Search for:
  • Home/
  • Uncategorized/
  • ਸਬ ਇੰਸਪੈਕਟਰ ਅਮਨਦੀਪ ਮੁਲਤਾਨੀ ਦਾ ਕੀਤਾ ਸਵਾਗਤ ਸ਼ਿਵਸੈਨਾ ਸਮਾਜਵਾਦੀ ਨੇ ।

ਸਬ ਇੰਸਪੈਕਟਰ ਅਮਨਦੀਪ ਮੁਲਤਾਨੀ ਦਾ ਕੀਤਾ ਸਵਾਗਤ ਸ਼ਿਵਸੈਨਾ ਸਮਾਜਵਾਦੀ ਨੇ ।

ਪੰਜਾਬ ਉਜਾਲਾ ਨਿਊਜ਼

ਸਬ ਇੰਸਪੈਕਟਰ ਅਮਨਦੀਪ ਮੁਲਤਾਨੀ ਦਾ ਕੀਤਾ ਸਵਾਗਤ ਸ਼ਿਵਸੈਨਾ ਸਮਾਜਵਾਦੀ ਨੇ ।

ਜਲੰਧਰ 5 ਅਗਸਤ (ਰਾਹੁਲ ਕਸ਼ਯਪ) ਪੁਲਿਸ ਥਾਣਾ ਸ਼ਾਹਕੋਟ ਤੋਂ ਬਦਲ ਕੇ ਪੁਲਿਸ ਥਾਣਾ ਪਤਾਰਾ ਦੀ ਇੰਚਾਰਜ ਬਣਨ ਤੇ ਅਮਨਦੀਪ ਕੌਰ ਮੁਲਤਾਨੀ ਦਾ ਭਰਵਾਂ ਸਵਾਗਤ ਕੀਤਾ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ।

ਇਸ ਮੌਕੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਬ ਇੰਸਪੈਕਟਰ ਅਮਨਦੀਪ ਕੌਰ ਮੁਲਤਾਨੀ ਵਲੋਂ ਪੁਲਿਸ ਥਾਣਾ ਸ਼ਾਹਕੋਟ ਵਿੱਚ ਜਿਸ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਹੈ ਉਮੀਦ ਕਰਦੇ ਹਨ ਕਿ ਇਸ ਪੁਲਿਸ ਥਾਣਾ ਪਤਾਰਾ ਦੀ ਡਿਊਟੀ ਨੂੰ ਉਸ ਤੋਂ ਵੀ ਜ਼ਿਆਦਾ ਮਿਹਨਤ ਨਾਲ ਨਿਭਾਉਣਗੇ । ਉਨ੍ਹਾਂ ਵਲੋਂ ਮਾਂ ਬੰਗਲਾਮੁੱਖੀ ਜੀ ਦਾ ਸਰੂਪ ਅਤੇ ਮਾਤਾ ਦੀ ਚੁੰਨੀ ਪਹਿਨਾ ਕੇ ਸਵਾਗਤ ਕੀਤਾ।

ਇਸ ਮੌਕੇ ਅਮਨਦੀਪ ਕੌਰ ਮੁਲਤਾਨੀ ਨੇ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਏਗੀ ਤੇ ਖਾਸ ਕਰਕੇ ਆਪਣੇ ਏਰੀਏ ਦੇ ਨਸ਼ਾ ਤੱਸਕਰਾ ਨੂੰ ਭਜਾਏਗੀ ਜਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਏਗੀ । ਉਨ੍ਹਾਂ ਆਪਣਾ ਨੰਬਰ ਸ਼ੇਅਰ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਕਿਸੇ ਵੀ ਸਮੇਂ ਫੋਨ ਕਰ ਸਕਦੇ ਹੋ, ਛੇਤੀ ਤੋਂ ਪਹਿਲਾਂ ਹੀ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਉਪ ਪ੍ਰਭਾਰੀ ਰਾਜ ਕੁਮਾਰ ਅਰੋੜਾ ਦੇ ਨਾਲ ਪੰਜਾਬ ਮੀਤ ਪ੍ਰਧਾਨ ਰੋਬਿਨ ਗਿੱਲ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ, ਪੰਚ ਅਮਰਜੀਤ ਜੈਤੇਵਾਲੀ, ਸਾਬਕਾ ਪੰਚ ਅਸ਼ੋਕ ਕੁਮਾਰ ਜੈਤੇਵਾਲੀ, ਸੰਨੀ ਚੰਦੜ ਆਦਿ ਵੀ ਹਾਜਰ ਸਨ