Search for:
  • Home/
  • Uncategorized/
  • ਥਾਣਾ ਭੋਗਪੁਰ ਦੀ ਪੁਲਿਸ ਵੱਲੋਂ ਵੱਖ ਵੱਖ ਮੁਕੱਦਮਿਆ ਵਿੱਚ 2 ਨਸ਼ਾ ਤਸਕਰਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਥਾਣਾ ਭੋਗਪੁਰ ਦੀ ਪੁਲਿਸ ਵੱਲੋਂ ਵੱਖ ਵੱਖ ਮੁਕੱਦਮਿਆ ਵਿੱਚ 2 ਨਸ਼ਾ ਤਸਕਰਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ

ਪੰਜਾਬ ਉਜਾਲਾ ਨਿਊਜ਼

ਥਾਣਾ ਭੋਗਪੁਰ ਦੀ ਪੁਲਿਸ ਵੱਲੋਂ ਵੱਖ ਵੱਖ ਮੁਕੱਦਮਿਆ ਵਿੱਚ 2 ਨਸ਼ਾ ਤਸਕਰਾਂ ਨੂੰ 40 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ।

ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ, ਪੁਲਿਸ ਕਪਤਾਨ (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਸੁਖਨਾਜ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ 40 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਗੱਡੀ ਨੰਬਰ PB-08-FC-7865 ਰੰਗ ਚਿੱਟਾ ਮਾਰਕਾ Venue, ਗੱਡੀ ਨੰਬਰ PB-09-V-6787 ਸਵਿਵਟ, 02 ਮੋਬਾਇਲ ਫੋਨ ਤੇ 22,210 ਰੁਪਏ ਕਬਜ਼ਾ ਪੁਲਿਸ ਵਿੱਚ ਲੈ ਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਨਾਜ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 26,723 ਨੂੰ ASI ਰਾਮ ਕਿਸ਼ਨ ਸਮੇਤ ਪੁਲਿਸ ਪਾਰਟੀ ਦੇ ਬਾ ਸਵਾਰੀ ਪ੍ਰਾਈਵੇਟ ਵਹੀਕਲ ਬਾ ਸਿਲ ਸਿਲਾ ਗਸ਼ਤ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਨਿਜਾਮਦੀਨਪੁਰ ਗੇਟ ਪਰ ਮੌਜੂਦ ਸੀ ਕਿ ਪਿੰਡ ਨਿਜਾਮਦੀਨਪੁਰ ਵਲੋਂ ਇੱਕ ਗੱਡੀ ਆਉਦੀ ਦਿਖਾਈ ਦਿੱਤੀ ਜਿਸ ਦੇ ਚਾਲਕ ਨੇ ਸਾਹਮਣੇ ਗੇਟ ਪਰ ਖੜੀ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਗੱਡੀ ਯਕਦਮ ਬ੍ਰੇਕ ਮਾਰ ਕੇ ਚੌਂਕੀ ਅਤੇ ਗੱਡੀ ਨੂੰ ਬੈਕ ਕਰਨ ਲੱਗਾ ਜਿਸ ਨੂੰ ASI ਰਾਮ ਕਿਸ਼ਨ ਨੇ ਸ਼ੱਕ ਦੀ ਬਿਨਾਹ ਪਰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਰੋਕ ਕੇ ਕਾਬੂ ਕੀਤਾ | ਗੱਡੀ ਦਾ ਨੰਬਰ PB 08 FC 7866 ਰੰਗ ਚਿੱਟਾ ਮਾਰਕਾ Vinue ਸੀ | ਜਿਸ ਵਿਚ ਸਵਾਰ ਵਰੂਣ ਕੁਮਾਰ @ ਬਬਲੂ ਪੁੱਤਰ ਪਵਨ ਕੁਮਾਰ ਵਾਸੀ ਮੁੱਹਲਾ ਕਤਨੀ ਗੇਟ ਸਰਪੰਚ ਕਲੋਨੀ ਕਰਤਾਰਪੁਰ PS ਕਰਤਾਰਪੁਰ ਜਿਲਾ ਜਲੰਧਰ ਦੀ ਤਲਾਸ਼ੀ ਕਰਨ ਤੇ 30 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋ ਮੋਬਾਇਲ ਫੋਨ ਤੇ 22,210/ਰੁਪਏ ਕਬਜਾ ਪੁਲਿਸ ਵਿਚ ਲਏ ਗਏ। ਜਿਸ ਤੇ ਦੋਸ਼ੀ ਦੇ ਖਿਲਾਫ ਮੁ:ਨੰ 77 ਮਿਤੀ 26,07,2023 ਅਧ 21-61-85 NDPS ACT ਥਾਣਾ ਭੋਗਪੁਰ ਜਿਲ੍ਹਾ ਜਲੰਧਰ (ਦ) ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਹੈ।

ਇਸੇ ਤਰ੍ਹਾਂ ਮਿਤੀ 26,7,23 ਨੂੰ AS। ਪਰਮਜੀਤ ਸਿੰਘ ਇੰਚਾਰਜ ਚੌਕੀ ਲਾਹਦੜਾ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਸਬੰਧੀ ਘੋੜਾਵਾਹੀ ਤੋਂ ਕਿੰਗਰਾ ਚੋ ਵਾਲਾ ਰੋਡ ਨੇੜੇ ਸ਼ਮਸ਼ਾਨ ਘਾਟ ਬਾਹਦ ਰਕਬਾ ਘੋੜਾਵਾਹੀ ਵਿਖੇ ਮੌਜੂਦ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਕੁਲਦੀਪ ਸਿੰਘ ਵਾਸੀ ਪਿੰਡ ਬਘਿਆੜੀ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਸਟਿਵਟ ਕਾਰ ਨੰਬਰੀ PB-09-V-5787 ਪਰ ਸਵਾਰ ਹੋ ਕੇ ਪਿੰਡ ਕਿੰਗਰਾ ਚੋ ਵਾਲਾ ਵਲੋਂ ਆਇਆ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਕਾਰ ਰੋਕ ਕੇ ਭੱਜਣ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਕਤ ਕਾਰ ਕਬਜਾ ਪੁਲਿਸ ਵਿਚ ਲਈ ਤੇ ਦੋਸ਼ੀ ਦੇ ਖਿਲਾਫ ਮੁਨ 78 ਮਿਤੀ 26.07.2023 ਅਧ 21-B/61-85 NDPS ACT ਥਾਣਾ ਭੋਗਪੁਰ ਜਿਲ੍ਹਾ ਜਲੰਧਰ (ਦ) ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ।ਦੇਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੋਂ ਲੈ ਕੇ ਆਉਂਦਾ ਹੈ ਅਤੇ ਅੱਗੇ ਕਿਸ ਨੂੰ ਸਪਲਾਈ ਕਰਦਾ ਹੈ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ ਹਨ।