Search for:
  • Home/
  • Uncategorized/
  • ਨਸ਼ਾ ਤਸਕਰ ਹਿਮਾਂਸ਼ੂ ਕੁਮਾਰ ਦੇ ਹੱਥ ਵਿੱਚ ਫੜੇ ਹੋਏ ਲਿਫਾਫੇ ਵਿੱਚੋਂ 45ਗ੍ਰਾਮ ਹੈਰੋਇਨ ਬਰਾਮਦ

ਨਸ਼ਾ ਤਸਕਰ ਹਿਮਾਂਸ਼ੂ ਕੁਮਾਰ ਦੇ ਹੱਥ ਵਿੱਚ ਫੜੇ ਹੋਏ ਲਿਫਾਫੇ ਵਿੱਚੋਂ 45ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਉਜਾਲਾ ਨਿਊਜ਼

ਨਸ਼ਾ ਤਸਕਰ ਹਿਮਾਂਸ਼ੂ ਕੁਮਾਰ ਦੇ ਹੱਥ ਵਿੱਚ ਫੜੇ ਹੋਏ ਲਿਫਾਫੇ ਵਿੱਚੋਂ 45ਗ੍ਰਾਮ ਹੈਰੋਇਨ ਬਰਾਮਦ ।

ਜਲੰਧਰ (ਰਾਹੁਲ ਕਸ਼ਯਪ)ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।
ਮਿਤੀ 14-09-2023 ਨੂੰ Sr/CI ਸੰਨੀ ਰਾਮ ਸਮੇਤ ਪੁਲਿਸ ਪਾਰਟੀ ਵੱਲ ਨੀਲਗਸ਼ਾਮਾ ਚੱਕ ਨੇੜੇ ਸ਼ਮਸ਼ਾਨਘਾਟ ਦੇ ਬਾਹਰ ਇੱਕ ਨੌਜਵਾਨ ਜਿਸਨੇ ਆਪਣੇ ਸੱਜੇ ਹੱਥ ਵਿੱਚ ਵਜਨਦਾਰ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ, ਜੋ ਆਪਣੇ ਸੱਜੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਕਰਵਾਉਣ ਤੋਂ ਆਨਾ ਕਾਨੀ ਕਰ ਰਿਹਾ ਹੈ ਅਤੇ ਵਾਰ ਵਾਰ ਆਪਣਾ ਬਿਆਨ ਬਦਲ ਰਿਹਾ ਹੈ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ਅਤੇ ਇਸ ਸਬੰਧੀ ਥਾਣੇ ਵਿਚ ਇਤਲਾਹ ਮੌਸੂਲ ਹੋਣ ਤੇ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਅਰੁਨ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਨੰਗਲਸ਼ਾਮਾ ਚੌਂਕ ਨੇੜੇ ਸ਼ਮਸ਼ਾਨਘਾਟ ਜਲੰਧਰ ਪੁੱਜੋ ਕੇ ਮੌਕਾ ਪਰ SrCT ਸੰਨੀ ਰਾਮ ਵੱਲੋਂ ਹਾਲਾਤਾਂ ਤੋਂ ਜਾਣੂ ਕਰਵਾਉਣ ਤੇ ਕਾਬੂ ਸ਼ੁਦਾ ਨੌਜਵਾਨ ਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਹਿਮਾਂਸ਼ੂ ਕੁਮਾਰ ਪੁੱਤਰ ਲੇਟ ਪਵਨ ਕੁਮਾਰ ਵਾਸੀ ਮਕਾਨ ਨੰਬਰ 29 ਰਵੀਦਾਸ ਕਲੋਨੀ ਰਾਮਾਮੰਡੀ ਜਲੰਧਰ ਦਸਿਆ ਜਿਸਨੂੰ ਨੋਟਿਸ ਦੇਣ ਤੋਂ ਬਾਅਦ ਉਸਦੀ ਅਤੇ ਉਸਦੇ ਹੱਥ ਵਿੱਚ ਫੜੇ ਹੋਏ ਲਿਫਾਫੇ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਤਾਂ ਹਿਮਾਂਸ਼ੂ ਕੁਮਾਰ ਦੇ ਹੱਥ ਵਿੱਚ ਫੜੇ ਹੋਏ ਲਿਫਾਫੇ ਵਿੱਚੋਂ 45ਗ੍ਰਾਮ ਹੈਰੋਇਨ ਬ੍ਰਾਮਦ ਹੋਈ ਜਿਸਤੇ ਕਾਰਵਾਈ ਕਰਦੇ ਹੋਏ SI ਅਰੁਨ ਕੁਮਾਰ ਵੱਲੋਂ ਮੁਕੱਦਮਾ ਨੰਬਰ 272 ਮਿਤੀ 14-09-2023 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆਂ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।