Search for:
  • Home/
  • Uncategorized/
  • ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਫੈਕਟਰੀ ‘ਚੋਂ ਕੈਸ਼ ਚੋਰੀ ਕਰਕੇ ਲੈ ਜਾਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ , 2 ਲੱਖ 19 ਹਜਾਰ ਰੁਪਏ ਕੀਤੇ ਬਰਾਮਦ

ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਫੈਕਟਰੀ ‘ਚੋਂ ਕੈਸ਼ ਚੋਰੀ ਕਰਕੇ ਲੈ ਜਾਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ , 2 ਲੱਖ 19 ਹਜਾਰ ਰੁਪਏ ਕੀਤੇ ਬਰਾਮਦ

ਪੰਜਾਬ ਉਜਾਲਾ ਨਿਊਜ਼
ਥਾਣਾ ਡਵੀਜ਼ਨ ਨੰ. 8 ਦੀ ਪੁਲਿਸ ਨੇ ਫੈਕਟਰੀ ‘ਚੋਂ ਕੈਸ਼ ਚੋਰੀ ਕਰਕੇ ਲੈ ਜਾਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ , 2 ਲੱਖ 19 ਹਜਾਰ ਰੁਪਏ ਕੀਤੇ ਬਰਾਮਦ

ਜਲੰਧਰ,(ਰਾਹੁਲ ਕਸ਼ਯਪ)ਮਾਨਯੋਗ ਸ਼੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ ਜਲੰਧਰ ਜੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇ ਨਜਰ ਸ੍ਰੀ ਬਲਵਿੰਦਰ ਸਿੰਘ ਏ.ਡੀ.ਸੀ.ਪੀ-1, ਅਤੇ ਸ਼੍ਰੀ ਦਮਨਬੀਰ PPS ACP/North ਦੀਆਂ ਹਦਾਇਤਾਂ ਅਨੁਸਾਰ INSP ਪਰਦੀਪ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ SI ਨਰਿੰਦਰ ਮੋਹਨ ਚੌਕੀ ਇੰਚਾਰਜ ਫੋਕਲ ਪੁਆਇੰਟ ਜਲੰਧਰ ਸਮੇਤ ਪੁਲਿਸ ਪਾਰਟੀ ਨੂੰ ਭਾਰੀ ਸਫਲਤਾ ਮਿਲੀ। ਮਿਤੀ 02-08-23 ਨੂੰ ਏ ਐਸ ਆਈ. ਦਿਲਬਾਗ ਸਿੰਘ ਸਮੇਤ ਪੁਲਿਸ ਪਾਰਟੀ ਪੁਲਿਸ ਚੌਕੀ ਫੋਕਲ ਪੁਆਇੰਟ ਜਲੰਧਰ ਮੌਜੂਦ ਸੀ ਕਿ ਉਸ ਪਾਸ ਸ਼੍ਰੀ ਵਰੁਨ ਜੈਨ ਪੁੱਤਰ ਸ਼੍ਰੀ ਸਤੀਸ਼ ਕੁਮਾਰ ਜੈਨ ਵਾਸੀ ਮਕਾਨ ਨੰਬਰ 2 ਰਮੇਸ਼ ਕਲੋਨੀ ਜਲੰਧਰ ਨੇ ਹਾਜਰ ਆਂ ਕਿ ਆਪਣਾ ਬਿਆਨ ਲਿਖਾਇਆ ਕਿ ਉਹ SK Metal ਇੰਡਸਟਰੀ ਏਰੀਆਂ ਜਲੰਧਰ ਚਲਾਉਦਾ ਹੈ, ਮਿਤੀ 31-07-23 ਨੂੰ ਵਕਤ ਕਰੀਬ 09-15 PM ਉਹ ਆਪਣੀ ਫੈਕਟਰੀ ਬੰਦ ਕਰਕੇ ਤਾਲਾ ਲਗਾ ਕਿ ਰੋਜਾਨਾ ਦੀ ਤਰ੍ਹਾਂ ਘਰ ਚਲਾ ਗਿਆ ਸੀ ਮਿਤੀ 31-07-23 ਨੂੰ ਵਕਤ ਕਰੀਬ 10-50 PM ਜੀਵਨ ਲਾਲ ਲੰਬੂ ਆਪਣੇ ਮੂੰਹ ਪਰ ਰੁਮਾਲ ਬੰਨ ਕੇ ਫੈਕਟਰੀ ਦਾ ਗੇਟ ਟੱਪ ਕੇ ਤੇ ਫੈਕਟਰੀ ਦੇ ਅੰਦਰ ਦਫਤਰ ਦਾ ਸ਼ੀਸ਼ਾ ਤੋੜ ਕੇ ਦਫਤਰ ਅੰਦਰ ਦਾਖਲ ਹੋਇਆਂ ਤੇ ਦਫਤਰ ਦੇ ਟੇਬਲ ਦੇ ਦਰਾਜ ਵਿਚੋਂ ਕੈਸ਼ ਚੋਰੀ ਕਰਕੇ ਲੈ ਗਿਆ। ਜੋ ਜੀਵਨ ਲਾਲ ਲੰਬੂ ਉਹਨਾਂ ਦੀ ਫੈਕਟਰੀ ਵਿਚ ਕਦੇ ਕਦਾਈ ਲੇਬਰ ਦਾ ਕੰਮ ਕਰਨ ਵਾਸਤੇ ਆਉਂਦਾ ਸੀ । ਜੋ ਇਹ ਸਾਰੀ ਘਟਨਾ ਫੈਕਟਰੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿਚ ਕੈਦ ਹੋ ਗਈ ਤੇ ਜੀਵਨ ਲਾਲ ਲੰਬੂ ਦੀ ਪਹਿਚਾਣ ਹੋ ਗਈ। ਜਿਸ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਜਿਸ ਤੇ ਇੰਚਾਰਜ ਚੌਕੀ ਫੋਕਲ ਪੁਆਂਇੰਟ ਜਲੰਧਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਆਪਣੇ ਖੁਫੀਆ ਸੋਰਸ ਲਗਾਏ ਤਾਂ ਪਤਾ ਲੱਗਾ ਕਿ ਜੀਵਨ ਲਾਲ ਦਾ ਵਿਆਹ ਹੋਏ ਨੂੰ ਕਰੀਬ ਇਕ ਮਹੀਨਾ ਹੋਇਆ ਹੈ ਤੇ ਉਹ ਆਪਣੀ ਪਤਨੀ ਪਾਸ ਪਿੰਡ ਨੂੰ ਗਿਆ ਹੈ ਤਾਂ ਇੰਚਾਰਜ ਚੌਕੀ ਫੋਕਲ ਪੁਆਇੰਟ ਜਲੰਧਰ ਨੇ ਤੁਰੰਤ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਜਲੰਧਰ ਜੀ ਪਾਸੋਂ ਬਾਹਰਲੀ ਸਟੇਟ ਜਾਣ ਦੀ ਆਗਿਆ ਲੈ ਕੇ ਦੋਸ਼ੀ ਜੀਵਨ ਲਾਲ @ ਲੰਬ ਉਕਤ ਨੂੰ ਉਸਦੇ ਘਰ ਪਿੰਡ ਕੁੰਦਨਪੁਰ ਥਾਣਾ ਭੰਗਾ ਜਿਲ੍ਹਾ ਸ਼ਰਾਬਤੀ ਯੂ ਪੀ ਰੇਡ ਕਰ ਦਿਤੀ, ਜਿਥੇ ਜੀਵਨ ਲਾਲ ਉਕਤ ਨੂੰ ਉਸਦੇ ਘਰ ਵਿਚੋਂ ਹਸਬ ਜਾਪਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਗਏ 2 ਲੱਖ 19 ਹਜਾਰ ਰੁਪਏ ਬਰਾਮਦ ਕਰ ਲਏ ਗਏ ਹਨ।ਜਿਸ ਨੇ ਮੁਢਲੀ ਪੁੱਛ ਗਿੱਛ ਵਿਚ ਦੱਸਿਆ ਕਿ ਬ੍ਰਾਮਦ ਕੈਸ਼ ਵਿਚੋ ਜੀਵਨ ਲਾਲ ਉਕਤ ਨੇ ਅਜੇ ਇਕ ਹਜਾਰ ਰੁਪਏ ਹੀ ਖਰਚ ਕੀਤੇ ਸਨ ਤੇ ਉਸਨੇ ਸੁਭਾ ਇਹਨਾਂ ਪੈਸਿਆਂ ਦਾ ਇਕ ਨਵਾਂ ਮੋਟਰਸਾਈਕਲ ਲੈਣਾ ਸੀ। ਜਿਸ ਦਾ ਰਿਮਾਂਡ ਹਾਸਲ ਕਰਕੇ ਮੁਸੰਮੀ ਪਾਸੋ ਹੋਰ ਡੂੰਘਾਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ। ਇਹਨਾਂ ਦੇ ਬਾਕੀ ਰਹਿੰਦੇ ਦੋਸ਼ੀਆਂ ਬਾਰੇ ਇਹਨਾਂ ਪਾਸੋ ਪੁੱਛ ਗਿੱਛ ਕਰਕੇ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।