ਸੰਤੋਖਪੁਰਾ ਵਿਖੇ ਧੀਆਂ ਨੇ ਮਨਾਇਆ “ਤੀਆਂ ਦਾ ਤਿਉਹਾਰ ।
ਪੰਜਾਬ ਉਜਾਲਾ ਨਿਊਜ਼
ਸੰਤੋਖਪੁਰਾ ਵਿਖੇ ਧੀਆਂ ਨੇ ਮਨਾਇਆ “ਤੀਆਂ ਦਾ ਤਿਉਹਾਰ ।
ਜਲੰਧਰ (ਰਾਹੁਲ ਕਸ਼ਯਪ) ਕਹਿੰਦੇ ਨੇ ਧੀਆਂ ਘਰ ਦੀ ਰੌਣਕ, ਬਾਪ ਦੀ ਲੱਜ ਤੇ ਮਾਣ ਅਖਵਾਉਂਦੀਆਂ ਨੇ, ਪਰ ਜੱਦ ਇਹ ਧੀਆਂ ਆਪਣੇ ਸੱਭਿਆਚਾਰ ਤੇ ਵਿਰਸੇ ਨੂੰ ਕਾਇਮ ਤੇ ਬਰਕਰਾਰ ਰੱਖਣ ਲਈ ਸਮਾਜ ਵਿੱਚ ਆਪਣਾ ਯੋਗਦਾਨ ਅਦਾ ਕਰਦੀਆਂ ਹਨ, ਉਸ ਵਕਤ ਇਹ ਮਾਂ-ਬਾਪ ਦੀਆਂ ਲਾਡਲੀਆਂ ਪੰਜਾਬ ਦੀ ਜਿੰਦ-ਜਾਨ ਬਣ ਜਾਂਦੀਆਂ ਹਨ ।
ਤੀਆਂ ਦਾ ਤਿਓਹਾਰ ਪੰਜਾਬ ਦੇ ਵਿਰਸੇ ਦਾ ਇੱਕ ਅਟੁੱਟ ਅੰਗ ਹੈ ਜੋਕਿ ਸਾਉਣ ਮਹੀਨੇ ਪੰਜਾਬ ਦੇ ਹਰ ਕੋਨੇ-ਕੋਨੇ ਵਿੱਚ ਪੰਜਾਬੀ ਵਿਰਸੇ ਨੂੰ ਮੁੱਖ ਰੱਖਦਿਆਂ ਪੰਜਾਬੀ ਪਹਿਰਾਵਾ ਪਹਿਣ ਕੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਸੰਬੰਧਿਤ ਗੀਤ-ਭੰਗੜਾ ਤੇ ਬੋਲੀਆਂ ਪਾ ਕੇ ਮਨਾਇਆ ਜਾਂਦਾ ਹੈ । ਠੀਕ ਉਸੇ ਤਰ੍ਹਾਂ ਤੀਆਂ ਦਾ ਤਿਉਹਾਰ ਸੰਤੋਖਪੁਰਾ ਦੇ ਦੁਰਗਾ ਵਿਹਾਰ ਦੇ ਇਲਾਕੇ ਵਿੱਚ ਵੀ ਪੰਜਾਬੀ ਰੀਤੀ ਰਿਵਾਜਾਂ ਨੂੰ ਮੁਕੰਮਲ ਕਰਦਿਆਂ ਮਨਾਇਆ ਗਿਆ।
ਇਸ ਮੌਕੇ ਪੂਰਵ ਇਲਾਕਾ ਕੌਂਸਲਰ ਰੀਨਾ ਕੌਰ, ਤਨਵੀ ਧਾਲੀਵਾਲ, ਪੂਨਮ ਭਾਟੀਆ, ਅਨੀਤਾ, ਸੀਮਾ, ਭੋਲੀ, ਵੰਦਨਾ, ਪੁਸ਼ਪਾ, ਮੰਜੂ, ਮੀਨੂ, ਪ੍ਰੇਮ, ਪਿੰਕੀ, ਸ਼ਸ਼ੀ, ਪਰਵੀਨ, ਮਮਤਾ, ਕਿਰਨ, ਹਿਤਿਕਾ, ਅਨਾਮਿਕਾ, ਭਾਵਨਾ, ਤਵਿਸ਼ਾ, ਸੋਹੁੰਗਨੀ, ਗੁਰਪ੍ਰੀਤ ਬਸਰਾ, ਕੁਲਤਾਰਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੌਜੂਦ ਸਨ ।
