Search for:
  • Home/
  • Uncategorized/
  • ਖੇਡਾਂ ਵਤਨ ਪੰਜਾਬ ਦੀਆਂ -2023: ਫੁੱਟਬਾਲ ਅੰਡਰ-21 ਮੁਕਾਬਲੇ ’ਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਮਾਰੀ ਬਾਜ਼ੀਤੈਰਾਕੀ 50 ਮੀਟਰ ਬਟਰ ਫਲਾਈ ਮੁਕਾਬਲੇ ’ਚ ਗੁਰਵੀਰ ਸਿੰਘ ਜੇਤੂ

ਖੇਡਾਂ ਵਤਨ ਪੰਜਾਬ ਦੀਆਂ -2023: ਫੁੱਟਬਾਲ ਅੰਡਰ-21 ਮੁਕਾਬਲੇ ’ਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਮਾਰੀ ਬਾਜ਼ੀਤੈਰਾਕੀ 50 ਮੀਟਰ ਬਟਰ ਫਲਾਈ ਮੁਕਾਬਲੇ ’ਚ ਗੁਰਵੀਰ ਸਿੰਘ ਜੇਤੂ

ਪੰਜਾਬ ਉਜਾਲਾ ਨਿਊਜ਼

ਖੇਡਾਂ ਵਤਨ ਪੰਜਾਬ ਦੀਆਂ -2023: ਫੁੱਟਬਾਲ ਅੰਡਰ-21 ਮੁਕਾਬਲੇ ’ਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਮਾਰੀ ਬਾਜ਼ੀ
ਤੈਰਾਕੀ 50 ਮੀਟਰ ਬਟਰ ਫਲਾਈ ਮੁਕਾਬਲੇ ’ਚ ਗੁਰਵੀਰ ਸਿੰਘ ਜੇਤੂ

ਜਲੰਧਰ (ਰਾਹੁਲ ਕਸ਼ਯਪ) ਸੂਬੇ ਵਿੱਚ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਦੀਆਂ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਸੱਤਵੇ ਦਿਨ ਫੁੱਟਬਾਲ, ਹਾਕੀ, ਬੈਡਮਿੰਟਨ ਅਤੇ ਤੈਰਾਕੀ ਦੇ ਮੁਕਾਬਲੇ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਨੇ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁੱਟਬਾਲ ਅੰਡਰ-21 ਲੜਕੇ ਵਿੱਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਨਵਾਂ ਸਕੂਲ ਪਿੰਡ ਖਿਆਲਾ ਨੂੰ 3-0 ਨਾਲ ਹਰਾਇਆ। ਸੰਤ ਬਾਬਾ ਭਾਗ ਸਿੰਘ ਫੁੱਟਬਾਲ ਅਕੈਡਮੀ ਨੇ ਟਾਈਗਰ ਫੁੱਟਬਾਲ ਕਲੱਬ ਨੂੰ 1-0 ਨਾਲ ਮਾਤ ਦਿੱਤੀ।
ਸੇਂਟ ਸੋਲਜ਼ਰ ਕਾਲਜ ਨੇ ਢੀਂਡਸਾ ਬਲਾਕ ਰੁੱੜਕਾ ਦੀ ਫੁੱਟਬਾਲ ਟੀਮ ਨੂੰ 4-3 ਨਾਲ ਹਰਾਇਆ। ਪਿੰਡ ਦਾਦੂਵਾਲ ਦੀ ਫੁੱਟਬਾਲ ਟੀਮ ਨੇ ਸਪੋਰਟਸ ਸਕਿੱਲਡ ਫੁੱਟਬਾਲ ਅਕੈਡਮੀ ਜਲੰਧਰ ਨੂੰ 5-4 ਨਾਲ ਮਾਤ ਦਿੱਤੀ। ਅੰਡਰ-21-30 ਗਰੁੱਪ ਵਿਚ ਸਪੋਰਟਸ ਸਕਿੱਲ ਅਕੈਡਮੀ ਨੇ ਜਲੰਧਰ ਫੁੱਟਬਾਲ ਕਲੱਬ ਨੂੰ 1-0 ਨਾਲ ਹਰਾਇਆ।
ਹਾਕੀ ਅੰਡਰ-14 ਲੜਕੇ ਵਿਚ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਦੀ ਟੀਮ ਨੇ ਹਾਕੀ ਸੈਂਟਰ ਧੰਨੋਵਾਲੀ ਦੀ ਹਾਕੀ ਟੀਮ ਨੂੰ 3-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਜੇ ਸੈਮੀਫਾਈਨਲ ਵਿਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਟੀਮ ਨੇ ਏਕਨੂਰ ਅਕੈਡਮੀ ਤੇਹਾਂਗ ਨੂੰ ਟਾਈਬ੍ਰੇਕਰ ਨਾਲ 4-1 ਨਾਲ ਹਰਾਇਆ ਅਤੇ ਫਾਈਨਲ ਵਿਚ ਪਹੁੰਚੀ।
ਅੰਡਰ-17 ਲੜਕਿਆਂ ਦੀ ਟੀਮ ਵਿਚ ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਨੇ ਸੰਤ ਸੀਚੇਵਾਲ ਦੀ ਹਾਕੀ ਟੀਮ ਨੂੰ 9-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਜੇ ਸੈਮੀਫਾਈਨਲ ਵਿਚ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਹਾਕੀ ਅਕੈਡਮੀ ਨੇ ਏਕਨੂਰ ਹਾਕੀ ਅਕੈਡਮੀ ਤੇਹਾਂਗ ਨੂੰ 1-0 ਨਾਲ ਹਰਾਇਆ ਅਤੇ ਫਾਈਨਲ ਵਿਚ ਜਗ੍ਹਾ ਬਣਾਈ।
ਬੈਡਮਿੰਟਨ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਸਾਨਵੀ ਰੱਨਲ ਨੇ ਸਵਰੀਨ ਕੌਰ ਨੂੰ 15.4-15.4 ਨਾਲ, ਸਿਮਰਪ੍ਰੀਤ ਕੌਰ ਨੇ ਸ਼ਿਵਾਲੀ ਸ਼ਰਮਾ ਨੂੰ 15.14-15.08 ਨਾਲ, ਮਾਨਿਆ ਰੱਤੀ ਨੇ ਤਨਿਸ਼ਕਾ ਚੌਹਾਨ ਨੂੰ 15.12-11.15-15.07 ਨਾਲ, ਇਨਾਇਤ ਗੁਲਾਟੀ ਨੇ ਮਾਇਰਾ ਅਰੋੜਾ ਨੂੰ 15.01-15.02 ਨਾਲ ਹਰਾ ਕੇ ਅਗਲੇ ਦੌਰ ਵਿਚ ਜਗ੍ਹਾ ਬਣਾਈ।
ਅੰਡਰ-17 ਲੜਕੇ ਦਿਵਿਆਂਸ਼ ਸਚਦੇਵਾ ਨੇ ਹੈਵਨਜੀਤ ਸਿੰਘ ਔਜਲਾ ਨੂੰ 15.03-15.0 ਨਾਲ, ਦਾਨਿਸ਼ ਭਨੌਟ ਨੇ ਗਿਤਾਂਸ਼ ਸ਼ਰਮਾ ਨੂੰ 11.15-15.05-15.10 ਨਾਲ, ਸਾਰਥਕ ਭਾਰਦਵਾਜ ਨੇ ਵੰਸ਼ ਬੱਤਰਾ ਨੂੰ 13.15-15.13– 15.11 ਨਾਲ, ਅਨੀਸ਼ ਭਾਰਦਵਾਜ ਨੇ ਅਰਿਹੰਤ ਸ਼ਰਮਾ ਨੂੰ 15.13-15.07 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਅੰਡਰ-21 ਗਰਲਜ਼ ਸਿੰਗਲ ਵਿਚ ਸਮਰਿਧੀ ਭਾਰਦਵਾਜ ਨੂੰ ਖੁਸ਼ੀ ਤੋਂ ਵਾਕਓਵਰ ਮਿਲਿਆ। ਮਾਨਿਆ ਰੱਲਨ ਨੇ ਵੰਸ਼ਿਕਾਂ ਵਸ਼ਿਸ਼ਟ ਨੂੰ 15.01-15.05 ਨਾਲ, ਕ੍ਰਿਤਿਕਾ ਠਾਕੁਰ ਨੇ ਸਮਰਿਧੀ ਚੋਪੜਾ ਨੂੰ 8.15-15.14-15.14 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਤੈਰਾਕੀ ਅੰਡਰ-14 ਲੜਕੇ 50 ਮੀਟਰ ਬਟਰ ਫਲਾਈ ਈਵੈਂਟ ਵਿਚ ਗੁਰਵੀਰ ਸਿੰਘ ਮਾਨ ਨੇ ਪਹਿਲਾ ਸਥਾਨ, ਈਸ਼ ਖੁਰਾਣਾ ਨੇ ਦੂਜਾ ਅਤੇ ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-14 ਲੜਕੀਆਂ 50 ਮੀਟਰ ਬਟਰ ਫਲਾਈ ਈਵੈਂਟ ਵਿਚ ਹੁਨਰ ਆਹਲੂਵਾਲੀਆ ਨੇ ਪਹਿਲਾ, ਮਕਾਨਿਆ ਸੌਨਮ ਨੇ ਦੂਜਾ ਅਤੇ ਮੋਹਰਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-17 ਲੜਕੀਆਂ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਰੀਹਤ ਭੱਟ ਨੇ ਪਹਿਲਾ, ਸੋਨਾ ਨਾਰੰਗ ਨੇ ਦੂਜਾ ਸਥਾਨ ਅਤੇ ਰਾਜਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ-21-40 (ਮੈਨ) 50 ਮੀਟਰ ਬਟਰ ਫਲਾਈ ਮੁਕਾਬਲੇ ’ਚ ਅਮਨ ਘਈ ਨੇ ਪਹਿਲਾ, ਨਿਤਿਸ਼ ਕੁਮਾਰ ਨੇ ਦੂਜਾ ਅਤੇ ਬਲਵੰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ