ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ : ਆਖਰੀ ਉਮੀਦ ਐਨਜੀਓ ਨੇ ਫਰਜ਼ ਨਿਭਾਉਣਾ ਹੈ : ਜਤਿੰਦਰਪਾਲ ਸਿੰਘ
ਪੰਜਾਬ ਉਜਾਲਾ ਨਿਊਜ਼
ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ : ਆਖਰੀ ਉਮੀਦ ਐਨਜੀਓ ਨੇ ਫਰਜ਼ ਨਿਭਾਉਣਾ ਹੈ : ਜਤਿੰਦਰਪਾਲ ਸਿੰਘ
ਜਲੰਧਰ (ਰਾਹੁਲ ਕਸ਼ਯਪ)ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਡੇਂਗੂ ਦੀ ਬੀਮਾਰੀ ਤੋਂ ਜਲੰਧਰ ਵਾਸੀਆਂ ਨੂੰ ਬਚਾਉਣ ਲਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਰਕਾਰੀ ਦਫਤਰਾਂ ਅਤੇ ਵੱਖ ਵੱਖ ਗਲੀ ਮੁਹੱਲੇ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ੀ ਇਲਾਕੇ ਵਿਚ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਹੈ ।
ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਐਨਜੀਓ ਟੀਮ ਵੱਲੋਂ ਇਹ ਸੇਵਾ ਲਗਾਤਾਰ 4 ਸਾਲ ਤੋਂ ਕੀਤੀ ਜਾ ਰਹੀ ਹੈ, ਬਹੁਤ ਸਾਰੇ ਗਲੀਆਂ ਮੁਹੱਲਿਆਂ ਵਿੱਚ ਨਾਲੀਆਂ, ਗੰਦਾ ਪਾਣੀ, ਸੀਵਰੇਜ ਦਾ ਪਾਣੀ, ਬਾਰਿਸ਼ਾਂ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜੋ ਕਈ ਦਿਨਾਂ ਤੱਕ ਖੜਾ ਰਹਿੰਦਾ ਹੈ, ਜਿਸ ਨਾਲ ਡੇਂਗੂ ਦੀ ਬੀਮਾਰੀ ਫੈਲਣ ਦਾ ਖਤਰਾ ਵਧ ਜਾਂਦਾ ਹੈ ।
ਕਈ ਮਰੀਜਾਂ ਦੀ ਇਲਾਜ ਦੌਰਾਨ ਮੌਤ ਵੀ ਹੋ ਜਾਂਦੀ ਹੈ । ਜਿਸ ਵਿੱਚ ਐਨਜੀਓ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਸੇਵਾ ਨਿਭਾਈ ਜਾ ਰਹੀ ਹੈ । ਉਨਾਂ ਕਿਹਾ ਕਿ ਇਹ ਸੇਵਾ ਨਿਸ਼ਕਾਮ ਨਿਭਾਈ ਜਾ ਰਹੀ ਹੈ । ਕੋਈ ਵੀ ਸੱਜਣ ਮਿੱਤਰ ਅਪਣੇ ਗਲੀ-ਮੁਹੱਲੇ ਵਿੱਚ ਡੇਂਗੂ ਸਪਰੇਅ ਦੀ ਸੇਵਾ ਲਈ ਐਨਜੀਓ ਨਾਲ 9115560161, 62, 63, 64, 65 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।
