Search for:
  • Home/
  • Uncategorized/
  • ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਵਾਲੀਆ 03 ਚੈਨ ਸਨੇਚਰ ਔਰਤਾ ਨੂੰ ਗ੍ਰਿਫਤਾਰ ਕਰਕੇ ਕੀਤੀ ਸਫਲਤਾ ਹਾਸਿਲ ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਵਾਲੀਆ 03 ਚੈਨ ਸਨੇਚਰ ਔਰਤਾ ਨੂੰ ਗ੍ਰਿਫਤਾਰ ਕਰਕੇ ਕੀਤੀ ਸਫਲਤਾ ਹਾਸਿਲ ।

ਪੰਜਾਬ ਉਜਾਲਾ ਨਿਊਜ਼

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸਿਟੀ ਨਕੋਦਰ ਦੀ ਪੁਲਿਸ ਵੱਲੋ ਵਾਲੀਆ 03 ਚੈਨ ਸਨੇਚਰ ਔਰਤਾ ਨੂੰ ਗ੍ਰਿਫਤਾਰ ਕਰਕੇ ਕੀਤੀ ਸਫਲਤਾ ਹਾਸਿਲ ।

ਜਲੰਧਰ ਦਿਹਾਤੀ ਸਿਟੀ ਨਕੋਦਰ (ਰਾਹੁਲ ਕਸ਼ਯਪ)ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ, ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐੱਸ ਪੁਲਿਸ ਕਪਤਾਨ, (ਤਫਤੀਸ਼) ਜਲੰਧਰ ਦਿਹਾਤੀ ਅਤੇ ਸ੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ, ਦੀ ਰਹਿਨੁਮਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਕੋਦਰ ਥਾਣਾ ਦੀ ਪੁਲਿਸ ਪਾਰਟੀ ਨੇ 03 ਚੈਨ ਸਨੇਚਰ ਕਰਨ ਵਾਲੀਆ ਔਰਤਾ ਨੂੰ ਗ੍ਰਿਫਤਾਰ ਕਰਕੇ ਸਫਤਾਲ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29.05.2023 ਨੂੰ ਏ.ਐਸ.ਆਈ ਕੁਲਵਿੰਦਰ ਸਿੰਘ ਥਾਣਾ ਸਿਟੀ ਨਕੋਦਰ ਸਮੇਤ SCT ਪੁਸ਼ਪਿੰਦਰ ਸਿੰਘ ਅਤੇ ਸਮੇਤ ਮਹਿਲਾ ਕਰਮਚਾਰੀਆ ਦੇ ਗਸ਼ਤ ਪਰ ਸੀ ਤਾਂ ਸ਼ਕਤੀ ਦੇਵੀ ਪਤਨੀ ਮਨੋਹਰ ਲਾਲ ਵਾਸੀ ਅਖਨੂਰ ਥਾਣਾ ਅਖਨੂਰ ਜਿਲ੍ਹਾ ਜੰਮੂ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹ ਸਮੇਤ ਆਪਣੇ ਪਰਿਵਾਰ ਨਕੋਦਰ ਵਿਖੇ ਧਾਰਮਿਕ ਸਥਾਨਾ ਪਰ ਮੱਥਾ ਟੇਕਣ ਆਈ ਸੀ।ਜਿਥੇ ਸੱਤਿਆ ਉਰਫ ਸੁਰਜੀਤੋ ਪਤਨੀ ਕਾਲਾ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜਿਲ੍ਹਾ ਪਟਿਆਲਾ, ਗੋਮਾ ਉਰਫ ਗੋਮੋ ਪਤਨੀ ਕਾਕਾ ਉਰਫ ਬਲਕਾਰ ਸਿੰਘ ਪੁੱਤਰੀ ਜੋਰਾ ਸਿੰਘ ਵਾਸੀ ਸ਼ੇਰ ਮਾਜਰਾ ਹਾਲ ਵਾਸੀ ਪਿੰਡ ਲੰਗੜੋਈ ਥਾਣਾ ਪਸਿਆਣਾ ਜਿਲ੍ਹਾ ਪਟਿਆਲਾ ਅਤੇ ਟੇਡ ਕੋਰ ਉਰਫ ਗਰੇਜੋ ਪਤਨੀ ਚਰਨ ਸਿੰਘ ਵਾਸੀ ਪਿੰਡ ਖੇੜੀ ਗਿੱਲਾ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਨਾਮਕ ਔਰਤਾ ਨੇ ਉਸ ਦੇ ਗਲ ਵਿੱਚ ਪਾਈ ਸੋਨਾ ਚੈਨ ਖੋਹ ਕੀਤੀ ਜਿਥੇ ਉਸ ਦੀ ਚੇਨ ਟੁੱਟ ਗਈ।ਜਿਸ ਤੇ ਸ਼ਕਤੀ ਦੇਵੀ ਦੇ ਬਿਆਨ ਤੇ ਉਕਤ ਮੁਕੱਦਮਾ ਨੰਬਰ 74 ਮਿਤੀ 29.06.2023 ਅ/ਧ 379-ਬੀ,511,34 ਭ:ਦ: ਥਾਣਾ ਸਿਟੀ ਨਕੋਦਰ ਦਰਜ ਰਜਿਸਟਰ ਕਰਕੇ ਉਕਤ ਤਿੰਨਾ ਚੈਨ ਸਨੈਚਰ ਔਰਤਾ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਦੋਰਾਨੇ ਤਫਤੀਸ਼ ਤਿੰਨਾ ਔਰਤਾਂ ਨੂੰ ਜੇਰ ਨਿਗਰਾਨੀ ਮਹਿਲਾ ਕਮਰਚਾਰੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।ਜਿਹਨਾਂ ਪਾਸੋਂ ਹੋਰ ਚੋਰੀਆਂ ਅਤੇ ਸਨੈਚਿੰਗ ਸਬੰਧੀ ਖੁਲਾਸੇ ਹੋਣ ਦੀ ਸੰਭਾਵਾਨ ਹੈ।