Search for:
  • Home/
  • Uncategorized/
  • ਥਾਣਾ ਭੋਗਪੁਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਵਾਰਦਾਤ ਕਰਨ ਤੇ 2 ਘੰਟੇ ‘ਚ ਹੀ ਕੀਤਾ ਗ੍ਰਿਫਤਾਰ ।

ਥਾਣਾ ਭੋਗਪੁਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਵਾਰਦਾਤ ਕਰਨ ਤੇ 2 ਘੰਟੇ ‘ਚ ਹੀ ਕੀਤਾ ਗ੍ਰਿਫਤਾਰ ।

ਪੰਜਾਬ ਉਜਾਲਾ ਨਿਊਜ਼

ਥਾਣਾ ਭੋਗਪੁਰ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਬਰਾਂ ਨੂੰ ਵਾਰਦਾਤ ਕਰਨ ਤੇ 2 ਘੰਟੇ ‘ਚ ਹੀ ਕੀਤਾ ਗ੍ਰਿਫਤਾਰ ।

ਜਲੰਧਰ (ਰਾਹੁਲ ਕਸ਼ਯਪ) ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ/ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਅਤੇ ਸ਼੍ਰੀ ਸੁਖਨਾਜ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 02 ਮੈਬਰਾਂ ਨੂੰ ਵਾਰਦਾਤ ਕਰਨ ਤੇ 2 ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰਕੇ ਬ੍ਰਾਮਦਗੀ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਨਾਜ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 02-08-2023 ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਤੇ ਸ਼ਰਾਬ ਦੇ ਠੇਕੇ ਤੇ ਹਥਿਆਰ ਦਿਖਾ ਕੇ ਲੁੱਟ ਖੋਹ ਹੋਈ ਹੈ। ਜੋ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜੋ ਪੁਲਿਸ ਨੂੰ ਉਸ ਵੇਲੇ ਬਹੁਤ ਸਫਤਲਾ ਮਿਲੀ ਜਦੋਂ ਪੁਲਿਸ ਨੇ 02 ਮੋਟਰ ਸਾਈਕਲ ਸਵਾਰਾਂ ਨੂੰ ਪਿੰਡ ਟਾਂਡੀ ਕੋਲ ਰੋਕਿਆ ਤਾਂ ਉਹਨਾਂ ਦੇ ਹੁਲੀਏ ਬਿਲਕੁਲ ਉਹੀ ਸਨ ਜਿਹਨਾ ਨੇ ਠੇਕੇ ਤੇ ਲੁੱਟ ਕੀਤੀ ਸੀ। ਜਿਹਨਾ ਨੇ ਪੁਛਣ ਤੇ ਆਪਣਾ ਨਾਮ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਕੁਲਦੀਪ ਸਿੰਘ ਵਾਸੀ ਭਟਨੂਰਾ ਕਲਾਂ ਅਤੇ ਦੂਸਰੇ ਨਾ ਆਪਣਾ ਨਾਮ ਹਰਮੇਸ਼ ਲਾਲ ਉਰਫ ਹਨੀ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਪੰਡੋਰੀ ਥਾਂਵਾ, ਥਾਣਾ ਟਾਂਡਾ ਦੱਸਿਆ।

ਜਿਹਨਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਅੱਜ ਦੁਪਿਹਰ ਨੂੰ ਹੀ ਟਾਂਡਾ ਸ਼ਹਿਰ ਵਿੱਚ ਇੱਕ ਲੜਕੀ ਪਾਸੋਂ 1 ਮੋਬਾਇਲ ਅਤੇ ਪੁਰਸ਼ ਦੀ ਖੋਹ ਕੀਤੀ ਹੈ। ਉਸ ਵਕਤ ਹੀ ਇਕ ਹੋਰ ਲੜਕੀ ਪਾਸੋਂ ਮੋਬਾਇਲ ਖੋਹਿਆ ਸੀ ਅਤੇ ਉਦੋਂ ਹੀ ਟਾਂਡਾ ਵਿਚ ਹੀ ਇਕ ਦੁਕਾਨਦਾਰ ਪਾਸੋਂ ਮੋਬਾਇਲ ਖੋਹਿਆ ਸੀ ਅਤੇ ਬਾਅਦ ਵਿੱਚ ਭੋਗਪੁਰ ਵਿੱਚ ਸ਼ਰਾਬ ਦੇ ਠੇਕੇ ਤੇ ਪਿਸਟਲ ਦਿਖਾ ਕੇ ਲੁੱਟ ਕੀਤੀ ਸੀ। ਜਿਸ ਪਰ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 83 ਮਿਤੀ 12-08-2023 ਅ/ਧ 379-ਬੀ 34 ਭ:ਦ 25-27-54-59 ਅਸਲਾ ਐਕਟ ਵਾਧਾ ਜੁਰਮ 411 ਭ:ਦ ਥਾਣਾ ਭੋਗਪੁਰ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਸ਼ੀਆ ਨੇ ਟਾਂਡਾ ਤੋਂ ਖੋਹੇ 03 ਮੋਬਾਇਲ ਅਤੇ ਭੋਗਪੁਰ ਤੋ ਸ਼ਰਾਬ ਦੇ ਠੇਕੇ ਤੇ ਲੁੱਟੇ ਪੈਸੇ ਬ੍ਰਾਮਦ ਕਰਵਾ ਦਿਤੇ ਹਨ। ਜਿਹਨਾ ਨੂੰ ਕਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛ-ਗਿਛ ਕੀਤੀ ਜਾਵੇਗੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।