Search for:
  • Home/
  • Uncategorized/
  • 29 ਨੂੰ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ’ਚ ਸੋਲਿਸ ਵੈਲਨੈਸ ਸੈਂਟਰ ਦੇ ਸਹਿਯੋਗ ਨਾਲ ਲੱਗੇਗਾ ਮੁਫ਼ਤ ਯੋਗਾ ਕੈਂਪ : ਡਿਪਟੀ ਕਮਿਸ਼ਨਰ

29 ਨੂੰ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ’ਚ ਸੋਲਿਸ ਵੈਲਨੈਸ ਸੈਂਟਰ ਦੇ ਸਹਿਯੋਗ ਨਾਲ ਲੱਗੇਗਾ ਮੁਫ਼ਤ ਯੋਗਾ ਕੈਂਪ : ਡਿਪਟੀ ਕਮਿਸ਼ਨਰ

ਪੰਜਾਬ ਉਜਾਲਾ ਨਿਊਜ਼

29 ਨੂੰ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ’ਚ ਸੋਲਿਸ ਵੈਲਨੈਸ ਸੈਂਟਰ ਦੇ ਸਹਿਯੋਗ ਨਾਲ ਲੱਗੇਗਾ ਮੁਫ਼ਤ ਯੋਗਾ ਕੈਂਪ : ਡਿਪਟੀ ਕਮਿਸ਼ਨਰ

-ਕੈਂਪ ’ਚ ਰਜਿਸਟ੍ਰੇਸ਼ਨ ਲਈ ਫੋਨ ਨੰਬਰ 7973032699 ਜਾਂ 7888515605 ’ਤੇ ਜਾਂ ਡਿਜੀਟਲ ਲਾਇਬ੍ਰੇਰੀ ਦੀ ਰਿਸੈਪਸ਼ਨ ’ਤੇ ਕੀਤਾ ਜਾ ਸਕਦੈ ਸੰਪਰਕ

ਹੁਸ਼ਿਆਰਪੁਰ, 27 ਜੁਲਾਈ (ਰਾਹੁਲ ਕਸ਼ਯਪ)
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਸੋਲਿਸ ਵੈਲਨੈਸ ਸੈਂਟਰ ਦੇ ਸਹਿਯੋਗ ਨਾਲ 29 ਜੁਲਾਈ ਨੂੰ ਸਵੇਰੇ ਸਾਢੇ 6 ਵਜੇ ਤੋਂ ਸਾਢੇ 7 ਵਜੇ ਤੱਕ ਡਿਜੀਟਲ ਲਾਇਬ੍ਰੇਰੀ, ਯੋਧਾਮੱਲ ਰੋਡ, ਸਾਹਮਣੇ ਰੈੱਡ ਕਰਾਸ ਦਫ਼ਤਰ, ਹੁਸ਼ਿਆਰਪੁਰ ਵਿਖੇ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਹੁਸ਼ਿਆਰਪੁਰ ਦੇ ਸਮੂਹ ਨਿਵਾਸੀਆਂ ਲਈ ਮੁਫ਼ਤ ਹੈ ਅਤੇ ਕੋਈ ਵੀ ਇਸ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਡਿਜੀਟਲ ਲਾਇਬ੍ਰੇਰੀ ਨੂੰ ਸਿਖਲਾਈ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਜੀਟਲ ਲਾਇਬ੍ਰੇਰੀ ਹੁਸ਼ਿਆਰਪੁਰ ਆਪਣੀ ਸ਼ੁਰੂਆਤ ਨਾਲ ਹੀ ਆਪਣੇ ਰਜਿਸਟਰਡ ਮੈਂਬਰਾਂ ਅਤੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਲਈ ਵੱਖ-ਵੱਖ ਗਤੀਵਿਧੀਆ ਕਰਵਾ ਰਹੀ ਹੈ। ਇਹ ਯੋਗਾ ਸੈਸ਼ਨ ਉਨ੍ਹਾਂ ਗਤੀਵਿਧੀਆਂ ਦੀ ਲੜੀ ਵਿਚ ਹੀ ਹੈ ਅਤੇ ਇਸ ਦਾ ਉਦੇਸ਼ ਤੰਦਰੁਸਤ ਜੀਵਨ ਜਿਊਣ ਦੀ ਆਦਤ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੀ ਅਗਵਾਈ ਯੋਗਾ ਇੰਸਟਰੱਕਟਰ ਦੁਆਰਾ ਕੀਤੀ ਜਾਵੇਗੀ ਅਤੇ ਇਸ ਵਿਚ ਕਈ ਤਰ੍ਹਾਂ ਦੇ ਆਸਣਾਂ ਤੇ ਪ੍ਰਾਣਾਯਾਮ ਦਾ ਅਭਿਆਸ ਸ਼ਾਮਿਲ ਹੋਵੇਗਾ।
ਕੋਮਲ ਮਿੱਤਲ ਨੇ ਕਿਹਾ ਕਿ ਯੋਗਾ ਕੈਂਪ ਸ਼ਹਿਰ ਵਾਸੀਆਂ ਲਈ ਯੋਗਾ ਦੇ ਲਾਭਾਂ ਬਾਰੇ ਜਾਣਨ ਅਤੇ ਆਪਣੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਦਾ ਇਕ ਵਧੀਆ ਮੌਕਾ ਹੈ। ਉਨ੍ਹਾਂ ਚਾਹਵਾਨ ਲੋਕਾਂ ਨੂੰ ਕੈਂਪ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ, ਕਿਉਂਕਿ ਸੀਟਾਂ ਰਾਂਖਵੀਆਂ ਹਨ। ਕੈਂਪ ਵਿਚ ਰਜਿਸਟ੍ਰੇਸ਼ਨ ਲਈ ਫੋਨ ਨੰਬਰ 7973032699 ਜਾਂ 7888515605 ’ਤੇ ਸੰਪਰਕ ਕਰਕੇ ਜਾਂ ਡਿਜੀਟਲ ਲਾਇਬ੍ਰੇਰੀ ਦੀ ਰਿਸੈਪਸ਼ਨ ’ਤੇ ਆਪਣਾ ਨਾਮ ਨੋਟ ਕਰਵਾਇਆ ਜਾ ਸਕਦਾ ਹੈ।