ਨਸ਼ਿਆਂ ਦੇ ਮੁਕੱਦਮਿਆਂ ਵਿੱਚ ਸ਼ਾਮਿਲ ਅਪਰਾਧੀਆਂ ਦੀਆਂ ਪ੍ਰਾਪਰਟੀ ਅਟੈਚ ਕਰਨ ਅਤੇ ਬੈਂਕ ਅਕਾਊਂਟ ਸੀਜ਼ ਕਰਵਾਉਣ ਦੇ ਹੁਕਮ -ਸੀਪੀ ਚਾਹਲ
ਪੰਜਾਬ ਉਜਾਲਾ ਨਿਊਜ਼
ਨਸ਼ਿਆਂ ਦੇ ਮੁਕੱਦਮਿਆਂ ਵਿੱਚ ਸ਼ਾਮਿਲ ਅਪਰਾਧੀਆਂ ਦੀਆਂ ਪ੍ਰਾਪਰਟੀ ਅਟੈਚ ਕਰਨ ਅਤੇ ਬੈਂਕ ਅਕਾਊਂਟ ਸੀਜ਼ ਕਰਵਾਉਣ ਦੇ ਹੁਕਮ -ਸੀਪੀ ਚਾਹਲ
ਜਲੰਧਰ( ਰਾਹੁਲ ਕਸ਼ਯਪ) ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ੍ਰੀ ਕੁਲਦੀਪ ਸਿੰਘ ਚਾਹਲ ਆਈਪੀਐਸ, ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸ੍ਰੀ ਹਰਵਿੰਦਰ ਸਿੰਘ ਵਿਰਕ ਪੀਪੀਐਸ, ਡੀਸੀਪੀ ਇੰਨਵੈਸਟੀਗੇਸ਼ਨ ਜੀ ਦੀ ਅਗਵਾਈ ਹੇਠ ਪੰਜਾਬ ਨਸ਼ਾ ਮੁਕਤ ਸੰਕਲਪ ਤਹਿਤ ਐੱਨ ਡੀ ਪੀ ਐਸ ਐਕਟ ਦੇ ਮੁਕਦਮਿਆਂ ਦੇ ਸੰਬੰਧ ਵਿੱਚ ਕਾਨਫਰੰਸ ਹਾਲ ਕਮਿਸ਼ਨਰ ਪੁਲਿਸ ਆਫਿਸ ਜਲੰਧਰ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਸ਼੍ਰੀ ਹਰਿੰਦਰ ਸਿੰਘ ਗਿੱਲ ਪੀਪੀਐਸ, ਏਡੀਸੀਪੀ ਇੰਡਸਟਰੀਅਲ ਸਕਿਉਰਟੀ ਅਤੇ ਕਮਿਸ਼ਨਰਰੇਟ ਦੇ ਏਸੀਪੀ ਸਾਹਿਬਾਨ ਅਤੇ ਤਮਾਮ ਥਾਣਾ ਮੁੱਖੀ ਹਾਜ਼ਰ ਸਨ।
ਮਾਨਯੋਗ ਡੀਸੀਪੀ ਸਾਹਿਬ ਵਲੋਂ ਆਏ ਹੋਏ ਅਧਿਕਾਰੀਆਂ ਕੋਲੋਂ ਐੱਨ ਡੀ ਪੀ ਐਸ ਐਕਟ ਦੀਆਂ ਫਾਈਲਾਂ ਬਾਰੇ ਡੂੰਘਾਈ ਨਾਲ ਤਮਾਮ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਆਈਆਂ ਹੋਈਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਐੱਨ ਡੀ ਪੀ ਐਸ ਐਕਟ ਦੇ ਮੁਕੱਦਮਿਆਂ ਵਿੱਚ ਸ਼ਾਮਿਲ ਅਪਰਾਧੀਆਂ ਦੀਆਂ ਪ੍ਰਾਪਰਟੀ ਅਟੈਚ ਕਰਨ ਅਤੇ ਬੈਂਕ ਅਕਾਊਂਟ ਸੀਜ਼ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਪੈਂਡਿੰਗ ਫਾਈਲਾਂ ਨੂੰ ਤਹਿ ਸਮੇਂ ਤੋਂ ਪਹਿਲਾਂ ਪੂਰੀਆਂ ਕਰਕੇ ਯੋਗ ਕਾਰਵਾਈ ਹਿੱਤ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਸਾਰੇ ਥਾਣਾ ਮੁਖੀਆਂ ਨੂੰ ਸਖ਼ਤ ਹਦਾਇਤਾ ਦਿੱਤੀਆਂ ਹਨ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਯਾ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਉੱਪਰ ਪੈਨੀ ਨਿਗ੍ਹਾ ਰੱਖੀ ਜਾਵੇ ਅਤੇ ਉਹਨਾਂ ਨੂੰ ਸੁਲਖਾਂ ਪਿੱਛੇ ਪਹੁੰਚਾਇਆ ਜਾਵੇ। ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਦੀ ਸਮਾਜ ਵਿਚ ਕੋਈ ਜਗ੍ਹਾ ਨਹੀਂ ਹੈ ਅਤੇ ਉਨ੍ਹਾਂ ਨਾਲ ਕੋਈ ਵੀ ਢਿੱਲ ਨਾ ਵਰਤੀ ਜਾਵੇ।