Search for:
  • Home/
  • Uncategorized/
  • 2 ਦੇਸੀ ਹਥਿਆਰ, 1015 ਨਸ਼ੀਲੀਆਂ ਗੋਲੀਆਂ ਅਤੇ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

2 ਦੇਸੀ ਹਥਿਆਰ, 1015 ਨਸ਼ੀਲੀਆਂ ਗੋਲੀਆਂ ਅਤੇ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

ਪੰਜਾਬ ਉਜਾਲਾ ਨਿਊਜ਼
2 ਦੇਸੀ ਹਥਿਆਰ, 1015 ਨਸ਼ੀਲੀਆਂ ਗੋਲੀਆਂ ਅਤੇ 150 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਨਸ਼ਾ ਸਮੱਗਲਰ ਗ੍ਰਿਫਤਾਰ

ਜਲੰਧਰ,(ਰਾਹੁਲ ਕਸ਼ਯਪ)ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।

ਮਿਤੀ 21-07-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਸੁਖਜਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਲੰਮਾ ਪਿੰਡ ਚੋਕ ਮੌਜੂਦ ਸੀ ਕਿ ASI ਨੂੰ ਇਤਲਾਹ ਮਿਲੀ ਕਿ ਸੰਜੂ ਪੁੱਤਰ ਦੀਪੂ ਵਾਸੀ ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ ਅਤੇ ਹਰਵਿੰਦਰ ਸਿੰਘ ਉਰਫ ਮੰਨੂ ਪੁੱਤਰ ਲਖਬੀਰ ਸਿੰਘ ਵਾਸੀ ਬਾਬਾ ਬੁੱਢਾ ਜੀ ਨਗਰ ਜਲੰਧਰ ਜੋ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲਾ ਪਾਊਡਰ ਵੇਚਣ ਦੇ ਆਦੀ ਹਨ ਜੋ ਸੂਰੀਆ ਇੰਕਲੇਵ ਪੁੱਲ ਕੋਲ ਨਸ਼ਾ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸਤੇ ਇਤਲਾਹ ਮੁਤਾਬਿਕ ASI ਵੱਲੋ ਸਮੇਤ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸੂਰੀਆ ਇੰਨਕਲੇਵ ਪੁੱਲ ਦੇ ਕੋਲ ਖੜੇ 02 ਮੋਨਾ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਬੂ ਸ਼ੁਦਾ ਨੌਜਵਾਨਾ ਨੇ ਆਪਣਾ ਨਾਮ ਸੰਜੂ ਪੁੱਤਰ ਦੀਪੂ ਵਾਸੀ ਬਾਂਸਾ ਵਾਲੀ ਗਲੀ ਰਾਮਾਮੰਡੀ ਜਲੰਧਰ ਦੱਸਿਆ ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋ 1015 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਹਰਵਿੰਦਰ ਸਿੰਘ ਉਰਫ ਮੰਨੂੰ ਪੁੱਤਰ ਲਖਬੀਰ ਸਿੰਘ ਵਾਸੀ ਬਾਬਾ ਬੁੱਢਾ ਜੀ ਨਗਰ ਜਲੰਧਰ ਦੱਸਿਆ ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਕਰਨ ਤੇ ਉਸ ਪਾਸੋਂ 150 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸਤੇ ਕਾਰਵਾਈ ਕਰਦੇ ਹੋਏ ASI ਸੁਖਜਿੰਦਰ ਕੁਮਾਰ ਵੱਲੋਂ ਮੁਕੱਦਮਾ ਨੰਬਰ 213 ਮਿਤੀ 21-07-2023 ਅ/ਧ 22 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀਆਨ ਪਾਸੋਂ ਬ੍ਰਾਮਦਸ਼ੁਦਾ ਨਸ਼ੀਲਾ ਪਦਾਰਥ/ਨਸ਼ੀਲੀਆਂ ਗੋਲੀਆਂ ਅਤੇ ਨਸ਼ੇ ਦੀ ਸਮੱਗਲਿੰਗ ਵਿੱਚ ਇਹਨਾ ਨਾਲ ਸ਼ਾਮਲ ਹੋਰ ਵਿਅਕਤੀਆ ਬਾਰੇ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਸੀ, ਦਰਮਿਆਨੇ ਪੁੱਛਗਿੱਛ ਦੋਸ਼ੀ ਸੰਜੂ ਪੁੱਤਰ ਦੀਪੂ ਨੇ ਇਕ ਹਥਿਆਰ ਦੇਸੀ ਮਾਊਜ਼ਰ ਬ੍ਰਾਮਦ ਕਰਵਾਇਆ ਅਤੇ ਦੋਸ਼ੀ ਹਰਵਿੰਦਰ ਸਿੰਘ ਉਰਫ ਮੰਨੂ ਪਾਸੋ ਇਕ ਹਥਿਆਰ ਦੇਸੀ ਕੱਟਾ ਸਮੇਤ 03 ਰੋਦ 8mm ਬ੍ਰਾਮਦ ਹੋਇਆ, ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।