ਜਾਲੀ ਕਰੰਸੀ ਛਾਪਣ ਵਾਲੇ ਗੈਂਗਸਟਰਾਂ ਉੱਤੇ ਜਵਾਬੀ ਕਾਰਵਾਈ ਕਰਨ ਵਾਲੇ ਐਸਐਚਓ ਨੂੰ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਕਰੇਗੀ ਸਨਮਾਨਿਤ : ਨਰਿੰਦਰ ਥਾਪਰ
ਪੰਜਾਬ ਉਜਾਲਾ ਨਿਊਜ਼
ਜਾਲੀ ਕਰੰਸੀ ਛਾਪਣ ਵਾਲੇ ਗੈਂਗਸਟਰਾਂ ਉੱਤੇ ਜਵਾਬੀ ਕਾਰਵਾਈ ਕਰਨ ਵਾਲੇ ਐਸਐਚਓ ਨੂੰ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਕਰੇਗੀ ਸਨਮਾਨਿਤ : ਨਰਿੰਦਰ ਥਾਪਰ
ਜਲੰਧਰ (ਰਾਹੁਲ ਕਸ਼ਯਪ) ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਚੇਅਰਮੈਨ ਨਰਿੰਦਰ ਥਾਪਰ ਨੇ ਜਾਰੀ ਬਿਆਨ ਕਿਹਾ ਕਿ ਜਲੰਧਰ ਸ਼ਹਿਰ ‘ਚ ਦੇਸ਼ ਦਰੋਹੀ ਜਾਲੀ ਕਰੰਸੀ ਛਾਪਣ ਵਾਲੇ ਗੈਂਗਸਟਰਾਂ ਨੂੰ ਐਸਐਚਓ ਡਵੀਜ਼ਨ ਨੰਬਰ 7 ਵੱਲੋਂ ਕੀਤੀ ਗਈ ਰੇਡ ਦੌਰਾਨ ਪੁਲਿਸ ਉੱਪਰ ਹਮਲਾ ਕਰਨ ਵਾਲੇ ਗੈਂਗਸਟਰਾਂ ਉੱਤੇ ਜਵਾਬੀ ਕਾਰਵਾਈ ਦੌਰਾਨ ਐਸਐਚਓ ਵੱਲੋਂ ਆਪਣੇ ਬਚਾਅ ਵਿੱਚ ਗੋਲੀ ਚਲਾਉਣ ਦੀ ਸ਼ਿਵ ਸੈਨਾ ਸਮਾਜਵਾਦੀ ਰੱਜ ਕੇ ਸ਼ਲਾਘਾ ਕਰਦੀ ਹੈ ।
ਨਰਿੰਦਰ ਥਾਪਰ ਨੇ ਕਿਹਾ ਕਿ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ, ਜਲੰਧਰ ਸ਼ਹਿਰ ‘ਚ ਦੇਸ਼ ਦਰੋਹੀ ਜਾਲੀ ਕਰੰਸੀ ਛਾਪਣ ਵਾਲੇ ਗੈਂਗਸਟਰਾਂ ਨੂੰ ਐਸਐਚਓ ਡਵੀਜ਼ਨ ਨੰਬਰ 7 ਵੱਲੋਂ ਕੀਤੀ ਗਈ ਰੇਡ ਦੌਰਾਨ ਗੈਂਗਸਟਰਾਂ ਵਲੋਂ ਪੁਲਿਸ ਉੱਪਰ ਹਮਲਾ ਕਰਨ ਤੇ ਜਵਾਬੀ ਕਾਰਵਾਈ ਦੌਰਾਨ ਐਸਐਚਓ ਵੱਲੋਂ ਆਪਣੇ ਬਚਾਅ ਵਿੱਚ ਗੋਲੀ ਚਲਾਈ ਗਈ ਸੀ, ਦੀ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਅਜਿਹੇ ਅਫਸਰਾਂ ਨੂੰ ਸਲੂਟ ਕਰਦੀ ਹੈ ਤੇ ਨਾਲ ਹੀ ਸਨਮਾਨ ਵੀ ਕਰਦੀ ਹੈ ਅਤੇ ਪ੍ਰਸ਼ਾਸਨ ਕੋਲ ਮੰਗ ਕਰਦੀ ਹੈ ਕਿ ਇਹੋ ਜਿਹੇ ਕਾਬਲ ਅਫਸਰਾਂ ਨੂੰ ਥਾਪੀ ਦੇ ਕੇ ਇਹਨਾਂ ਦੇ ਹੌਂਸਲੇ ਬੁਲੰਦ ਕੀਤੇ ਜਾਣ, ਤਾਂ ਜੋ ਗੈਂਗਸਟਰਾਂ ਨੂੰ ਸਬਕ ਸਿਖਾਇਆ ਜਾ ਸਕੇ ।
ਨਰਿੰਦਰ ਥਾਪਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਿਵ ਸੈਨਾ ਸਮਾਜਵਾਦੀ ਅਜਿਹੇ ਕਾਬਲ ਅਫ਼ਸਰਾਂ ਨੂੰ ਸਨਮਾਨਿਤ ਕਰੇਗੀ ।
ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਸਰਵਣ ਰਾਜਾ, ਯਸ਼ ਅਲਿਪੁਰੀਆ ਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ ।