ਪੰਜਾਬ ਉਜਾਲਾ ਨਿਊਜ਼ਅੱਜ ਡੈਮਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਦੀ ਪੰਜਾਬ ਪੱਧਰੀ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਖੇ ਹੋਈ ਸੰਪੰਨ ।
ਪੰਜਾਬ ਉਜਾਲਾ ਨਿਊਜ਼ਅੱਜ ਡੈਮਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਦੀ ਪੰਜਾਬ ਪੱਧਰੀ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਖੇ ਹੋਈ ਸੰਪੰਨ । ਜਲੰਧਰ (ਰਾਹੁਲ ਕਸ਼ਯਪ)ਅੱਜ ਡੈਮਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਵਲੋਂ ਪੰਜਾਬ ਪੱਧਰੀ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਵਿਖੇ ਕੀਤੀ ਗਈ, ਜਿਸ ਵਿੱਚ ਜਲੰਧਰ ਲੋਕਸਭਾ ਦੇ ਇੰਚਾਰਜ ਮੋਹਨ ਸਿੰਘ ਜੀ ਨੂੰ ਅਹਿਮ ਜੁੰਮੇਵਾਰੀ ਦਿੱਤੀ ਗਈ। ਇਸੇ ਤਰ੍ਹਾਂ ਵਿਧਾਨਸਭਾ ਹਲਕਾ ਆਦਮਪੁਰ ਤੋਂ ਸ਼ਿਵ ਗੋਰਾ, ਗੋਰਾ ਥਾਪਰ ਜੀ, ਜਗਪਾਲ ਜੀ, ਵਿਧਾਨਸਭਾ ਨੋਰਥ ਤੋਂ ਮਨਪ੍ਰੀਤ ਸਿੰਘ, ਵਿਧਾਨਸਭਾ ਹਲਕਾ ਫਿਲੌਰ ਤੋਂ ਸੁਰਿੰਦਰ ਗਿੱਲ, ਵਿਧਾਨਸਭਾ ਵੈਸਟ ਤੋਂ ਰਾਕੇਸ਼ ਕੁਮਾਰ ਅਤੇ ਇਸ ਦੇ ਨਾਲ ਜਿਲਾ ਜਲੰਧਰ ਦੇ ਪ੍ਰਧਾਨ ਸੰਨੀ ਖੋਸਲਾ ਜੀ ਨੂੰ ਵੀ ਅਹਿਮ ਜੁੰਮੇਵਾਰੀ ਦਿੱਤੀ ਗਈ ।ਇਸਦੇ ਨਾਲ ਹੀ ਯੂਥ ਪ੍ਰਧਾਨ ਜਲੰਧਰ ਤਰੁਣ ਸਹੋਤਾ ਜੀ, ਸ਼ਹਿਰੀ ਪ੍ਰਧਾਨ ਬੱਬਰ ਢਿੱਲੋਂ ਜੀ ਅਤੇ ਮਜਦੂਰ ਵਿੰਗ ਦੇ ਪ੍ਰਧਾਨ ਰਮਨ ਭੱਟੀ ਜੀ ਨੂੰ ਵੀ ਅਹਿਮ ਜੁੰਮੇਵਾਰੀ ਦਿੱਤੀ ਗਈ । ਠੀਕ ਇਸੇ ਤਰ੍ਹਾਂ ਕਰਪੂਥਲਾ ਤੋਂ ਜਿਲਾ ਪ੍ਰਧਾਨ ਰਾਮ ਸਰੂਪ ਜੀ ਨੂੰ ਵੀ ਅਹਿਮ ਜੁੰਮੇਵਾਰੀ ਦਿੱਤੀ ਗਈ ।ਇਸ ਮੌਕੇ ਤੇ ਮਾਝਾ, ਮਾਲਵਾ ਤੇ ਦੋਆਬਾ ਦੀਆਂ ਟੀਮਾਂ ਵੀ ਹਾਜਰ ਸਨ ।