ਡਾਕ ਵਿਭਾਗ ਰੱਖੜੀ ਭੇਜਣ ਲਈ ‘ਮਾਈ ਸਟੈਂਪ’ ਦੀ ਸਹੂਲਤ ਪ੍ਰਦਾਨ ਕਰਵਾ ਰਿਹਾ ਹੈਰਾਖੀ ਪੋਸਟ ਨੂੰ ਫਸਟ ਕਲਾਸ ਮੇਲ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ |
ਪੰਜਾਬ ਉਜਾਲਾ ਨਿਊਜ਼
ਡਾਕ ਵਿਭਾਗ ਰੱਖੜੀ ਭੇਜਣ ਲਈ ‘ਮਾਈ ਸਟੈਂਪ’ ਦੀ ਸਹੂਲਤ ਪ੍ਰਦਾਨ ਕਰਵਾ ਰਿਹਾ ਹੈ
ਰਾਖੀ ਪੋਸਟ ਨੂੰ ਫਸਟ ਕਲਾਸ ਮੇਲ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ |
ਜਲੰਧਰ(ਰਾਹੁਲ ਕਸ਼ਯਪ)ਜਲੰਧਰ ਡਾਕ ਵਿਭਾਗ ਨੇ ਰੱਖੜੀ ਦੇ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਇਸ ਤਹਿਤ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਰੱਖੜੀ ਦੇ ਲਿਫ਼ਾਫ਼ਿਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਕਿਤੇ ਵੀ ਬਹੁਤ ਹੀ ਮਾਮੂਲੀ ਖ਼ਰਚ ‘ਤੇ ਫਸਟ ਕਲਾਸ ਡਾਕ ਵਜੋਂ ਪਹੁੰਚਾਉਣ ਲਈ ਇੱਕ ਵਿਸ਼ੇਸ਼ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਇਹ ਦਿਲਖਿੱਚਵੇਂ ਰਾਖੀ ਲਿਫ਼ਾਫ਼ੇ ਪਾਣੀ ਪ੍ਰਤੀਰੋਧਕ ( ਪੂਰੀ ਤਰ੍ਹਾਂ ਪਾਣੀ ਤੋਂ ਸੁਰੱਖਿਅਤ ) ਹਨ ਅਤੇ ਆਪਣੇ ਆਪ ਚਿਪਕਣ ਵਾਲੇ ਗੂੰਦ ਦੇ ਨਾਲ ਆਉਂਦੇ ਹਨ ਅਤੇ ਵੱਖ-ਵੱਖ ਆਕਾਰਾਂ ਵਿੱਚ ਸਿਰਫ਼ 15/- ਅਤੇ 20/- ਰੁਪਏ ਵਿੱਚ ਉਪਲਬਧ ਹਨ। ਵਿਭਾਗ ਨੇ ਰੱਖੜੀ ਦੇ ਨਾਲ ਕੋਈ ਵੀ ਤੋਹਫ਼ਾ ਭੇਜਣ ਲਈ ਵਧੀਆ ਕੁਆਲਿਟੀ ਦੇ ਵਿਸ਼ੇਸ਼ ਤੋਹਫ਼ੇ ਵਾਲੇ ਡੱਬੇ ( ਬਕਸੇ) ਵੀ ਤਿਆਰ ਕੀਤੇ ਹਨ। ਇਸ ਬਕਸੇ ਦੀ ਕੀਮਤ 50/- ਰੁਪਏ ਰੱਖੀ ਗਈ ਹੈ ਅਤੇ ਲਿਫਾਫਿਆਂ ਦੇ ਨਾਲ ਇਹ ਜ਼ਿਲ੍ਹੇ ਦੇ ਸਾਰੇ ਡਾਕਘਰਾਂ ਵਿੱਚ ਉਪਲਬਧ ਹਨ।
ਭੈਣਾਂ-ਭਰਾਵਾਂ ਲਈ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਰੱਖੜੀ ਦੇ ਤਿਉਹਾਰ ਨੂੰ ਹੋਰ ਯਾਦਗਾਰੀ ਬਣਾਉਣ ਲਈ ਡਾਕ ਵਿਭਾਗ ਵੱਲੋਂ ਜਲੰਧਰ ਸ਼ਹਿਰ ਦੇ ਮੁੱਖ ਡਾਕਘਰ ਵਿਖੇ “ਮਾਈ ਸਟੈਂਪ” ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਪੋਸਟ ਆਫਿਸ, ਜਲੰਧਰ ਡਵੀਜ਼ਨ ਦੇ ਸੀਨੀਅਰ ਸੁਪਰਡੈਂਟ ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ “ਮਾਈ ਸਟੈਂਪ” ਇੱਕ ਅਜਿਹੀ ਸਹੂਲਤ ਹੈ, ਜਿਸ ਰਾਹੀਂ ਕੋਈ ਵੀ ਆਪਣੀ ਫੋਟੋ ਵਾਲੀ ਟਿਕਟ( ਸਟੈਂਪ) ਤਿਆਰ ਕਰਵਾ ਸਕਦਾ ਹੈ। 5/- ਰੁਪਏ ਦੇ ਮੁੱਲ ਵਿੱਚ 12 ਟਿਕਟਾਂ (ਸਟੈਂਪਾਂ ) ਦਾ ਇੱਕ ਪੈਕੇਟ ਸਿਰਫ਼ 300/- ਰੁਪਏ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਖਾਸ ਤੌਰ ‘ਤੇ ਤਿਆਰ ਕੀਤੀਆਂ ਇਨ੍ਹਾਂ ਸਟੈਂਪਾਂ ਦੀ ਵਰਤੋਂ ਭਾਰਤ ਵਿੱਚ ਕਿਤੇ ਵੀ, ਤਿਉਹਾਰ ਦੇ ਮੌਕੇ, ਰੱਖੜੀ ਤੋਂ ਬਾਅਦ ਜਾਂ ਹੋਰ ਕਿਸੇ ਵੀ ਚੀਜ਼ ਵਾਲੇ ਪੱਤਰ ਅਤੇ ਪਾਰਸਲ ਭੇਜਣ ਲਈ ਕੀਤੀ ਜਾ ਸਕਦੀ ਹੈ।
ਲੋਕਾਂ ਦੀ ਸਹੂਲਤ ਲਈ ਰੱਖੜੀ ਦੀ ਬੁਕਿੰਗ ਲਈ ਜਲੰਧਰ ਸ਼ਹਿਰ ਦੇ ਮੁੱਖ ਦਫ਼ਤਰ ਅਤੇ ਜਲੰਧਰ ਕੈਂਟ ਦੇ ਹੈੱਡ ਪੋਸਟ ਆਫ਼ਿਸ ਵਿਖੇ ਵੱਖ- ਵੱਖ ਕਾਊਂਟਰ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਲੰਬੀਆਂ ਕਤਾਰਾਂ ਵਿੱਚ ਨਾ ਖੜ੍ਹਾ ਹੋਣਾ ਪਵੇ।
ਸਾਧਾਰਨ ਡਾਕ ਦੀ ਤਰ੍ਹਾਂ ਰੱਖੜੀ ਭੇਜਣ ਲਈ ਦੋਵਾਂ ਡਾਕਘਰਾਂ ਦੇ ਅੰਦਰ ਇਕ ਵਿਸ਼ੇਸ਼ ਬਾਕਸ ਵੀ ਰੱਖਿਆ ਗਿਆ ਹੈ ਤਾਂ ਜੋ ਰੱਖੜੀ ਸਮੇਂ ਸਿਰ ਪਹੁੰਚ ਸਕੇ