Search for:
  • Home/
  • Uncategorized/
  • Punjab ujala News. ਸਪਾ ਸੈਂਟਰ ਦੇ ਮਾਮਲੇ ਨੂੰ ਲੈਕੇ ਸ਼ਿਵ ਸੈਨਾ ਨੇਤਾ ਰੋਹਿਤ ਜੋਸ਼ੀ ਉਤੇ ਪਰਚਾ ਦਰਜ਼,ਸਪਾ ਸੈਂਟਰ ਚ ਹੁੰਦਾ ਸੀ ਦੇਹਵਪਾਰ ਦਾ ਗੋਰਖਧੰਧਾ

Punjab ujala News. ਸਪਾ ਸੈਂਟਰ ਦੇ ਮਾਮਲੇ ਨੂੰ ਲੈਕੇ ਸ਼ਿਵ ਸੈਨਾ ਨੇਤਾ ਰੋਹਿਤ ਜੋਸ਼ੀ ਉਤੇ ਪਰਚਾ ਦਰਜ਼,ਸਪਾ ਸੈਂਟਰ ਚ ਹੁੰਦਾ ਸੀ ਦੇਹਵਪਾਰ ਦਾ ਗੋਰਖਧੰਧਾ

Punjab ujala News
ਸਪਾ ਸੈਂਟਰ ਦੇ ਮਾਮਲੇ ਨੂੰ ਲੈਕੇ ਸ਼ਿਵ ਸੈਨਾ ਨੇਤਾ ਰੋਹਿਤ ਜੋਸ਼ੀ ਉਤੇ ਪਰਚਾ ਦਰਜ਼,ਸਪਾ ਸੈਂਟਰ ਚ ਹੁੰਦਾ ਸੀ ਦੇਹਵਪਾਰ ਦਾ ਗੋਰਖਧੰਧਾ

(ਰਾਹੁਲ ਕਸ਼ਯਪ)ਜਲੰਧਰ ਇੱਕ ਹਿੰਦੂ ਨੇਤਾ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਵੀ ਜਲੰਧਰ ਪੁਲਿਸ ਕਮਿਸ਼ਨਰ ਕੋਲ ਪਹੁੰਚਿਆ

ਜਲੰਧਰ/ਸ਼ਿਵਸੈਨਾ ਸ਼ਿੰਦੇ ਗਰੁੱਪ ਦੇ ਨੇਤਾ ਹੀ ਸਪਾ ਸੈਂਟਰ ਦੀ ਗੰਦੀ ਕਮਾਈ ਖਾਣ ਦਾ ਧੰਧਾ ਕਰਦਾ ਸੀ।ਜਿਸਦੇ ਬਾਅਦ ਜਲੰਧਰ ਪੁਲਿਸ ਨੇ ਸਪਾ ਵਿਲਾ ਨਾਲ ਦੇ ਸੈਂਟਰ ਚ ਰੇਡ ਕੀਤੀ ਤਾਂ ਕਰੀਬ 4 ਕੁੜੀਆਂ ਕਾਬੂ ਕੀਤੀਆਂ ਜਿਸ ਵਿੱਚ ਗ੍ਰਾਹਕ ਵੀ ਸੀ।ਪੁੱਛਗਿੱਛ ਤੋਂ ਪਤਾ ਲਗਿਆ ਹੈ ਕਿ ਸਪਾ ਸੈਂਟਰ ਦਾ ਮੁੱਖੀ ਜਲੰਧਰ ਦਾ ਵਿਵਾਦਾਂ ਚ ਰਹਿਣ ਵਾਲਾ ਸ਼ਿਵਸੈਨਾ ਸ਼ਿੰਦੇ ਗਰੁੱਪ ਦਾ ਨੇਤਾ ਰੋਹਿਤ ਜੋਸ਼ੀ ਨਿਵਾਸੀ ਜਲੰਧਰ ਵੈਸਟ ਅਵਤਾਰ ਨਗਰ ਦਾ ਰਹਿਣ ਵਾਲਾ ਹੈ।ਸਪਾ ਵਿਲਾ ਨਾਮੀ ਸੈਂਟਰ ਨੂੰ ਆਪਣਾ ਸਮਰਥਨ ਦਿੰਦਾ ਸੀ।ਜਿਸਨੇ ਸੰਗੀਤਾ ਨਾਮ ਦੀ ਮਹਿਲਾ ਨੂੰ ਅਗੇ ਸਪਾ ਸੈਂਟਰ ਚ ਬੈਠਾਇਆ ਹੋਇਆ ਸੀ।ਗੰਦੀ ਕਮਾਈ ਦਾ ਧੰਧਾ ਕਰਦਾ ਅਤੇ ਸੈਂਟਰ ਚ ਬੈਠੀ ਮਹਿਲਾ ਸੰਗੀਤਾ ਉਰਫ ਜੀਆ ਨਿਵਾਸੀ ਖਾਂਬੜਾ ਲੁਧਿਆਣਾ ਨੇ ਦੱਸਿਆ ਕਿ ਸ਼ਿਵਸੈਨਾ ਨੇਤਾ ਰੋਹਿਤ ਜੋਸ਼ੀ ਹੀ ਸਪਾ ਸੈਂਟਰ ਨੂੰ ਚਲਵਾਉਂਦਾ ਸੀ।ਜਲੰਧਰ ਚ ਸ਼ਿਵਸੈਨਾ ਦੇ ਨਾਮ ਤੇ ਗੰਦਾ ਧੰਧਾ ਕਰ ਰਿਹਾ ਸੀ ਅਤੇ ਧਰਮ ਦੀ ਆੜ ਚ ਇਹ ਗੰਦਾ ਧੰਧਾ ਕਰਨ ਵਾਲੇ ਰੋਹਿਤ ਜੋਸ਼ੀ ਦੀ ਗ੍ਰਿਫਤਾਰੀ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ।ਕੁਛ ਮਹੀਨੇ ਪਹਿਲਾਂ ਰੋਹਿਤ ਜੋਸ਼ੀ ਅਤੇ ਉਸਦੇ ਸਾਥੀਆਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਰੋਹਿਤ ਜੋਸ਼ੀ ਨੇ ਜਲੰਧਰ ਦੇ ਇੱਕ ਹਿੰਦੂ ਨੇਤਾ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਉਸਦੇ ਸਾਥੀ ਵੀ ਸ਼ਿਵਸੈਨਾ ਨਾਲ ਸਬੰਧਿਤ ਦਸੇ ਜਾਂਦੇ ਹਨ।ਇਨ੍ਹਾਂ ਦੇ ਖਿਲਾਫ ਉਸ ਹਿੰਦੂ ਨੇਤਾ ਵਲੋਂ ਪੁਲਿਸ ਕਮਿਸ਼ਨਰ ਨੂੰ ਲਿਖਤੀ ਤੋਰ ਉਤੇ ਸ਼ਿਕਾਇਤ ਵੀ ਦਿਤੀ ਜਾ ਚੁੱਕੀ ਹੈ ਅਤੇ ਉਸ ਉਤੇ ਪੁਲਿਸ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ।ਦੱਸਣਯੋਗ ਹੈ ਕਿ ਹਿੰਦੂ ਨੇਤਾ ਵਲੋਂ ਪੂਰੇ ਸਬੂਤ ਪੁਲਿਸ ਕਮਿਸ਼ਨਰ ਨੂੰ ਮਿਲਕੇ ਦਿਤੇ ਜਾ ਚੁੱਕੇ ਹਨ।ਜਲੰਧਰ ਚ ਕੁਝ ਹੋਰ ਧਰਮ ਦੀ ਆੜ ਚ ਤਾਂਤਰਿਕਾਂ ਕੋਲੋ ਮਹੀਨਾ ਵਸੂਲੀ ਕਰਦੇ ਹਨ ਜਿਨ੍ਹਾਂ ਦੀ ਸ਼ਿਕਾਇਤ ਵੀ ਪੁਲਿਸ ਦੇ ਉਚਾਧਿਕਾਰਿਆ ਕੋਲ ਪਹੁੰਚ ਚੁੱਕੀ ਹੈ।ਗੁਪਤ ਸੋਰਸਾ ਰਾਂਹੀ ਪੁਲਿਸ ਕਥਿਕ ਨੇਤਾਵਾਂ ਨੂੰ ਆਪਣੇ ਸ਼ਿਕੰਜੇ ਚ ਲੈਣ ਲਈ ਪੂਰਾ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ ਚ ਹੋਰ ਵਡੇ ਖੁਲਾਸੇ ਹੋਣ ਦੇ ਆਸਾਰ ਹਨ।