ਵਾਰਡ ਨੰਬਰ 41 ਚ ਲਗਾਇਆ ਅੱਖਾਂ ਦਾ ਫਰੀ ਕੈਂਪ
ਪੰਜਾਬ ਉਜਾਲਾ ਨਿਊਜ਼
ਵਾਰਡ ਨੰਬਰ 41 ਚ ਲਗਾਇਆ ਅੱਖਾਂ ਦਾ ਫਰੀ ਕੈਂਪ
200 ਮਰੀਜ਼ਾਂ ਦੀ ਕੀਤੀ ਅੱਖਾਂ ਦੀ ਜਾਂਚ,ਦਿੱਤੀਆਂ ਮੁਫ਼ਤ ਦਵਾਈਆਂ
ਲੋਕ ਭਲਾਈ ਦੇ ਕੰਮਾਂ ਨਾਲ ਮਨ ਨੂੰ ਮਿਲਦੀ ਹੈ ਸ਼ਾਂਤੀ:-ਆਪ ਆਗੂ ਸੁਭਾਸ਼ ਗੋਰੀਆ
ਜਲੰਧਰ(ਰਾਹੁਲ ਕਸ਼ਯਪ)ਜਲੰਧਰ ਵੈਸਟ ਚ ਪੈਂਦੀ ਵਾਰਡ ਨੰਬਰ 41 ਦੇ ਮੁਹੱਲਾ ਕਾਂਸ਼ੀ ਨਗਰ ਗੀਤਾ ਕਾਲੋਨੀ ਗੋਰੀਆ ਕੰਪਲੈਕਸ ਵਿੱਖੇ ਸਮਾਜ ਸੇਵੀ ਪਰਵੀਨ ਗੋਰੀਆ ਪਤਨੀ ਆਪ ਨੇਤਾ ਸੁਭਾਸ਼ ਗੋਰੀਆ ਦੇ ਦਫਤਰ ਚ ਨੈਸ਼ਨਲ ਆਈ ਕੇਅਰ ਹਸਪਤਾਲ ਦੀ ਟੀਮ ਵਲੋਂ ਅੱਖਾਂ ਦੀ ਜਾਂਚ ਦਾ ਕੈਂਪ ਲਗਵਾਇਆ ਗਿਆ।ਨੈਸ਼ਨਲ ਆਈ ਕੇਅਰ ਹਸਪਤਾਲ ਦੀਆਂ ਅੱਖਾਂ ਦੇ ਮਾਹਿਰ ਡਾਕਟਰ ਪਵਨ ਚੋਪੜਾ,ਮਨਦੀਪ ਕੌਰ,ਰਿਬਿਕਾ ਨੇ ਕੈਂਪ ਦੇ ਦੌਰਾਨ ਕਰੀਬ 200 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ।ਡਾ ਪਵਨ ਚੋਪੜਾ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਚ ਲੈਂਸ ਪਾਉਣ ਦੀ ਜ਼ਰੂਰਤ ਸੀ। ਉਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਅੰਦਰ ਮੁਫ਼ਤ ਚ ਲੈਂਸ ਲਗਵਾਏ ਜਾਣਗੇ ਅਤੇ ਜਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਚ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਮੌਕੇ ਆਪ ਨੇਤਾ ਰਾਜ ਕੁਮਾਰ ਰਾਜੂ,ਮਾਸਟਰ ਰਤਨ ਲਾਲ ਕੁੰਡਲ,ਵਿਜੇ ਕੁਮਾਰ ਸੈਕਟਰੀ,ਗੁਰਦੇਵ ਲਾਲ ਪਿੰਡ ਨਾਹਲਾ,ਆਪ ਨੇਤਾ ਪੀ ਐਸ ਪੰਮਾ,ਦਰਸ਼ਨ ਲਾਲ ਚਾਵਲਾ,ਵਾਟਰ ਸਪਲਾਈ ਜਲੰਧਰ ਵੈਸਟ ਜੋਨ ਦੇ ਜੇ ਈ ਸੁਰਿੰਦਰ ਕੁਮਾਰ ਟੋਨੀ, ਗੌਰਵ ਜੱਗਾ,ਪ੍ਰੀਤਮ ਮੰਡ, ਗਿਆਨ ਚੰਦ,ਦੀਪਕ ਯਾਦਵ,ਪਾਲਾ ਰਾਮ,ਅਮਿਤ ਠਾਕੁਰ ਜਿਲਾ ਪ੍ਰਧਾਨ ਰਾਸ਼ਟ੍ਰੀਯ ਹਿੰਦੂ ਹੈਲਪਲਾਈਨ, ਮੀਨਾ ਹੰਸ ਜਰਨਲ ਸੈਕਟਰੀ ਰਾਸ਼ਟ੍ਰੀਯ ਹਿੰਦੂ ਹੈਲਪਲਾਈਨ,ਸਮਾਜ ਸੇਵੀ ਸਿਮਰਨਪ੍ਰੀਤ ਕੌਰ,ਸਰੋਜਨੀ ਸ਼ਰਮਾ,ਪੂਨਮ ਕੁਮਾਰੀ,ਕਾਂਤਾ ਸਦੀਕੀ ਵਿਸ਼ੇਸ਼ ਤੋਰ ਤੇ ਪੁਜੇ ਅਤੇ ਸਮਾਜ ਸੇਵੀ ਪਰਵੀਨ ਗੋਰੀਆ ਪਤਨੀ ਆਪ ਨੇਤਾ ਸੁਭਾਸ਼ ਗੋਰੀਆ ਵਲੋਂ ਸਨਮਾਨਿਤ ਕੀਤਾ ਗਿਆ।ਸਮਾਜ ਸੇਵੀ ਆਪ ਆਗੂ ਸੁਭਾਸ਼ ਗੋਰੀਆ ਨੇ ਕਿਹਾ ਕਿ ਜਦੋ ਸਾਡੇ ਸਵਾਸ ਮੁੱਕ ਜਾਂਦੇ ਹਨ ਤਾਂ ਲੋਕ ਸਾਡੇ ਉਤੇ ਚਿੱਟਾ ਕਪੜਾ ਪਾਕੇ ਸ਼ਮਸ਼ਾਨਘਾਟ ਲੈ ਜਾਂਦੇ ਹਨ।ਜੋ ਚਿੱਟਾ ਕਪੜਾ ਪਾਇਆ ਜਾਂਦਾ ਹੈ ਉਸ ਨਾਲ ਕੋਈ ਵੀ ਜੇਬਾਂ ਨਹੀਂ ਲਗੀਆ ਹੁੰਦੀਆਂ ਅਤੇ ਸਾਰੇ ਪੈਸੇ ਮਰਨ ਤੋਂ ਬਾਅਦ ਇਨਸਾਨ ਨਾਲ ਲੈਕੇ ਨਹੀਂ ਜਾਉਂਦਾ ਉਹ ਏਥੇ ਹੀ ਰਹਿ ਜਾਂਦੇ ਹਨ ਇਸ ਲਈ ਸਾਨੂੰ ਵੱਧ ਤੋਂ ਵੱਧ ਲੋੜਵੰਦ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।ਇਸ ਨਾਲ ਹੀ ਆਤਮਾ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।
