ਸ਼੍ਰੀ ਸਵਪਨ ਸ਼ਰਮਾ ਆਈਪੀਐਸ ਜੀ ਵੱਲੋਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਵਜੋਂ ਚਾਰਜ ਸੰਭਾਲਿਆ
ਪੰਜਾਬ ਉਜਾਲਾ ਨਿਊਜ਼
ਸ਼੍ਰੀ ਸਵਪਨ ਸ਼ਰਮਾ ਆਈਪੀਐਸ ਜੀ ਵੱਲੋਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਵਜੋਂ ਚਾਰਜ ਸੰਭਾਲਿਆ
ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਸੀਪੀ ਸਵਪਨ ਸ਼ਰਮਾ
ਜਲੰਧਰ (ਰਾਹੁਲ ਕਸ਼ਯਪ) ਅੱਜ ਮਿਤੀ 21-11-2023 ਨੂੰ ਸ੍ਰੀ ਸਵਪਨ ਸ਼ਰਮਾ ਆਈਪੀਐਸ ਜੀ ਵੱਲੋਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਵਜੋਂ ਚਾਰਜ ਸੰਭਾਲਿਆ ਗਿਆ। ਮਾਨਯੋਗ ਕਮਿਸ਼ਨਰ ਪੁਲਿਸ ਜੀ ਨੂੰ ਕਮਿਸ਼ਨਰਰੇਟ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ। ਚਾਰਜ ਸੰਭਾਲਦਿਆਂ ਹੀ ਮਾਨਯੋਗ ਕਮਿਸ਼ਨਰ ਸਾਹਿਬ ਨੇ ਆਖਿਆ ਕਿ ਕਮਿਸ਼ਨਰਰੇਟ ਏਰੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਨੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਆਖਿਆ ਕਿ ਸ਼ਹਿਰ ਨੂੰ ਡਰੱਗ ਫਰੀ ਕਰਨਾ ਮੇਰਾ ਮੁਖ ਮੰਤਵ ਹੈ। ਚੋਰੀ, ਸਨੈਚਿੰਗ ਲੁੱਟ ਖੋਹ ਵਰਗੀਆਂ ਵਾਰਦਾਤਾਂ ਤੋਂ ਸ਼ਹਿਰ ਨੂੰ ਮੁਕਤ ਕਰਨਾ ਅਤੇ ਟਰੈਫਿਕ ਵਿਵਸਥਾ ਨੂੰ 100 ਪ੍ਰਤੀਸ਼ਤ ਦਰੁਸਤ ਕਰਕੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਅਤੇ ਸ਼ਾਂਤਮਈ ਮਾਹੌਲ ਪ੍ਰਦਾਨ ਕਰਨਾ ਪ੍ਰਾਥਮਿਕਤਾ ਰਹੇਗੀ।
