Search for:
  • Home/
  • Uncategorized/
  • ਥਾਣਾ ਭੋਗਪੁਰ ਦੀ ਪੁਲਿਸ ਵਲੋਂ ਲੁੱਟ ਖੋਹ ਕਰਕੇ ਭੱਜਣ ਵਾਲੇ ਦੋਸ਼ੀਆਂ ਨੂੰ ਕੁਝ ਹੀ ਘੰਟਿਆ ਵਿੱਚ ਗ੍ਰਿਫਤਾਰ ਕਰਨ ‘ਚ ਕੀਤੀ ਸਫਲਤਾ ਹਾਸਿਲ ।

ਥਾਣਾ ਭੋਗਪੁਰ ਦੀ ਪੁਲਿਸ ਵਲੋਂ ਲੁੱਟ ਖੋਹ ਕਰਕੇ ਭੱਜਣ ਵਾਲੇ ਦੋਸ਼ੀਆਂ ਨੂੰ ਕੁਝ ਹੀ ਘੰਟਿਆ ਵਿੱਚ ਗ੍ਰਿਫਤਾਰ ਕਰਨ ‘ਚ ਕੀਤੀ ਸਫਲਤਾ ਹਾਸਿਲ ।

ਪੰਜਾਬ ਉਜਾਲਾ ਨਿਊਜ਼

ਥਾਣਾ ਭੋਗਪੁਰ ਦੀ ਪੁਲਿਸ ਵਲੋਂ ਲੁੱਟ ਖੋਹ ਕਰਕੇ ਭੱਜਣ ਵਾਲੇ ਦੋਸ਼ੀਆਂ ਨੂੰ ਕੁਝ ਹੀ ਘੰਟਿਆ ਵਿੱਚ ਗ੍ਰਿਫਤਾਰ ਕਰਨ ‘ਚ ਕੀਤੀ ਸਫਲਤਾ ਹਾਸਿਲ ।

ਜਲੰਧਰ (ਰਾਹੁਲ ਕਸ਼ਯਪ) : ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਨਾਜ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 4-7-23 ਨੂੰ ਹਰਮੋਹਿਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਮਦਾਸ ਥਾਣਾ ਰਮਦਾਸ ਜਿਲਾ ਅੰਮ੍ਰਿਤਸਰ ਜੋ ਮਿਡਲੈਂਡ ਮਾਈਕਰੋਫਿਨ ਫਾਇਨਾਂਸ ਲਿਮਟਿਡ ਕੰਪਨੀ ਹੁਸ਼ਿਆਰਪੁਰ ਵਿਖੇ ਸੈਂਟਰਲ ਅਫਸਰ ਲਗਾ ਹੋਇਆ ਕਿ ਮਿਤੀ 4-2-23 ਨੂੰ ਉਹ ਸਮੇਤ ਆਪਣੇ ਸਾਥੀ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਸਤਗੋ ਤੇ 30,000/ਰੁਪਏ ਕੁਲੈਕਸ਼ਨ ਇੱਕਠੀ ਕਰਕੇ ਜਾ ਰਹੇ ਸੀ। ਉਹਨਾਂ ਦੇ ਬੈਗ ਵਿੱਚ 30,300/ਰੁਪਏ, ਏ.ਟੀ.ਐਮ ਅਤੇ ਪਾਸਬੁੱਕ ਸਨ। ਜਦ ਉਹ ਰਾਸਤਰੀ ਤੇ ਮਾਣਕਢੇਰੀ ਦੇ ਵਿਚਕਾਰ ਮੋੜ ਪਾਸ ਪੁੱਜੇ ਤਾ ਰਸਤੇ ਵਿਚ ਤਿੰਨ ਵਿਅਕਤੀ ਮੋਨੇ ਖੜੇ ਸੀ। ਜਿਹਨਾਂ ਨੇ ਉਹਨਾਂ ਦਾ ਰਸਤਾ ਰੋਕ ਕੇ ਇੱਕ ਨੌਜਵਾਨਾ ਪਾਸ ਦਾਤਰ ਸੀ। ਦੂਸਰੇ ਪਾਸ ਕਹੀਂ ਦਾ ਦਸਤਾ ਸੀ। ਜਿਸ ਨੇ ਕਹੀ ਦੇ ਦਸਤੇ ਦਾ ਵਾਰ ਉਸ ਦੇ ਸਿਰ ਤੇ ਕੀਤਾ ਜਿਸ ਨਾਲ ਉਹ ਡਿੱਗ ਪਿਆ।
ਉਸ ਦੇ ਦੂਸਰੇ ਸਾਥੀ ਦੋੜ ਕੇ ਕਮਾਦ ਵਿੱਚ ਵਰ ਗਿਆ। ਜਿਹਨਾਂ ਨੇ ਉਸ ਦੇ ਮੋਢਿਆ ਤੇ ਪਾਈ ਕਿੱਟ ਜਿਸ ਵਿੱਚ 30,000/ਰੁਪਏ ਏ.ਟੀ.ਐਮ ਅਤੇ ਪਾਸ ਬੁੱਕਾ ਸਨ ਲੈ ਕੇ ਮੋਟਰਸਾਈਕਲ ਤੇ ਫਰਾਰ ਹੋ ਗਏ। ਜਿਹਨਾ ਨੇ ਤੁਰੰਤ ਇਸ ਦੀ ਸੂਚਨਾ ਕੰਟਰੋਲ ਰੂਮ ਤੇ ਸੂਚਨਾ ਮਿਲਦੇ ਹੀ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਵਿੱਚ ਤੁਰੰਤ ਸਾਰੇ ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਗਈ।
ਮਾਣਯੋਗ ਐਸ.ਐਸ.ਪੀ. ਸਾਹਿਬ ਮੁਖਵਿੰਦਰ ਸਿੰਘ ਭੁਲਰ ਪੀ.ਪੀ.ਐਸ. ਜੀ ਜਲੰਧਰ ਦਿਹਾਤੀ ਜੀ ਵਲੋਂ ਤੁਰੰਤ ਸਿਟੀ ਸੀਲਿੰਗ ਦੇ ਆਦੇਸ਼ ਦਿੱਤੇ ਗਏ। ਸਿਟੀ ਸੀਲਿੰਗ ਦੌਰਾਨ ਭਗਤ ਸਿੰਘ ਚੱਕ ਭੋਗਪੁਰ ਤੇ ਦੋ ਨੌਜਵਾਨਾ ਨੂੰ ਸ਼ੱਕ ਦੀ ਬਿਨਾ ਤੇ ਕਾਬੂ ਕੀਤੀ ਤੇ ਸਖਤੀ ਨਾਲ ਪੁਛਗਿਛ ਕਰਕੇ ਦੋਨਾ ਨੇ ਮੰਨਿਆ ਕਿ ਉਹਨਾਂ ਨੇ ਹੀ ਮਿਡਲੈਂਡ ਮਾਈਕਰੋਫਿਨ ਫਾਇਨਾਂਸ ਦੇ ਆਦਮੀਆ ਪਾਸੋ ਲੁੱਟ ਕੀਤੀ ਸੀ।

ਇਹਨਾਂ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਭੱਟੀ ਉਰਫ ਸਨੀ ਭੱਟੀ ਪੁੱਤਰ ਕਮਲਜੀਤ ਭੱਟੀ ਵਾਸੀ ਵਾਸਤਗੋ ਅਤੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਸਤਗੋ ਭੋਗਪੁਰ ਦੱਸਿਆ ਇਸ ਵਾਰਦਾਤ ਵਿੱਚ ਸ਼ਾਮਲ ਇਹਨਾ ਦਾ ਤੀਸਰਾ ਸਾਥੀ ਜੋ ਅਜੇ ਫਰਾਰ ਹੈ। ਜਿਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸ 18,000 ਰੁਪਏ ਲੁੱਟ ਦੀ ਰਕਮ ਬ੍ਰਾਮਦ ਕੀਤੀ। ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਬ੍ਰਾਮਦਗੀ :

1) 18,000/-ਰੁਪਏ ਭਾਰਤੀ ਕਰੰਸੀ ਨੋਟ ।

2) ਇੱਕ ਮੋਟਰਸਾਈਕਲ ਨੰਬਰੀ PB 08-DI-8116 ਮਾਰਕਾ ਪੋਸ਼ਨ ਰੰਗ ਸਿਲਵਰ ਨੀਲੀ ਧਾਰੀ ।