Search for:
  • Home/
  • Uncategorized/
  • ਕਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 38 ਕਿਲੋ ਡੋਡੇ ਚੂਰਾ ਪੋਸਤ, ਇਕ ਟਰੱਕ ਨੰਬਰੀ HP 72- 2697 ਸਮੇਤ 01 ਨਸ਼ਾ ਤਸ਼ੱਕਰ ਨੂੰ ਕਾਬੂ ਕਰਕੇ ਕੀਤੀ ਵੱਡੀ ਸਫਲਤਾ ਹਾਸਿਲ ।

ਕਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 38 ਕਿਲੋ ਡੋਡੇ ਚੂਰਾ ਪੋਸਤ, ਇਕ ਟਰੱਕ ਨੰਬਰੀ HP 72- 2697 ਸਮੇਤ 01 ਨਸ਼ਾ ਤਸ਼ੱਕਰ ਨੂੰ ਕਾਬੂ ਕਰਕੇ ਕੀਤੀ ਵੱਡੀ ਸਫਲਤਾ ਹਾਸਿਲ ।

ਪੰਜਾਬ ਉਜਾਲਾ ਨਿਊਜ਼

ਕਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਵੱਲੋ 38 ਕਿਲੋ ਡੋਡੇ ਚੂਰਾ ਪੋਸਤ, ਇਕ ਟਰੱਕ ਨੰਬਰੀ HP 72- 2697 ਸਮੇਤ 01 ਨਸ਼ਾ ਤਸ਼ੱਕਰ ਨੂੰ ਕਾਬੂ ਕਰਕੇ ਕੀਤੀ ਵੱਡੀ ਸਫਲਤਾ ਹਾਸਿਲ ।

ਕਰਾਈਮ ਬ੍ਰਾਂਚ ਜਲੰਧਰ ਦਿਹਾਤੀ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ੜੇ ਪ੍ਰਸ਼ਾ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸੇਮ ਮਸੀਹ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਇਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਪੁਲਿਸ ਟੀਮ ਵੱਲੋਂ 38 ਕਿਲੋ ਡੋਡੇ ਚੂਰਾ ਪੋਸਤ, ਇਕ ਟਰੱਕ ਨੰਬਰੀ HP 72- 2697 ਸਮੇਤ 01 ਨਸ਼ਾ ਤਸਕਰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 24.06.2023 ਨੂੰ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਇਕ ਸਪੈਸ਼ਲ ਟੀਮ ਦੇ ASI ਪਿੱਪਲ ਸਿੰਘ ਕਰਾਈਮ ਬ੍ਰਾਂਚ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਆਦਮਪੁਰ ਇਲਾਕੇ ਵਿੱਚ ਭੇਜੀ ਸੀ।ਗਸਤ ਕਰਦੇ ਹੋਏ ਜਦ ਕਰਾਈਮ ਬ੍ਰਾਂਚ ਦੀ ਪੁਲਿਸ ਟੀਮ ਹੇਮਕੁੰਟ ਪਬਲਿਕ ਸਕੂਲ ਕਾਰਨਪੁਰ ਥਾਣਾ ਮਕਸੂਦਾ ਪਾਸ ਪੁੱਜੇ ਤਾਂ ਅੱਗੇ ਸਰਵਿਸ ਹੋਣ ਪਰ ਇਕ ਟਰੱਕ ਨੰਬਰ HP 72-2697 LP.12 ਟਾਇਰੀ ਖੜਾ ਸੀ ਜਿਸ ਵਿਚ ਇਕ ਮੋਨਾ ਵਿਅਕਤੀ ਡਰਾਈਵਰ ਸੀਟ ਪਰ ਬੈਠਾ ਹੋਇਆ ਸੀ। ਜਿਸ ਤੇ ASI ਪਿੱਪਲ ਸਿੰਘ ਨੇ ਸ਼ੱਕ ਦੀ ਬਿਨਾਂਅ ਤੇ ਸਾਥੀ ਕਰਮਚਾਰੀਆਂ ਦੀ ਟਰੱਕ ਡਰਾਇਵਰ ਨੂੰ ਥੱਲੇ ਉਤਾਰ ਕੇ ਉਸਦਾ ਨਾਮ ਪਤਾ ਪੂਛਿਆ ਜਿਸ ਨੇ ਆਪਣਾ ਨਾਮ ਸੋਮੀ ਪੁੱਤਰ ਭਜਨ ਸਿੰਘ ਵਾਸੀ ਪਿਰਥੀਪੁਰ ਥਾਣਾ ਸ੍ਰੀ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ ਦੱਸਿਆ। ਜਦ ASI ਪਿੱਪਲ ਸਿੰਘ ਨੇ ਦੋਸ਼ੀ ਉਕਤ ਦੀ ਅਤੇ ਉਸਦੇ ਕਬਜਾ ਵਿੱਚਲੇ ਟਰੱਕ ਦੀ ਤਲਾਸ਼ੀ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਦੋਸ਼ੀ ਉਕਤ ਸੋਮੀ ਪੁੱਤਰ ਭਜਨ ਸਿੰਘ ਦੇ ਕਬਜਾ ਵਿਚਲੇ ਟਰੱਕ ਦੇ ਟੂਲ ਬੋਕਸ਼ ਵਿਚੋਂ ਤਰਪਾਲ ਥੱਲੇ ਲੁਕਾ ਛਿਪਾ ਕੇ ਰੱਖੇ ਹੋਏ 02 ਬੋਰੇ ਪਲਾਸਟਿਕ ਰੰਗ ਚਿੱਟਾ ਵਜਨਦਾਰ ਬ੍ਰਾਮਦ ਹੋਏ ਜਿਨ੍ਹਾਂ ਨੂੰ ਖੋਲ ਕੇ ਵਾਰੋ ਵਾਰੀ ਚੈਕ ਕਰਨ ਪਰ ਉਨ੍ਹਾਂ ਵਿਚੋਂ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਅਤੇ ਵਜਨ ਕਰਨ ਪਰ ਹਰੇਕ ਬੋਰਾ ਪਲਾਸਟਿਕ ਡੋਡੇ ਚੂਰਾ ਪੋਸਤ ਦਾ ਵਜੂਨ 19/19 ਕਿਲੋ ਕੁਲ ਵਜਨ 38 ਕਿਲੋ ਹੋਇਆ।ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 75 ਮਿਤੀ 24.06.223 ਜੁਰਮ 15-B/61/85 NDPS ACT ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਬਾਅਦ ਪੁੱਛਗਿਛ ਦੋਸ਼ੀ ਸੋਮੀ ਪੁੱਤਰ ਭਜਨ ਸਿੰਘ ਨੂੰ ਮੁਕੱਦਮਾ ਹਜਾ ਵਿਚ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਦੋਸ਼ੀ ਸੋਮੀ ਪੁੱਤਰ ਭਜਨ ਸਿੰਘ ਉਕਤ ਟਰੱਕ ਦੀ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਟਰੱਕ ਦੀ ਡਰਾਈਵਰੀ ਦੀ ਆੜ ਵਿੱਚ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਹੈ। ਦੇਸ਼ੀ ਉਕਤ ਸੋਮੀ ਪੁੱਤਰ ਭਜਨ ਸਿੰਘ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਦੋਸ਼ੀ ਵੱਲੋਂ ਬ੍ਰਾਮਦਾ ਟਰੱਕ ਦੇ ਮਾਲਕਾ ਬਾਰੇ ਜਾਣਕਾਰੀ ਅਤੇ ਉਸ ਦੀ ਚਲ-ਅੱਚਲ ਜਾਇਦਾਦ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਦੇਸ਼ੀ ਪਾਸੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਡੋਡੇ ਚੂਰਾ ਪੋਸਤ ਕਿਸ ਪਾਸੇ ਖਰੀਦ ਕਰਦਾ ਸੀ, ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦਾ ਹੈ ਅਤੇ ਇਸ ਦੇ ਸਾਥੀ ਕੌਣ-ਕੌਣ ਹਨ।ਇਸ ਦੇ ਬੈਕਵਡ- ਫਾਰਵਡ ਲਿੰਕ ਬਾਰੇ ਵੀ ਜਾਨਣਾ ਜਰੂਰੀ ਹੈ।

ਕੁੱਲ ਬ੍ਰਾਮਦਗੀ :-

  1. 38 ਕਿਲੋ ਡੁਡੇ ਚੂਰਾ ਪੋਸਤ
  2. ਇਕ ਟਰਕ ਨੰਬਰੀ HP 72-2697