ਸ਼ਰਾਬ ਦੀਆਂ 45 ਪੇਟੀਆਂ ਸਮੇਤ ਦੋ ਤਸਕਰ ਕਾਬੂ -ਦੋ ਕਾਰਾ ਵੀ ਬਰਾਮਦ
ਪੰਜਾਬ ਉਜਾਲਾ ਨਿਊਜ਼
ਸ਼ਰਾਬ ਦੀਆਂ 45 ਪੇਟੀਆਂ ਸਮੇਤ ਦੋ ਤਸਕਰ ਕਾਬੂ -ਦੋ ਕਾਰਾ ਵੀ ਬਰਾਮਦ ।
ਜਲੰਧਰ: (ਰਾਹੁਲ ਕਸ਼ਯਪ)ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS DCP, ਸ਼੍ਰੀ ਭੁਪਿੰਦਰ ਸਿੰਘ ਮਾਨ, ADCP , ਸ੍ਰੀ ਪਰਮਜੀਤ ਸਿੰਘ, ADCP Detective ਅਤੇ ਹੋਰ ਸੀਨੀਅਰ ਅਫਸਰਾਨ ਕਲ ਸਮੇਂ-ਸਮੇਂ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਹਰਿੰਦਰ ਸਿੰਘ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ਵਿੱਚ 02 ਮੁਕੱਦਮੇ ਦਰਜ ਰਜਿਸਟਰ ਕਰਵਾ ਕੇ 02 ਸਰਾਬ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋਂ 02 ਕਾਰਾਂ ਵਿੱਚੋਂ 45 ਪੇਟੀਆ ਨਜਾਇਜ ਸ਼ਰਾਬ ਵੱਖ-ਵੱਖ ਮਾਰਕਾ ਸ਼ਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 24-10-2023 ਦੀ ਸਵੇਰ ਨੂੰ CIA STAP ਦੀ ਪੁਲਿਸ ਟੀਮ ਥਾਏ ਗਸ਼ਤ ਥਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਢਿਲਵਾਂ ਚੌਕ ਜਲੰਧਰ ਮੌਜੂਦ ਸੀ। ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਅਰਜਨ ਉਰਫ ਮੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਸ਼ਾਸਤਰੀ ਨਗਰ ਜਲੰਧਰ ਜੋ ਕਿ ਜਲੰਧਰ ਵਿਚ ਪੰਜਾਬ ਦੇ ਆਸ ਪਾਸ ਦੇ ਰਾਜਾ ਤੋਂ ਨਜਾਇਜ ਸਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਇਹ ਅੱਜ ਵੀ ਆਪਣੀ ਵੱਡੀ ਨੰਬਰੀ DI AC NE 1153 ਮਾਰਕਾ Toyota Corrola ਵਿੱਚ ਭਾਰੀ ਮਾਤਰਾ ਵਿੱਚ ਸਰਾਬ ਲੈ ਕੇ ਜਲੰਧਰ ਸਾਇਡ ਨੂੰ ਆ ਰਹੇ ਹਨ। ਜਿਸ ਤੇ ਮੁਖਬਰੀ ਦੇ ਅਧਾਰ ਪਰ ਥਾਣਾ ਰਾਮਾਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 299 ਮਿਤੀ 24-10-2023 ਅ/ਧ:61,78 (02)-1-14 EXCISE ACT ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕਾ ਪਰ ਨਾਕਾ ਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਦੋਰਾਨੇ ਚੈਕਿੰਗ ਕਾਰ ਵਿੱਚੋਂ 20 ਪੇਟੀਆਂ ਸ਼ਰਾਬ ਮਾਰਕਾ ਵੱਖ-ਵੱਖ ਬ੍ਰਾਮਦ ਕੀਤੀ ਗਈ।
ਮਿਤੀ 24-10-2023 ਨੂੰ CIA STAFF ਦੀ ਇਕ ਹੋਰ ਪੁਲਿਸ ਟੀਮ ਬਾਏ ਗਸ਼ਤ ਥਾ ਚੈਕਿੰਗ ਤੋਤੇ ਪ੍ਰਸ ਸਬੰਧ ਵਿਚ ਰਾਮਾਮੰਡੀ ਪੁੱਲ ਥੱਲੇ ਜਲੰਧਰ ਮੌਜੂਦ ਸੀ । ਜਿੱਥੇ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਵਿਕਰਾਤ ਉਰਫ ਇੱਕ ਪੁੱਤਰ ਕੁਲਸ਼ਨ ਵਾਸੀ ਮਕਾਨ ਨੰਬਰ 9 ਮੁੱਹਲਾ ਨੰਬਰ 30 ਜਲੰਧਰ ਕੈਂਟ ਜੋ ਕਿ ਜਲੰਧਰ ਵਿਚ ਪੰਜਾਬ ਦੇ ਆਸ ਪਾਸ ਦੇ ਰਾਜਾ ਤੇ ਨਜਾਇਜ਼ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਇਹ ਅੱਜ ਵੀ ਆਪਣੀ ਗਡੀ PB08-EB-5296 Bolero ਰੰਗ ਚਿੱਟਾ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲੈ ਕੇ ਜਲੰਧਰ ਸਾਇਡ ਨੂੰ ਆ ਰਹੇ ਹਨ। ਜਿਸ ਤੇ ਮੁਖਬਰੀ ਦੇ ਅਧਾਰ ਪਰ ਥਾਣਾ ਕੈਂਟ ਜਲੰਧਰ ਵਿਖੇ ਮੁਕੱਦਮਾ ਨੰਬਰ 104 ਮਿਤੀ 24-10-2023 ਅ/ਧ 61-1-14 EXCISE ACT ਦਰਜ ਰਜਿਸਟਰ ਕੀਤਾ ਗਿਆ ਅਤੇ ਮੌਕਾ ਪਰ ਨਾਕਾ ਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ ਦੌਰਾਨੇ ਚੈਕਿੰਗ ਕਾਰ ਵਿੱਚ 25 ਪੇਟੀਆ ਸ਼ਰਾਬ ਮਾਰਕਾ ਵੱਖ-ਵੱਖ ਬਾਮਦ ਕੀਤੀ ਗਈ !
