ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਲੜਾਈ/ਝਗੜੇ ਦੇ ਮੁਕੱਦਮੇ ਵਿੱਚ ਲੋੜੀਂਦੇ 02 ਦੋਸ਼ੀਆਂ ਨੂੰ ਕੀਤਾ ਕਾਬੂ ।
ਪੰਜਾਬ ਉਜਾਲਾ ਨਿਊਜ਼
ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਲੜਾਈ/ਝਗੜੇ ਦੇ ਮੁਕੱਦਮੇ ਵਿੱਚ ਲੋੜੀਂਦੇ 02 ਦੋਸ਼ੀਆਂ ਨੂੰ ਕੀਤਾ ਕਾਬੂ ।
ਜਲੰਧਰ( ਰਾਹੁਲ ਕਸ਼ਯਪ) ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੜਾਈ ਝਗੜੇ ਦੀਆ ਵਾਰਦਾਤਾ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਅਦਿਤਿਆ IPS ਏ.ਡੀ.ਸੀ.ਪੀ-2 ਜਲੰਧਰ, ਤੇ ਸ੍ਰੀ ਹਰਜਿੰਦਰ ਸਿੰਘ PPS/ਏ.ਸੀ.ਪੀ ਮਾਡਲ ਟਾਊਨ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਅਜਾਇਬ ਸਿੰਘ ਔਜਲਾ, ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 6 ਕਮਿਸ਼ਨਰੇਟ ਜਲੰਧਰ ਦੀ ਨਿਗਰਾਨੀ ਹੇਠ ਦੀ ਮਿਤੀ 10.08.2023 ਨੂੰ SI ਬਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਹਾਜਰ ਥਾਣਾ ਸੀ ਕਿ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਦੁਪਹਿਰ ਵਕਤ ਕਰੀਬ 12.50 PM ਨਾਮਲੂਮ ਵਿਅਕਤੀਆਂ ਵੱਲੋਂ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਮਾਲ ਦੇਣ ਦੀ ਨੀਅਤ ਨਾਲ ਡਾਕਟਰ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਨਕੋਦਰ ਰੋਡ ਜਲੰਧਰ ਅੰਦਰ ਦਾਖਲ ਹੋ ਕੇ ਸਕੂਲ ਦੇ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਪੁੱਤਰ ਸ਼ਾਮਾ ਰਾਮ ਵਾਸੀ ਅੰਬੇਦਕਰ ਮੈਮੋਰੀਅਲ ਪਬਲਿਕ ਸਕੂਲ ਜਲੰਧਰ ਤੇ ਆਪਣੇ ਮਾਰੂ ਹਥਿਆਰਾ ਨਾਲ ਹਮਲਾ ਕੀਤਾ ਤੇ ਪ੍ਰਿੰਸੀਪਲ ਸੰਤ ਰਾਮ ਕਟਾਰੀਆ ਦੇ ਸਰੀਰ ਤੇ ਗੰਭੀਰ ਸੱਟਾਂ ਮਾਰ ਕੇ ਫਰਾਰ ਹੋ ਗਏ। ਜਿਸ ਤੇ ਮੁਕੱਦਮਾ ਨੰਬਰ 161 ਮਿਤੀ 10.08.2023 ਜੁਰਮ 307,452,34 ਭਦ ਥਾਣਾ ਡਵੀਜਨ ਨੰਬਰ 6 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਜੋ ਦੋਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ੀ ਗੁਰਦੇਵ ਕੁਮਾਰ ਉਰਫ ਕਾਲਾ ਪੁੱਤਰ ਚਰਨ ਦਾਸ ਵਾਸੀ ਹਾਊਸ ਨੰਬਰ 58-332 ਗਲੀ ਨੰਬਰ 02 ਅਬਾਦਪੁਰਾ ਜਲੰਧਰ ਅਤੇ ਸੋਨੂੰ ਪੁੱਤਰ ਲੇਟ ਧਰਮਪਾਲ ਵਾਸੀ ਹਾਊਸ ਨੰਬਰ ES-803, ਗਲੀ ਨੰਬਰ 01 ਅਬਾਦਪੁਰਾ ਜਲੰਧਰ ਨੂੰ ਅੱਜ ਮਿਤੀ 10.08.2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਸ਼ੀਆ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
