ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਪੰਜਾਬ ਵਿੱਚ 10ਵਾਂ ਟੋਲ ਪਲਾਜ਼ਾ ।
ਪੰਜਾਬ ਉਜਾਲਾ ਨਿਊਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦ ਕਰਵਾਇਆ ਪੰਜਾਬ ਵਿੱਚ 10ਵਾਂ ਟੋਲ ਪਲਾਜ਼ਾ ।
ਮੋਗਾ( ਰਾਹੁਲ ਕਸ਼ਯਪ) ਇਕ ਵਾਰ ਫਿਰ ਮਾਨ ਸਰਕਾਰ ਵਲੋਂ ਲੋਕਾਂ ਨੂੰ ਟੋਲ ਪਲਾਜ਼ੇ ਤੋਂ ਰਾਹਤ ਦੇਣ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਕਿ ਇਸ ਵਾਰ ਸਿੰਘਾਵਾਲਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਲੋਕਾਂ ਦੇ ਹਰ ਰੋਜ਼ 4.50 ਲੱਖ ਰੁਪਏ ਬਚਣਗੇ। ਆਮ ਜਨਤਾ ਦੀ ਜੇਬ ਤੋਂ ਬੋਝ ਘਟੇਗਾ। ਟੋਲ ਪਲਾਜ਼ਾ ਬੰਦ ਕਰਨ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਨੂੰ ਪੁਲਿਸ ਤੇ ਪ੍ਰਸ਼ਾਸਨ ਵਲੋਂ ਮੁਕੰਮਲ ਕਰ ਲਿਆ ਗਿਆ ਹੈ।ਚੰਦ ਪੁਰਾਣਾ ਵਿੱਚ ਪੀਡੀ ਅਗਰਵਾਲ ਟੋਲ ਪਲਾਜ਼ਾ ਆਵਾਜਾਈ ਲਈ ਮੁਕਤ ਹੋ ਗਿਆ ਹੈ। ਭਗਵੰਤ ਮਾਨ ਟੋਲ ਪਲਾਜ਼ਾ ਬੰਦ ਕਰਵਾਉਣ ਪਹੁੰਚੇ। ਹਾਲਾਂਕਿ, ਪਹਿਲਾਂ ਇਸ ਟੋਲ ਪਲਾਜ਼ਾ ਨੂੰ 21 ਜੁਲਾਈ ਤੋਂ ਬੰਦ ਕਰਨ ਦੀ ਗੱਲ ਕਹੀ ਗਈ ਸੀ, ਪਰ ਕਾਰਜਕਾਰੀ ਕੰਪਨੀ ਦੇ ਪੈਸੇ ਪੂਰੇ ਹੋਣ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ ਸੀਮਾ ਤੋਂ 15 ਦਿਨ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਕੀਤਾ ਜਾ ਰਿਹਾ ਹੈ। ਕੋਟਕਪੂਰਾ ਤੋਂ ਮੋਗਾ ਜਾਂਦੇ ਸਮੇਂ ਕਰੀਬ 35 ਕਿਲੋਮੀਟਰ ਦੀ ਦੂਰੀ ’ਤੇ ਪਿੰਡ ਚੰਦ ਪੁਰਾਣਾ ਵਿੱਚ ਪੀ.ਡੀ.ਅਗਰਵਾਲ ਟੋਲ ਪਲਾਜ਼ਾ ਹੈ। ਇੱਥੋਂ ਛੋਟੇ ਅਤੇ ਵੱਡੇ ਵਾਹਨ 24 ਘੰਟੇ ਚੱਲਦੇ ਹਨ।