Search for:
  • Home/
  • Uncategorized/
  • ਵਾਰਡਬੰਦੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੋਰਟ ਵਿਚ ਜਾਵੇਗੀ ਕਾਂਗਰਸ ਪਾਰਟੀ : ਰਜਿੰਦਰ ਬੇਰੀ ।

ਵਾਰਡਬੰਦੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੋਰਟ ਵਿਚ ਜਾਵੇਗੀ ਕਾਂਗਰਸ ਪਾਰਟੀ : ਰਜਿੰਦਰ ਬੇਰੀ ।

ਪੰਜਾਬ ਉਜਾਲਾ ਨਿਊਜ਼

ਵਾਰਡਬੰਦੀ ਨੂੰ ਲੈ ਕੇ ਸਰਕਾਰ ਦੇ ਖਿਲਾਫ ਕੋਰਟ ਵਿਚ ਜਾਵੇਗੀ ਕਾਂਗਰਸ ਪਾਰਟੀ : ਰਜਿੰਦਰ ਬੇਰੀ ।

ਜਲੰਧਰ (ਰਾਹੁਲ ਕਸ਼ਯਪ) ਕਾਂਗਰਸ ਭਵਨ ਜਲੰਧਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਲੀਗਲ ਸੈਲ ਦੇ ਚੇਅਰਮੈਨ ਐਡਵੋਕੇਟ ਗੁਰਜੀਤ ਸਿੰਘ ਕਾਹਲੋ ਵੀ ਹਾਜਰ ਸਨ | ਇਸ ਮੀਟਿੰਗ ਸਾਬਕਾ ਕੌਂਸਲਰ ਅਤੇ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਲਈ ਦਾਅਵੇਦਾਰ ਵੀ ਮੌਜੂਦ ਸਨ | ਸਭ ਨੇ ਮੀਟਿੰਗ ਵਿੱਚ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਮੋਜੂਦਾ ਸਰਕਾਰ ਦੇ ਨੁਮਾਇੰਦਿਆਂ ਵਲੋਂ ਆਪਣੇ ਚਹੇਤਿਆਂ ਨੂੰ ਚੋਣ ਲੜਾਉਣ ਲਈ ਆਪਣੇ ਹਿਸਾਬ ਨਾਲ ਵਾਰਡਬੰਦੀ ਕਰਵਾਈ ਗਈ ਹੈ ਜੋ ਕਿ ਸਰਾਸਰ ਗਲਤ ਹੈ । ਇਸ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਸਰਕਾਰ ਸਿਰਫ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ । ਤੇ ਆਪਣੇ ਚਹੇਤਿਆਂ ਨੂੰ ਨਗਰ ਨਿਗਮ ਚੋਣਾਂ ਵਿੱਚ ਫਾਇਦਾ ਪਹੁੰਚਾਉਣ ਲਈ ਉਨ੍ਹਾਂ ਅਨੁਸਾਰ ਵਾਰਡਬੰਦੀ ਕਰਵਾਈ ਗਈ ਹੈ | ਇਸ ਸੰਬੰਧੀ ਕਾਂਗਰਸ ਪਾਰਟੀ ਸਰਕਾਰ ਦੇ ਖ਼ਿਲਾਫ਼ ਕੋਰਟ ਵਿਚ ਜਾਵੇਗੀ |ਇਸ ਮੀਟਿੰਗ ਵਿਚ ਮੈਡਮ ਕਰਮਜੀਤ ਕੌਰ ਚੌਧਰੀ, ਮਹਿੰਦਰ ਸਿੰਘ ਗੁੱਲੂ, ਬੰਟੀ ਨੀਲਕੰਠ, ਜਗਦੀਸ਼ ਦਕੋਹਾ, ਮਨੋਜ ਮਨੂੰ, ਵਿਜੇ ਦਕੋਹਾ, ਪਲਨੀ ਸਵਾਮੀ, ਜਗਜੀਤ ਜੀਤਾ, ਮਨਮੋਹਨ ਸਿੰਘ ਮੋਨਾ, ਪ੍ਰਭਦਿਆਲ ਭਗਤ, ਬਲਰਾਜ ਠਾਕੁਰ, ਅਨਮੋਲ ਗਰੋਵਰ, ਮੈਡਮ ਸੁਰਿੰਦਰ ਕੌਰ, ਬਲਬੀਰ ਅੰਗਰਾਲ, ਜਗਦੀਸ਼ ਸਮਰਾਏ, ਰਵੀ ਸੈਣੀ, ਪਰਮਜੀਤ ਸਿੰਘ ਪੰਮਾ, ਰਾਜੀਵ ਟਿੱਕਾ, ਅਮਨ ਧਨੋਵਲੀ, ਰਵੀ ਬਗਾ, ਜਤਿੰਦਰ ਜੋਨੀ, ਸੁਨੀਲ ਦੁੱਗਲ ਆਦਿ ਮਜੂਦ ਸਨ।