Search for:
  • Home/
  • Uncategorized/
  • ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ : ਬ੍ਰਮ ਸ਼ੰਕਰ ਜਿੰਪਾਕੈਬਨਿਟ ਮੰਤਰੀ ਨੇ 37.49 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸਤਿਆਲ ਤੇ ਪਿੰਡ ਡਾਡਾ ਵਿਚ ਬਣਨ ਜਾ ਰਹੇ ਖੇਡ ਪਾਰਕ ਦਾ ਰੱਖਿਆ ਨੀਂਹ ਪੱਥਰ

ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ : ਬ੍ਰਮ ਸ਼ੰਕਰ ਜਿੰਪਾਕੈਬਨਿਟ ਮੰਤਰੀ ਨੇ 37.49 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸਤਿਆਲ ਤੇ ਪਿੰਡ ਡਾਡਾ ਵਿਚ ਬਣਨ ਜਾ ਰਹੇ ਖੇਡ ਪਾਰਕ ਦਾ ਰੱਖਿਆ ਨੀਂਹ ਪੱਥਰ

ਪੰਜਾਬ ਉਜਾਲਾ ਨਿਊਜ਼

ਪਿੰਡਾਂ ’ਚ ਬਣਾਏ ਜਾ ਰਹੇ ਬਿਹਤਰੀਨ ਖੇਡ ਪਾਰਕ ਬਦਲ ਦੇਣਗੇ ਪਿੰਡਾਂ ਦੀ ਨੁਹਾਰ : ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ 37.49 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਸਤਿਆਲ ਤੇ ਪਿੰਡ ਡਾਡਾ ਵਿਚ ਬਣਨ ਜਾ ਰਹੇ ਖੇਡ ਪਾਰਕ ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 26 ਅਗਸਤ (ਰਾਹੁਲ ਕਸ਼ਯਪ)ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਐਕਸ਼ਨ ਮੋਡ ’ਤੇ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਪਿੰਡਾਂ ਵਿਚ ਬਿਹਤਰੀਨ ਖੇਡ ਪਾਰਕ ਬਣਾਏ ਜਾ ਰਹੇ ਹਨ, ਜੋ ਕਿ ਪਿੰਡਾਂ ਦੀ ਨੁਹਾਰ ਬਦਲ ਦੇਣਗੇ। ਉਹ ਅੱਜ ਪਿੰਡ ਸਤਿਆਲ ਤੇ ਪਿੰਡ ਡਾਡਾ ਵਿਚ 37.49 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਸਤਿਆਲ ਵਿਚ 20.50 ਲੱਖ ਰੁਪਏ ਅਤੇ ਪਿੰਡ ਡਾਡਾ ਵਿਚ 16.99 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਇਨ੍ਹਾਂ ਖੇਡ ਪਾਰਕਾਂ ਵਿਚ ਜਿਥੇ ਵਧੀਆ ਸੈਰਗਾਹਾਂ ਬਣਾਈਆਂ ਜਾਣਗੀਆਂ, ਉਥੇ ਓਪਨ ਜਿੰਮ ਵੀ ਬਣਾਏ ਜਾਣਗੇ। ਇਸ ਤੋਂ ਇਲਾਵਾ ਫੁੱਟਬਾਲ, ਬੈਡਮਿੰਟਨ, ਕਬੱਡੀ, ਵਾਲੀਬਾਲ ਗਰਾਊਂਡ ਵੀ ਬਣਾਈ ਜਾਵੇਗੀ। ਇਸ ਤਰ੍ਹਾਂ ਇਹ ਪਾਰਕ ਪਿੰਡ ਦੇ ਸਾਰੇ ਵਰਗਾਂ ਲਈ ਬਹੁਤ ਹੀ ਵਧੀਆ ਥਾਂ ਹੋਵੇਗੀ, ਜਿਥੇ ਲੋਕ ਆਪਣੇ ਕੁਆਲਟੀ ਸਮੇਂ ਦਾ ਪ੍ਰਯੋਗ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਦੋ ਏਕੜ ਤੋਂ ਵੱਧ ਥਾਂ ਹੈ, ਉਥੇ ਇਸ ਤਰ੍ਹਾਂ ਦੇ ਖੇਡ ਪਾਰਕ ਬਣਾਏ ਜਾ ਰਹੇ ਹਨ।
ਇਸ ਮੌਕੇ ਚੇਅਰਮੈਨ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਵਿਕਰਮ ਸ਼ਰਮਾ, ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਵਰਿੰਦਰ ਸ਼ਰਮਾ ਬਿੱਟੂ, ਸਰਪੰਚ ਯਸ਼ਪਾਲ, ਸਰਪੰਚ ਸੁਰਜੀਤ ਰਾਜ, ਪੰਚ ਰੋਸ਼ਨ ਲਾਲ, ਦੇਵ ਰਾਜ, ਮਹਿੰਦਰ ਪਾਲ, ਪਵਨ ਕੁਮਾਰ, ਗੁਰਮੇਲ ਚੰਦ, ਸੁਰਿੰਦਰ ਕੌਰ, ਸ਼ਮਾ ਰਾਣੀ, ਸੰਤੋਸ਼ ਕੁਮਾਰੀ, ਬਲਬੀਰ ਸਿੰਘ, ਕਸ਼ਮੀਰੀ ਲਾਲ, ਨੰਬਰਦਾਰ ਮਨਜੀਤ ਕੌਰ, ਨੰਬਰਦਾਰ ਅਵਤਾਰ ਚੰਦ, ਵਰੁਣ ਤਲਵਾੜ, ਸੁਖਦੇਵ, ਨਰੇਸ਼ ਕੁਮਾਰ, ਪ੍ਰਿਤਪਾਲ, ਰਾਜਨ ਸੈਣੀ, ਅਵਤਾਰ ਸਿੰਘ, ਰਣਜੀਤ, ਰਾਮ ਜੀ ਦਾਸ ਵੀ ਮੌਜੂਦ ਸਨ।