Search for:
  • Home/
  • Uncategorized/
  • ਨੌਜਵਾਨ ਸਾਡੇ ਦੇਸ਼ ਦਾ ਭਵਿਖ: ਰਜਿੰਦਰ ਬੇਰੀ

ਨੌਜਵਾਨ ਸਾਡੇ ਦੇਸ਼ ਦਾ ਭਵਿਖ: ਰਜਿੰਦਰ ਬੇਰੀ

ਪੰਜਾਬ ਉਜਾਲਾ ਨਿਊਜ਼

ਨੌਜਵਾਨ ਸਾਡੇ ਦੇਸ਼ ਦਾ ਭਵਿਖ: ਰਜਿੰਦਰ ਬੇਰੀ

ਜਲੰਧਰ (ਰਾਹੁਲ ਕਸ਼ਯਪ)ਯੂਥ ਕਾਂਗਰਸ ਵਲੋਂ ਪਿੱਛਲੇ ਸਮੇਂ ਹੋਈਆਂ ਚੋਣਾਂ ਦਾ ਅੱਜ ਫੈਸਲਾ ਐਲਾਨਿਆ ਇਸ ਮੌਕੇ ਤੇ ਕਾਂਗਰਸ ਭਵਨ ਵਿਖੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਵਲੋਂ ਨਵੇਂ ਬਣੇ ਜਿਲਾ ਯੂਥ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਣਦੀਪ ਸੰਧੂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ I ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਨੋਜਵਾਨ ਸਾਡੇ ਦੇਸ਼ ਦਾ ਭਵਿਖ ਹਨ I ਅੱਜ ਜੋ ਪਾਰਟੀ ਨੇ ਇਨਾਂ ਨੌਜਵਾਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਪੂਰੀ ਆਸ ਹੈ ਕਿ ਇਹ ਸਾਰੇ ਨੋਜਵਾਨ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ I ਇਸ ਮੌਕੇ ਤੇ ਜਲੰਧਰ ਸੈਂਟਰਲ ਤੋਂ ਨਵ ਨਿਯੁਕਤ ਪ੍ਰਧਾਨ ਸ਼ਿਵਮ ਪਾਠਕ, ਜਲੰਧਰ ਕੈਂਟ ਤੋਂ ਨਵ ਨਿਯੁਕਤ ਪ੍ਰਧਾਨ ਬੌਬ ਮਲਹੋਤਰਾ, ਜਲੰਧਰ ਨਾਰਥ ਤੋਂ ਦਮਨ ਕੁਮਾਰ ਨੂੰ ਵੀ ਪ੍ਰਧਾਨ ਬਣਨ ਤੇ ਵਧਾਈ ਦਿਤੀ I ਇਸ ਮੌਕੇ ਤੇ ਅੰਗਦ ਦਤਾ ਸਕੱਤਰ ਯੂਥ ਕਾਂਗਰਸ ਪੰਜਾਬ, ਮਨੋਜ ਕੁਮਾਰ ਮਨੂੰ ਬੜਿੰਗ, ਗੁਰਕਿਰਪਾਲ ਸਿੰਘ ਭਟੀ, ਹਾਮਿਦ ਮਸੀਹ, ਸੌਰਵ ਸ਼ੰਗਾਰੀ, ਸਤਿਅਮ ਜੈਰਥ ਅਤੇ ਹੋਰ ਵਰਕਰ ਮੌਜੂਦ ਸਨ