Search for:
  • Home/
  • Uncategorized/
  • ਹਿੰਸਾ ਤੇ ਸ਼ੋਸ਼ਣ ਤੋਂ ਪੀੜਤ ਔਰਤਾਂ ਲਈ ਵਰਦਾਨ ਬਣਿਆ ਸਖੀ ਵੱਨ ਸਟਾਪ ਸੈਂਟਰ : ਡੀ.ਸੀ-ਹੁਣ ਤੱਕ 758 ਲੋੜਵੰਦ ਔਰਤਾਂ ਤੇ ਲੜਕੀਆਂ ਦੀ ਕੀਤੀ ਗਈ ਸਹਾਇਤਾ

ਹਿੰਸਾ ਤੇ ਸ਼ੋਸ਼ਣ ਤੋਂ ਪੀੜਤ ਔਰਤਾਂ ਲਈ ਵਰਦਾਨ ਬਣਿਆ ਸਖੀ ਵੱਨ ਸਟਾਪ ਸੈਂਟਰ : ਡੀ.ਸੀ-ਹੁਣ ਤੱਕ 758 ਲੋੜਵੰਦ ਔਰਤਾਂ ਤੇ ਲੜਕੀਆਂ ਦੀ ਕੀਤੀ ਗਈ ਸਹਾਇਤਾ

ਪੰਜਾਬ ਉਜਾਲਾ ਨਿਊਜ਼

ਹਿੰਸਾ ਤੇ ਸ਼ੋਸ਼ਣ ਤੋਂ ਪੀੜਤ ਔਰਤਾਂ ਲਈ ਵਰਦਾਨ ਬਣਿਆ ਸਖੀ ਵੱਨ ਸਟਾਪ ਸੈਂਟਰ : ਡੀ.ਸੀ
-ਹੁਣ ਤੱਕ 758 ਲੋੜਵੰਦ ਔਰਤਾਂ ਤੇ ਲੜਕੀਆਂ ਦੀ ਕੀਤੀ ਗਈ ਸਹਾਇਤਾ

ਹੁਸ਼ਿਆਰਪੁਰ, 25 ਅਗਸਤ (ਰਾਹੁਲ ਕਸ਼ਯਪ)ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਲੋਂ ਔਰਤਾਂ, ਲੜਕੀਆਂ ਅਤੇ ਬਾਲੜੀਆਂ ਦੀ ਭਲਾਈ ਵਾਸਤੇ ਚਲਾਈਆਂ ਜਾ ਰਹੀਆਂ ਸਕੀਮਾਂ ਵਿਚੋਂ ਸਖੀ ਵਨ ਸਟਾਪ ਸੈਂਟਰ ਦੀ ਸਕੀਮ ਇਕ ਵੱਖਰੀ ਅਤੇ ਨਿਵੇਕਲੀ ਕਿਸਮ ਦੀ ਸਕੀਮ ਹੈ। ਇਸ ਵਿਚ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਜਗ੍ਹਾ ’ਤੇ ਹਿੰਸਾ, ਯੌਨ ਸ਼ੋਸ਼ਣ, ਤੇਜ਼ਾਬੀ ਹਮਲੇ, ਬਲਾਤਕਾਰ ਨਾਲ ਪੀੜਤ ਔਰਤਾਂ ਅਤੇ ਔਰਤਾਂ ਨਾਲ ਸਬੰਧਤ ਹੋਰ ਕਿਸੇ ਵੀ ਅਪਰਾਧ ਦੀਆਂ ਸ਼ਿਕਾਰ ਹੋਈਆਂ ਔਰਤਾਂ ਨੂੰ ਪੁਲਿਸ, ਮੈਡੀਕਲ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਸਕੀਮ ਦਾ ਮੁੱਖ ਉਦੇਸ਼ ਇਸ ਵਰਗ ਦੀ ਹਰ ਪੱਖੋਂ ਸੁਰੱਖਿਆ ਕਰਨਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਚ 29 ਨਵੰਬਰ 2018 ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਹਦੂਦ ਖੇਤਰ ਅੰਦਰ ਨੇੜੇ ਗੇਟ ਨੰਬਰ 2 ਸਖੀ ਵਨ ਸਟਾਪ ਸੈਂਟਰ ਸਕੀਮ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਸੈਂਟਰ ਵਿਚ ਕੰਮ ਕਰਦੀਆਂ ਕਰਮਚਾਰਨਾਂ ਦੁਆਰਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਸਖੀ ਵਨ ਸਟਾਪ ਸੈਂਟਰ ਦੇ ਉਦੇਸ਼ ਅਤੇ ਇਸ ਸੈਂਟਰ ਵਿਚ ਮੁਹੱਈਆ ਕੀਤੀਆਂ ਜਾਂਦੀਆਂ ਸਹੂਲਤਾਂ ਬਾਰੇ ਆਮ ਲੋਕਾਂ ਨੁੰ ਜਾਗਰੂਕ ਵੀ ਕੀਤਾ ਜਾਂਦਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿਚੋਂ ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿਚ 758 ਲੋੜਵੰਦ ਔਰਤਾਂ ਅਤੇ ਲੜਕੀਆਂ ਮੁਫਤ ਕਾਨੂੰਨੀ, ਮੈਡੀਕਲ, ਪੁਲਿਸ, ਸਮਾਜਿਕ ਅਤੇ ਮਾਨਸਿਕ ਸਹਾਇਤਾ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਇਸ ਸੈਂਟਰ ਵਿਖੇ ਸਹਾਇਤਾ ਪ੍ਰਾਪਤ ਕਰਨ ਆਉਂਦੀਆਂ ਔਰਤਾਂ ਅਤੇ ਲੜਕੀਆ ਦੀ ਕਾਊਂਸÇਲੰਗ ਕਰਕੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਇਸ ਵਿਚ ਹੁਣ ਤੱਕ 394 ਘਰੇਲੂ ਹਿੰਸਾ ਦੇ ਮਾਮਲੇ ਪ੍ਰਾਪਤ ਕੀਤੇ ਗਏ ਹਨ। ਕੁੱਲ 758 ਕੇਸਾਂ ਵਿਚੋਂ ਲਗਭਗ 458 ਕੇਸ ਆਪਸੀ ਸਹਿਮਤੀ ਨਾਲ ਸਮਝੌਤੇ ਕਰਵਾ ਕੇ ਸੈਟਲ ਕੀਤੇ ਗਏ। ਹੁਣ ਤੱਕ ਪ੍ਰਾਪਤ ਸਾਰੇ ਕੇਸਾਂ ਵਿਚ 289 ਪੁਲਿਸ, 303 ਮੈਡੀਕਲ, 717 ਲੀਗਲ, ਮਨੋਵਿਗਿਆਨਿਕ ਕਾਊਂਸÇਲੰਗ 754 ਅਤੇ 230 ਸ਼ੈਲਟਰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਲੋੜਵੰਦ ਲੜਕੀਆਂ ਜਾਂ ਔਰਤਾਂ ਆਪਣੀ ਸਮੱਸਿਆ ਦੱਸਣ ਲਈ ਗੱਲਬਾਤ ਕਰਨ ਲਈ ਦਫ਼ਤਰੀ ਸੰਪਰਕ ਨੰਬਰ 97813-67169 ਜਾਂ ਈਮੇਲ osc.hoshiarpur0gmail.com ਰਾਹੀਂ ਸੰਪਰਕ ਕਰ ਸਕਦੀਆਂ ਹਨ ਅਤੇ ਹਿੰਸਾ ਤੋਂ ਪੀੜਤ ਔਰਤਾਂ ਜਾਂ ਲੜਕੀਆਂ ਫੌਰੀ ਸਹਾਇਤਾ ਲੈਣ ਲਈ 181 ਜਾਂ 112 ’ਤੇ ਸੰਪਰਕ ਕਰ ਸਕਦੀਆਂ ਹਨ।