ਥਾਣਾ ਲੋਹੀਆ ਦੀ ਪੁਲਿਸ ਨੇ ਆਮ ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਨ ਅਤੇ ਫਿਰੋਤੀ ਮੰਗਣ ਵਾਲੀਆਂ 3 ਔਰਤਾਂ ਨੂੰ ਕੀਤਾ ਕਾਬੂ
ਪੰਜਾਬ ਉਜਾਲਾ ਨਿਊਜ਼
ਥਾਣਾ ਲੋਹੀਆ ਦੀ ਪੁਲਿਸ ਨੇ ਆਮ ਲੋਕਾਂ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਨ ਅਤੇ ਫਿਰੋਤੀ ਮੰਗਣ ਵਾਲੀਆਂ 3 ਔਰਤਾਂ ਨੂੰ ਕੀਤਾ ਕਾਬੂ
ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ,ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਲੁਟੇਰਿਆ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀ ਰਹਿਣਨੁਮਾਈ ਹੇਠ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਕੁਝ ਦਿਨਾ ਤੋਂ ਗਰਮ ਗੈਂਗਵਾਰ ਅੋਰਤਾਂ/ਆਦਮੀਆ ਵੱਲੋਂ ਆਮ ਲੋਕਾਂ ਨੂੰ ਡਰਾ ਧਮਕਾ ਕੇ ਉਹਨਾ ਨੂੰ ਬਲੈਕਮੇਲ ਕਰਨ ਅਤੇ ਉਹਨਾ ਪਾਸੋ ਫਿਰੋਤੀ ਦੀ ਮੰਗ ਕਰਨ ਵਾਲੀਆ 03 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਹਨਾ ਪਾਸੋ ਫਿਰੋਤੀ ਦੇ 5000/- ਰੁਪਏ ਬਰਾਮਦ ਕੀਤੇ ਹਨ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਜੀਤ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਥਾਨਿਕ ਕਮ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਮਿਤੀ 27.07.2023 ਨੂੰ ASI ਬਲਵਿੰਦਰ ਸਿੰਘ ਥਾਣਾ ਲੋਹੀਆ ਨੇ ਮਨੋਜ ਕੁਮਾਰ ਉਰਫ ਮਿੰਟੂ ਪੁੱਤਰ ਜਨਕ ਰਾਜ ਵਾਸੀ ਰੇਲਵੇ ਰੋਡ ਵੰਜੋਕੇ ਮੋੜ ਮੱਖੂ ਜਿਲ੍ਹਾ ਫਿਰੋਜਪੁਰ ਦੇ ਬਿਆਨ ਪਰ ਮੁਕੱਦਮਾ ਨੰਬਰ 75 ਮਿਤੀ 27.07.2023 ਜੁਰਮ 384,506,120 ਭਵਛ ਥਾਣਾ ਲੋਹੀਆ ਬਰਖਿਲਾਫ ਸੋਨੀਆ ਪੁੱਤਰੀ ਸਲਿੰਦਰਪਾਲ ਵਾਸੀ ਬਸੰਤ ਕਲੋਨੀ ਵਾਰਡ ਨੰਬਰ 02 ਲੋਹੀਆਂ ਖਾਸ,ਕਾਜਲ ਪਤਨੀ ਸਰਬਜੀਤ ਵਾਸੀ ਨਡਾਲਾ ਜਿਲਾ ਕਪੂਰਥਲਾ,ਪੂਜਾ ਪਤਨੀ ਕਿੰਦਰ ਵਾਸੀ ਜੀਰਾ ਗੇਟ ਫਿਰੋਜਪੁਰ, ਹਰਮੇਸ਼ ਲਾਲ ਵਾਸੀ ਢੰਡੋਵਾਲ ਥਾਣਾ ਸ਼ਾਹਕੋਟ,ਬੂਟਾ ਵਾਸੀ ਮੱਖੂ ਜਿਲਾ ਫਿਰੋਜਪੁਰ ਅਤੇ ਤਰਸੇਮ ਵਾਸੀ ਮੱਖੂ ਜਿਲਾ ਫਿਰੋਜ਼ਪੁਰ ਦੇ ਦਰਜ ਰਜਿਸਟਰ ਕੀਤਾ ਗਿਆ ਹੈ।ਦੋਰਾਨੇ ਤਫਤੀਸ਼ ASI ਬਲਵਿੰਦਰ ਸਿੰਘ ਨੇ ਸਮੇਤ ਕਰਮਚਾਰੀਆ ਸੋਨੀਆ ਪੁੱਤਰੀ ਸੁਲਿੰਦਰਪਾਲ ਵਾਸੀ ਬਸੰਤ ਕਲੋਨੀ ਵਾਰਡ ਨੰਬਰ ()2 ਲੋਹੀਆਂ ਖਾਸ, ਕਾਜਲ ਪਤਨੀ ਸਰਬਜੀਤ ਵਾਸੀ ਨਡਾਲਾ ਜਿਲਾ ਕਪੂਰਥਲਾ, ਪੂਜਾ ਪਤਨੀ ਕਿੰਦਰ ਵਾਸੀ ਜੀਰਾ ਗੇਟ ਫਿਰੋਜਪੁਰ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਉਹਨਾ ਪਾਸੋ ਫਿਰੋਤੀ ਦੇ 5000/- ਲਏ ਬਰਾਮਦ ਕੀਤੇ ਹਨ ਅਤੇ ਉਹਨਾਂ ਦੇ ਮੋਬਾਇਲ ਫੋਨ ਕਬਜਾ ਪੁਲੀਸ ਵਿੱਚ ਲਏ ਹਨ।ਬਾਕੀ ਦੋਸ਼ੀਆ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਵੇਗੀ।