Search for:
  • Home/
  • Uncategorized/
  • ਜਲੰਧਰ ਦਿਹਾਤੀ CIA ਸਟਾਫ ਵਲੋਂ 20 ਗ੍ਰਾਮ ਹੈਰੋਇਨ ਅਤੇ 18000/- ਰੁਪਏ ਡਰਗ ਮਨੀ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ ।

ਜਲੰਧਰ ਦਿਹਾਤੀ CIA ਸਟਾਫ ਵਲੋਂ 20 ਗ੍ਰਾਮ ਹੈਰੋਇਨ ਅਤੇ 18000/- ਰੁਪਏ ਡਰਗ ਮਨੀ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ ।

ਪੰਜਾਬ ਉਜਾਲਾ ਨਿਊਜ਼

ਜਲੰਧਰ ਦਿਹਾਤੀ CIA ਸਟਾਫ ਵਲੋਂ 20 ਗ੍ਰਾਮ ਹੈਰੋਇਨ ਅਤੇ 18000/- ਰੁਪਏ ਡਰਗ ਮਨੀ ਸਮੇਤ 2 ਨਸ਼ਾ ਤਸਕਰ ਗ੍ਰਿਫਤਾਰ ।

ਜਲੰਧਰ (ਰਾਹੁਲ ਕਸ਼ਯਪ) ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਤਰਸੇਮ ਮਸੀਹ PPS ਉਪ-ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਅਗਵਾਈ ਹੇਠ ਇੰਸਪੈਕਟਰ ਬਿਕਰਮ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਲੰਧਰ-ਦਿਹਾਤੀ ਦੀ ਟੀਮ ਨੇ 02 ਨਸ਼ਾ ਤਸਕਰਾਂ ਪਾਸੋਂ 20 ਗ੍ਰਾਮ ਹੈਰੋਇਨ ਸਮੇਤ 18000/- ਰੁਪਏ ਡਰਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 29-07-20023 ਦੀ ਰਾਤ ਨੂੰ ਸੀ.ਆਈ.ਏ ਸਟਾਫ ਜਲੰਧਰ- ਦਿਹਾਤੀ ਦੀ ਟੀਮ ਨੇ ਦੌਰਾਨੇ ਗਸਤ ਬਾਹਦ ਰਕਬਾ ਗੰਨਾ ਪਿੰਡ ਏਰੀਆ ਥਾਣਾ ਫਿਲੌਰ ਵਿਖੇ ਮੁੱਖਬਾਰ ਦੀ ਇਤਲਾਹ ਪਰ ਨਾਕਾ ਬੰਦੀ ਕਰਕੇ ਇੱਕ ਮੋਟਰਸਾਈਕਲ ਨੰਬਰੀ PB-08-AT-1944 ਸਵਾਰ 02 ਨੌਜਵਾਨ ਕੁਲਵੀਰ ਚੰਦ ਉਰਫ ਕਾਲਾ ਪੁੱਤਰ ਗੁਰਦੇਵ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜਿਲ੍ਹਾ ਜਲੰਧਰ ਅਤੇ ਦਵਿੰਦਰ ਉਰਫ ਤੇਜੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਆਲੋਵਾਲ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਮੋਟਰਸਾਈਕਲ ਚਾਲਕ ਕੁਲਵੀਰ ਚੰਦ ਉਰਫ ਕਾਲਾ ਦੇ ਕਬਜਾ ਵਿਚੋਂ 20 ਗ੍ਰਾਮ ਹੈਰੋਇਨ ਅਤੇ ਦਵਿੰਦਰ ਉਰਫ ਤੇਜੂ ਉਕਤ ਦੇ ਕਬਜਾ ਵਿੱਚੋਂ 18000/- ਰੁਪਏ ਡਰਗ ਮਨੀ ਬ੍ਰਾਮਦ ਕਰਕੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 203 ਮਿਤੀ 30-07-2023 ਅ/ਧ 21.8-61-85 NDPS Act ਥਾਣਾ ਫਿਲੌਰ ਜਿਲ੍ਹਾ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ ਅਤੇ ਉਕਤਾਨ ਦੋਨਾ ਦੋਸ਼ੀਆਂ ਨੂੰ ਮੁੱਕਦਮਾ ਵਿੱਚ ਹਸਬਜਾਫਤਾ ਗ੍ਰਿਫਤਾਰ ਕੀਤਾ ਹੈ। ਇਹ ਦੋਨੋਂ ਦੋਸ਼ੀ ਮਿਲ ਕੇ ਗੁਰਾਇਆ ਅਤੇ ਫਿਲੌਰ ਦੇ ਏਰੀਆ ਵਿਚ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ। ਕੁਲਵੀਰ ਚੰਦ ਪਰ ਪਹਿਲਾਂ ਵੀ ਅਫੀਮ ਦਾ ਮੁੱਕਦਮਾ ਦਰਜ ਹੈ ਜੋ ਇਸ ਮੁੱਕਦਮੇ ਵਿੱਚ ਇਹ ਜੇਲ ਤੋਂ ਜਮਾਨਤ ਪਰ ਬਾਹਰ ਆਇਆ ਹੈ। ਦੋਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।