ਜੰਡਿਆਲਾ ਗੁਰੂ ਵਿਖੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।
ਪੰਜਾਬ ਉਜਾਲਾ ਨਿਊਜ਼
ਜੰਡਿਆਲਾ ਗੁਰੂ ਵਿਖੇ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।
ਜਲੰਧਰ (ਰਾਹੁਲ ਕਸ਼ਯਪ)ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ:) ਜੰਡਿਆਲਾ ਗੁਰੂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਸ ਵਾਰ ਵੀ ਸ਼ਹੀਦ ਊਧਮ ਸਿੰਘ ਚੌਂਕ (ਨੇੜੇ ਬੁੱਤ) ਵਿਖੇ ਐਡਵੋਕੇਟ ਅਮਰੀਕ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ. ਸੰਦੀਪ ਸਿੰਘ ਏ. ਆਰ. ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ (ਬ) ਸ਼ਾਮਲ ਹੋਏ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ, ਮੈਂਬਰਾਂ ਤੇ ਹੋਰ ਪਹੁੰਚੀਆਂਂ ਸ਼ਖਸ਼ੀਅਤਾਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾ ਕੇ ਸ਼ਹੀਦ ਊਧਮ ਸਿੰਘ ਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਜੋਸਨ, ਜਸਵਿੰਦਰ ਸਿੰਘ ਝੰਡ ਬਲਾਕ ਪ੍ਰਧਾਨ ਕਾਂਗਰਸ, ਚਰਨਜੀਤ ਸਿੰਘ ਟੀਟੋ, ਅਵਤਾਰ ਸਿੰਘ ਟੱਕਰ ਮੁੱਖ ਬੁਲਾਰਾ ਕਾਂਗਰਸ, ਡਾ: ਨਿਰਮਲ ਸਿੰਘ, ਡਾ. ਦੀਪਕ ਗੁਪਤਾ, ਪ੍ਰਦੀਪ ਸਿੰਘ ਥਿੰਦ, ਡਾ: ਲਖਵਿੰਦਰ ਸਿੰਘ ਰੰਧਾਵਾ, ਕਾਮਰੇਡ ਸ਼ੇਰਗਿੱਲ ਬਲਾਕ ਸਕੱਤਰ ਸੀ.ਪੀ.ਆਈ. , ਚਰਨਜੀਤ ਸਿੰਘ ਟੀਟੋ, ਡਾ. ਗੁਲਜਾਰ ਸਿੰਘ ਜੋਸਨ, ਸਿਕੰਦਰ ਮਾਨ, ਠੇਕੇਦਾਰ ਅਵਤਾਰ ਸਿੰਘ ਕਾਲਾ,
ਸ਼ੇਰਮੀਤ ਸਿੰਘ, ਗੁਰਮੀਤ ਸਿੰਘ ਥਿੰਦ, ਧਰਮਵੀਰ ਬਿੱਟੂ, ਅਮਰ ਸਿੰਘ, ਸਵਿੰਦਰ ਸਿੰਘ ਸ਼ਿੰਦ, ਡਾਕਟਰ ਦਵਿੰਦਰ ਸਿੰਘ, ਵਰਿੰਦਰ ਸਿੰਘ, ਸੰਜੀਵ ਕੁਮਾਰ, ਪ੍ਰਭੂ, ਡਾ: ਲਖਵਿੰਦਰ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ, ਜਿੰਨ੍ਹਾਂ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਤੇ ਫੁੱਲਮਾਲਾ ਪਾਉਣ ਉਪਰੰਤ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਲੌੜ ਹੈ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ।
ਇਸ ਮੌਕੇ ਨਸ਼ਿਆਂ ਖਿਲਾਫ ਡਟਣ ਦਾ ਵੀ ਪ੍ਰਣ ਕੀਤਾ ਗਿਆ ਤੇ ਹਾਜਰ ਸ਼ਖਸ਼ੀਅਤਾਂ ਨੂੰ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।