ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨੌਜਵਾਨ ਵਕੀਲ ਫੋਰਮ ਵਲੋਂ ਸੈਮੀਨਾਰ ਦਾ ਕੀਤਾ ਗਿਆ ਆਯੋਜ਼ਨ ।
ਪੰਜਾਬ ਉਜਾਲਾ ਨਿਊਜ਼
ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨੌਜਵਾਨ ਵਕੀਲ ਫੋਰਮ ਵਲੋਂ ਸੈਮੀਨਾਰ ਦਾ ਕੀਤਾ ਗਿਆ ਆਯੋਜ਼ਨ ।
ਇਸ ਮੌਕੇ ਸ. ਭਗਤ ਸਿੰਘ ਜੀ ਦੇ ਭਤੀਜੇ ਪ੍ਰੋਫ਼ੈਸਰ ਸ. ਜਗਮੋਹਨ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ : ਐਡਵੋਕੇਟ ਜਯੋਤੀ ਬਾਲਾ
ਜਲੰਧਰ (ਰਾਹੁਲ ਕਸ਼ਯਪ)ਅੱਜ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨੌਜਵਾਨ ਵਕੀਲ ਫੋਰਮ ਵਲੋਂ ਪੁਰਾਣੀ ਲਾਇਬ੍ਰੇਰੀ ਹਾਲ ਜ਼ਿਲਾ ਬਾਰ ਐਸੋਸੀਏਸ਼ਨ ਜਲੰਧਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਮਰ ਸ਼ਹੀਦ ਸ. ਭਗਤ ਸਿੰਘ ਜੀ ਦੇ ਭਤੀਜੇ ਪ੍ਰੋਫ਼ੈਸਰ ਸ. ਜਗਮੋਹਨ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਐਡਵਕੇਟ ਅਮਨ ਲਲਕਾਰ ਬਤੌਰ ਸਪੀਕਰ/ਮਹਿਮਾਨ ਵਜੋਂ ਸ਼ਾਮਲ ਹੋਏ ।
ਐਡਵੋਕੇਟ ਜਯੋਤੀ ਬਾਲਾ ਨੇ ਦੱਸਿਆ ਕਿ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨੌਜਵਾਨ ਵਕੀਲ ਫੋਰਮ ਵਲੋਂ ਆਯੋਜਿਤ ਇਸ ਸੈਮੀਨਾਰ ‘ਚ ਹੋਰ ਵੀ ਕਈ ਮਹਾਨ ਸ਼ਖ਼ਸੀਅਤਾਂ ਤੋਂ ਇਲਾਵਾ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਨੌਜਵਾਨ ਵਕੀਲ ਫੋਰਮ ਦੇ ਸਾਰੇ ਨੌਜਵਾਨ ਤੇ ਸੀਨੀਅਰ ਵਕੀਲ ਸਾਹਿਬਾਨ ਹਾਜਰ ਰਹੇ । ਸੈਮੀਨਾਰ ਦੇ ਅੰਤ ਵਿੱਚ ਸ. ਜਗਮੋਹਨ ਸਿੰਘ ਜੀ, ਐਡਵੋਕੇਟ ਅਮਨ ਲਲਕਾਰ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
