CIA STAFF ਜਲੰਧਰ ਵਲੋਂ 02 ਸਕੇ ਭਰਾ ਕਾਬੂ 200 ਗ੍ਰਾਮ ਹੈਰੋਇੰਨ ਸਮੇਤ 01 ਕਾਰ ਬਰਾਮਦ
ਪੰਜਾਬ ਉਜਾਲਾ ਨਿਊਜ਼
CIA STAFF ਜਲੰਧਰ ਵਲੋਂ 02 ਸਕੇ ਭਰਾ ਕਾਬੂ 200 ਗ੍ਰਾਮ ਹੈਰੋਇੰਨ ਸਮੇਤ 01 ਕਾਰ ਬਰਾਮਦ
ਜਲੰਧਰ (ਰਾਹੁਲ ਕਸ਼ਯਪ)ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਹਰਵਿੰਦਰ ਸਿੰਘ ਵਿਰਕ PPS.DCP/Inv, ਸ਼੍ਰੀ ਭੁਪਿੰਦਰ ਸਿੰਘ PPS, ADCP-Inv, ਸ਼੍ਰੀ ਪਰਮਜੀਤ ਸਿੰਘ, PPS ACP Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋ ਸਮੇ-ਸਮੇ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ CIA STAFF ਜਲੰਧਰ ਵਲੋਂ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ INSP. ਇੰਦਰਜੀਤ ਸਿੰਘ ਇੰਚਾਰਜ CIA STAFF ਜਲੰਧਰ ਵਲੋਂ ਕਾਰਵਾਈ ਕਰਦੇ ਹੋਏ 02 ਸਕੇ ਭਰਾਵਾ ਨੂੰ ਕਾਬੂ ਕਰਕੇ ਉਨਾ ਪਾਸੋ 200 ਗ੍ਰਾਮ ਹੈਰੋਇੰਨ ਸਮੇਤ 01 ਕਾਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 01-09-2023 ਨੂੰ INSP. ਇੰਦਰਜੀਤ ਸਿੰਘ ਇੰਚਾਰਜ CIA STAFF ਜਲੰਧਰ ਦੀ ਪੁਲਿਸ ਟੀਮ ਬ੍ਰਾਏ ਗਸ਼ਤ ਪੁਲ ਨਹਿਰ ਬਾਬਾ ਬੁਢਾ ਜੀ ਨਗਰ ਚੋਕ ਮੌਜੂਦ ਸੀ ਕਿ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਦੋਰਾਨੇ ਚੈਕਿੰਗ ਇੱਕ ਕਾਰ ਨੰਬਰੀ PB07-AM-3111 Swift Dezire ਰੰਗ ਚਿੱਟਾ ਕਪੂਰਥਲਾ ਰੋਡ ਵੱਲੋ ਆਉਦੀ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਨੂੰ ਦੇਖਕੇ ਕਾਰ ਚੱਲਾ ਰਹੇ ਨੌਜਵਾਨ ਨੇ ਕਾਰ ਨੂੰ ਮੌਕਾ ਤੋ ਭਜਾਉਣ ਦੀ ਕੋਸ਼ਿਸ਼ ਕੀਤੀ ਤਾ CIA STAFF ਜਲੰਧਰ ਦੀ ਟੀਮ ਨੇ ਕਾਰ ਨੂੰ ਰੋਕ ਕੇ ਕਾਰ ਚਾਲਕ ਨੇ ਆਪਣਾ ਨਾਮ ਬਰਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਰੋੜੀਆ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਅਤੇ ਨਾਲ ਦੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਜਤਿੰਦਰ ਕੁਮਾਰ ਉਰਫ ਜੋਨੀ ਪੁੱਤਰ ਰਾਜ ਕੁਮਾਰ ਵਾਸੀ ਪਿੰਡ ਰੋੜੀਆ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਅਤੇ ਦੋਰਾਨੇ ਚੈਕਿੰਗ ਕਾਰ ਦੇ ਗਿਆਰ ਲੀਵਰ ਦੇ ਕੋਲ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ ਮਮੂਲਾ ਹੈਰੋਇਨ ਬ੍ਰਾਮਦ ਹੋਈ। ਬ੍ਰਾਮਦ ਸ਼ੁਦਾ ਹੈਰੋਇਨ ਦਾ ਵਜਨ ਕਰਨ ਤੇ ਸਮੇਤ ਲਿਫਾਫਾ 200 ਗ੍ਰਾਮ ਹੈਰੋਇੰਨ ਹੋਈ। ਜਿਸਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਿਖੇ ਮੁਕੱਦਮਾ ਨੰਬਰ 99 ਮਿਤੀ 02-09-2023 ਅ/ਧ: 21-61-85 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 02 ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਦੋਸ਼ੀ ਬਰਿੰਦਰ ਕੁਮਾਰ ਨੇ ਆਪਣੀ ਪੁੱਛ-ਗਿੱਛ ਪਰ ਦੱਸਿਆ ਕਿ ਉਸਦੀ ਉਮਰ ਕ੍ਰੀਬ 34 ਸਾਲ ਹੈ। ਦੋਸ਼ੀ ਨੇ 42 ਕਲਾਸ ਦੀ ਪੜਾਈ ਕੀਤੀ ਹੈ। ਦੋਸ਼ੀ ਪੜਾਈ ਤੋਂ ਬਾਅਦ ਕਬੱਡੀ ਖੇਡਣ ਲੱਗ ਪਿਆ। ਫਿਰ ਹੈਰੋਇਨ ਵੇਚਣ ਲਗ ਪਿਆ।