Search for:
  • Home/
  • Jalandhar/
  • ਵਾਰਡ ਨੰਬਰ 39 ਵਿੱਚ 10.80 ਲੱਖ ਦੀ ਲਾਗਤ ਨਾਲ ਮਾਸਕ ਲਾਈਟਾਂ ਦਾ ਉਦਘਾਟਨ

ਵਾਰਡ ਨੰਬਰ 39 ਵਿੱਚ 10.80 ਲੱਖ ਦੀ ਲਾਗਤ ਨਾਲ ਮਾਸਕ ਲਾਈਟਾਂ ਦਾ ਉਦਘਾਟਨ

Punjab ujala news : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਲਗਾਤਾਰ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।

ਇਸੇ ਉਪਰਾਲੇ ਤਹਿਤ ਜਲੰਧਰ ਕੈਂਟ ਹਲਕੇ ਦੇ ਵਾਰਡ ਨੰਬਰ 39 ਦੇ ਖੁਰਲੇ ਕਿੰਗਰੇ ਅਤੇ ਖਾਂਬਰੇ ਵਿਖੇ 10.80 ਲੱਖ ਰੁਪਏ ਦੀ ਲਾਗਤ ਨਾਲ ਲਗਾਈਆਂ ਗਈਆਂ ਮਾਸਕ ਲਾਈਟਾਂ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਮੈਡਮ ਰਾਜਵਿੰਦਰ ਥਿਆੜਾ ਜੀ ਨੇ ਸ਼ਿਰਕਤ ਕੀਤੀ ਅਤੇ ਇਲਾਕਾ ਵਾਸੀਆਂ ਨੂੰ ਇਸ ਵਿਕਾਸ ਕਾਰਜ ਲਈ ਵਧਾਈ ਦਿੱਤੀ।

ਇਸ ਮੌਕੇ ਕੌਂਸਲਰ ਲੱਕੀ ਦਾਦਰਾ, ਰੌਕੀ ਬਲਾਕ ਪ੍ਰਧਾਨ, ਪਰਨੀਤ ਸਿੰਘ ਅਤੇ ਐਚ.ਪੀ. ਸਿੰਘ ਕੌਂਸਲਰ ਸਮੇਤ ਪਾਰਟੀ ਦੇ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।