜ਼ਿਰ ਸਨ। ਸ. ਹਰਪ੍ਰੀਤ ਸਿੰਘ ‘ਗੁਰਸਾਖੀ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ।