ਨਗਰ ਨਿਗਮ ਜਲੰਧਰ ਬਿਲਡਿੰਗ ਵਿਭਾਗ ਨੇ ਪੈਸਿਆਂ ਨਾਲ ਜੇਬਾਂ ਭਰ ਕੀਤੀਆਂ ਅੱਖਾਂ ਬੰਦ ਕਾਲੋਨੀ ਦੀ ਗਰੀਨ ਬੈਲਟ ਤੋੜ ਕੇ ਬਣਾਈਆਂ ਨੈਜੀਅਜ ਦੁਕਾਨਾਂ
ਨਗਰ ਨਿਗਮ ਜਲੰਧਰ ਬਿਲਡਿੰਗ ਵਿਭਾਗ ਨੇ ਪੈਸਿਆਂ ਨਾਲ ਜੇਬਾਂ ਭਰ ਕੀਤੀਆਂ ਅੱਖਾਂ ਬੰਦ ਕਾਲੋਨੀ ਦੀ ਗਰੀਨ ਬੈਲਟ ਤੋੜ ਕੇ ਬਣਾਈਆਂ ਨੈਜੀਅਜ ਦੁਕਾਨਾਂ
ਜਲੰਧਰ : ਅੱਜ ਗੱਲ ਕਰਨ ਜਾ ਰਹੇ ਹਾਂ ਪੰਜਾਬ ਭਰ ਦੀ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਚ ਹਰ ਇੱਕ ਸਰਕਾਰੀ ਅਫਸਰ ਦੇ ਵੱਲੋਂ ਲਈ ਜਾ ਰਹੀ ਰਿਸ਼ਵਤ ਦੇ ਉੱਪਰ ਵੱਡੇ ਪੱਧਰ ਤੇ ਕਾਰਵਾਈ ਕਰਵਾਈ ਜਾ ਰਹੀ ਹੈ ਪਰ ਕੋਈ ਐਸੇ ਜਿਲੇ ਵੀ ਹਨ ਜਿੱਥੇ ਰਿਸ਼ਵਤ ਪਹਿਲਾਂ ਤੋਂ ਵੀ ਵੱਧ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਚੱਲਣ ਲੱਗ ਗਈ ਹੈ। ਜਿਸ ਦੀ ਇੱਕ ਤਾਜ਼ਾ ਉਦਾਹਰਣ ਜ਼ਿਲ੍ਹਾ ਜਲੰਧਰ ਦੀ ਆਪ ਜੀ ਨੂੰ ਦੇ ਰਹੇ ਹਾਂ ਦੱਸ ਦਈਏ ਕਿ ਜਿਲ੍ਹਾ ਜਲੰਧਰ ਦੇ ਨਗਰ ਨਿਗਮ ਦੇ ਵਿੱਚ ਬਿਲਡਿੰਗ ਵਿਭਾਗ ਦੇ ਅਫਸਰਾਂ ਵੱਲੋਂ ਨਜਾਇਜ਼ ਹੋ ਰਹੀਆਂ ਜਲੰਧਰ ਦੇ ਵਿੱਚ ਉਸਾਰੀਆਂ ਦੇ ਉੱਪਰ ਕਾਰਵਾਈ ਕਰਨ ਦੀ ਬਜਾਏ ਉਸਾਰੀਕਾਰ ਦੇ ਨਾਲ ਰਲ ਕੇ ਨਜਾਇਜ਼ ਉਸਾਰੀਆਂ ਕਰਵਾ ਰਹੇ ਹਨ।। ਗੱਲ ਕਰਦੇ ਆਂ ਜਲੰਧਰ ਜ਼ਿਲ੍ਹੇ ਦੇ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਕੋਟਲਾ ਰੋਡ ਉੱਪਰ ਥਰੀ ਸਟਾਰ ਪੈਰਾਟਾਈਜ਼ ਕਲੋਨੀ ਨੂੰ ਜਾਣ ਵਾਲੇ ਰਸਤੇ ਦੀ ਜਿੱਥੇ ਦੁਕਾਨਾਂ ਦੀ ਮਾਰਕੀਟ ਨਜਾਇਜ਼ ਤੌਰ ਤੇ ਬਣਾਈ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਇਹਨਾਂ ਦੁਕਾਨਾਂ ਦੀ ਮਾਰਕੀਟ ਨੂੰ ਮਾਰਕੀਟ ਦੇ ਮਾਲਕ ਵੱਲੋਂ ਬੜੇ ਹੀ ਸ਼ਾਤਰ ਦਿਮਾਗ ਦੇ ਨਾਲ ਮਾਰਕੀਟ ਨੂੰ ਬਣਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਕੋਟਲਾ ਰੋਡ ਦੇ ਉੱਪਰ ਬਣ ਰਹੀਆਂ ਦੁਕਾਨਾਂ ਸਿਰਫ ਦੋ ਮਹੀਨੇ ਦੇ ਵਿੱਚ ਹੀ ਬਣਾਈਆਂ ਗਈਆਂ ਹਨ ਇਹਨਾਂ ਦੁਕਾਨਾਂ ਦੀ ਆ ਨੀਹਾਂ ਭਰਨ ਤੋਂ ਲੈ ਕੇ ਦੁਕਾਨਾਂ ਦੇ ਲੈਂਟਰ ਪੈਣ ਤੱਕ ਦੀਆਂ ਤਸਵੀਰਾਂ ਨਾਲ ਸਾਂਝੀਆਂ ਕੀਤੀਆਂ ਹਨ ਵੱਡੀ ਗੱਲ ਇਹ ਹੈ ਕਿ ਉਸਾਰੀਕਾਰ ਵੱਲੋਂ ਦੁਕਾਨਾਂ ਦੀ ਉਸਾਰੀ ਕਰਨ ਦੇ ਨਾਲ ਨਾਲ ਹੀ ਹਰ ਇੱਕ ਇੱਟ ਲਗਾਉਂਣ ਦੇ ਨਾਲ ਹੀ ਪੀਲਾ ਰੰਗ ਉੱਪਰ ਫੇਰਿਆ ਜਾ ਰਿਹਾ ਹੈ ਅਤੇ ਹੁਣ ਦੁਕਾਨਾਂ ਪੁਰਾਣੀਆਂ ਲੱਗਣ ਇਸ ਲਈ ਦੁਕਾਨਾਂ ਦੇ ਅੱਗੇ ਸ਼ਟਰ ਵੀ ਪੁਰਾਣੇ ਲਗਾ ਦਿੱਤੇ ਗਏ ਹਨ। ਦੱਸ ਦਈਏ ਕਿ ਇਹਨਾਂ ਦੁਕਾਨਾਂ ਦੀ ਮਾਰਕੀਟ ਦਾ ਜੋ ਮਾਲਕ ਹੈ ਉਸ ਦੇ ਵੱਲੋਂ ਇਸ ਮਾਰਕੀਟ ਨੂੰ ਨਜਾਇਜ਼ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ ਹੈ। ਜਿੱਥੇ ਸਰਕਾਰ ਦੇ ਸਰਕਾਰੀ ਰੈਵੀਨਿਊ ਦਾ ਇਸ ਮਾਰਕੀਟ ਦੇ ਮਾਲਕ ਦੇ ਵੱਲੋਂ ਘਾਟਾ ਪਾਇਆ ਗਿਆ ਹੈ। ਨਜਾਇਜ਼ ਬਣ ਰਹੀਆਂ ਦੁਕਾਨਾਂ ਦੀ ਸ਼ਿਕਾਇਤ ਲੋਕਲ ਬਾਡੀ ਚੰਡੀਗੜ੍ਹ, ਨਗਰ ਨਿਗਮ ਜਲੰਧਰ, ਲੋਕਪਾਲ ਨੂੰ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੈਵੀਨਿਊ ਵਿਭਾਗ ਨੂੰ ਵੀ ਇਸ ਉਸਾਰੀਕਾਰ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਦੁਕਾਨਾ ਦੇ ਨਕਸ਼ੇ ਪਾਸ ਨਾ ਕਰਾ ਕੇ ਸਰਕਾਰ ਦੇ ਸਰਕਾਰੀ ਰੈਵੀਨਿਊ ਦਾ ਘਾਟਾ ਪਾਉਣ ਵਾਲੇ ਇਸ ਮਾਲਕ ਦੇ ਉੱਪਰ ਐਫਆਈਆਰ ਜਲਦ ਦਰਜ ਕੀਤੀ ਜਾਵੇ।