Search for:
  • Home/
  • Uncategorized/
  • ਜਲੰਧਰ ਦੇ ਹਰਦਿਆਲ ਨਗਰ ਵਿੱਚ ਕੀਤੀ ਗਈ ਨਗਰ ਨਿਗਮ ਵੱਲੋਂ ਕਾਰਵਾਈ

ਜਲੰਧਰ ਦੇ ਹਰਦਿਆਲ ਨਗਰ ਵਿੱਚ ਕੀਤੀ ਗਈ ਨਗਰ ਨਿਗਮ ਵੱਲੋਂ ਕਾਰਵਾਈ

ਜਲੰਧਰ ਦੇ ਹਰਦਿਆਲ ਨਗਰ ਵਿੱਚ ਕੀਤੀ ਗਈ ਨਗਰ ਨਿਗਮ ਵੱਲੋਂ ਕਾਰਵਾਈ

Punjab ujala news, ਜਲੰਧਰ : ਗੱਲ ਕਰਨ ਜਾ ਰਹੇ ਹਾਂ ਨਗਰ ਨਿਗਮ ਜਲੰਧਰ ਵੱਲੋਂ ਕੀਤੀ ਗਈ ਦੁਕਾਨਾਂ ਦੇ ਉੱਪਰ ਕਾਰਵਾਈ ਦੀ। ਜਿੱਥੇ ਅੱਜ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਂਦੇ ਹਰਦਿਆਲ ਨਗਰ ਦੇ ਵਿੱਚ 3 ਸਟਾਰ ਕਲੋਨੀ ਦੇ ਕੋਲ ਛੇ ਦੁਕਾਨਾਂ ਤੇ ਨਗਰ ਨਿਗਮ ਵੱਲੋਂ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕੀ ਪਿਛਲੇ ਦੋ ਮਹੀਨੇ ਤੋਂ ਇਹਨਾਂ ਦੁਕਾਨਾਂ ਦੀਆਂ ਸ਼ਿਕਾਇਤਾਂ ਨਗਰ ਨਿਗਮ ਜਲੰਧਰ ਵਿੱਚ ਚੱਲ ਰਹੀਆਂ ਸਨ। ਪਰ ਪਹਿਲਾਂ ਨਗਰ ਨਿਗਮ ਵਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਅੱਜ ਨਗਰ ਨਿਗਮ ਜਲੰਧਰ ਦੀ ਨੀਂਦ ਖੁੱਲ੍ਹੀ ਤਾਂ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਰਿਹਾਇਸ਼ੀ ਇਲਾਕੇ ਵਿੱਚ ਵਪਾਰਕ ਦੁਕਾਨਾਂ ਦੀ ਉਸਾਰੀ ਕਰਨ ਨੂੰ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।