Search for:
  • Home/
  • Uncategorized/
  • ਪੰਜਾਬ: 20 ਕਿਲੋ ਹੈਰੋਇਨ ਸਮੇਤ 2 ਤਸਕਰ ਗਿਰਫ਼ਤਾਰ

ਪੰਜਾਬ: 20 ਕਿਲੋ ਹੈਰੋਇਨ ਸਮੇਤ 2 ਤਸਕਰ ਗਿਰਫ਼ਤਾਰ

ਪੰਜਾਬ: 20 ਕਿਲੋ ਹੈਰੋਇਨ ਸਮੇਤ 2 ਤਸਕਰ ਗਿਰਫ਼ਤਾਰ

ਫਿਰੋਜ਼ਪੁਰ: ਕਾਉੰਟਰ ਇੰਟੈਲੀਜੈਂਸ ਵਿੰਗ ਕਿ ਟੀਮ ਨੇ ਭਾਰੀ ਮਾਤਰਾ ਚ ਹੈਰੋਇਨ ਦੇ ਨਾਲ ਦੋ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਹੋਇਆ ਕਾਉੰਟਰ ਇੰਟੈਲੀਜੈਂਸ ਵਿੰਗ ਦੇ ਏ ਆਈ ਜੀ, ਲਖਵੀਰ ਸਿੰਘ ਨੇ ਦੱਸਿਆ ਕਿ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਰਹੱਦ ਪਾਰੋਂ ਤਸਕਰੀ ਕਰਨ ਵਾਲਿਆਂ ਦੇ ਰੈਕੇਟ ਦੇ 2 ਵਿਅਕਤੀਆਂ ਨੂੰ 20 ਕਿੱਲੋਗ੍ਰਾਮ ਹੈਰੋਇਨ ਸਮੇਂਤ ਗ੍ਰਿਫਤਾਰ ਕੀਤਾ ਹੈ।

ਇਹ ਖ਼ੇਪ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਭਾਰਤ ਵਿੱਚ ਬੈਠੇ ਤਸਕਰਾਂ ਨਾਲ ਫ਼ੋਨ ਰਾਹੀਂ ਸਪੰਰਕ ਕਰਕੇ ਡਰੋਨ ਰਾਹੀਂ ਭੇਜੀ ਗਈ ਸੀ। ਤਸਕਰਾਂ ਨੇ ਇੰਨਾ ਪੈਕਟਾਂ ਉੱਪਰ ਹਰੇ ਰੰਗ ਦੀ ਰੇਡੀਅਮ ਦੀ ਇੱਕ ਸਟਿੱਕ ਲਗਾਈ ਹੋਈ ਸੀ। ਜਿਸਦੇ ਉਪਰ ਰੌਸ਼ਨੀ ਪਾਉਂਦੇ ਹੀ ਉਹ ਚਮਕ ਜਾਂਦੀ ਸੀ ਅਤੇ ਹੈਰੋਇਨ ਕਿੱਥੇ ਪਈ ਹੈ ਉਸ ਦਾ ਪਤਾ ਲੱਗ ਜਾਂਦਾ ਸੀ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੋੜਾ ਦੀ ਹੈ। ਫਿਰੋਜ਼ਪੁਰ ਪੁਲਿਸ ਨੇ ਦੋਸ਼ੀਆਂ ਦੇ ਉਤੇ NDPS ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ