ਰੈਜ਼ੀਡੈਂਸੀ ਵਿਹਾਰ ਵੈਲਫੇਅਰ ਸੋਸਾਇਟੀ ਵਿਖੇ ਮਾਤਾ ਦਾ ਜਾਗਰਣ ਕਰਵਾਇਆ
ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ
Punjab ujala news, ਜਲੰਧਰ: ਰੈਜ਼ੀਡੈਂਸੀ ਵਿਹਾਰ ਵੈਲਫੇਅਰ ਸੋਸਾਇਟੀ ਵਿਖੇ ਮਾਤਾ ਰਾਣੀ ਦਾ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਾਤਾ ਰਾਣੀ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਵਾਰਡ ਨੰਬਰ 39 ਦੀ ਕੌਂਸਲਰ ਮਨਜੀਤ ਕੌਰ ਸਮੇਤ ਲੱਕੀ ਦਾਦਰਾ, ਪ੍ਰਿੰਸ ਸ਼ਰਮਾ, ਵਿਕਾਸ ਕੁਮਾਰ ਖੰਨਾ, ਰੂਬੀ ਭਾਰਦਵਾਜ, ਸਚਿਨ ਮਨਚੰਦਾ, ਰਾਜ ਮਿਸ਼ਰਾ ਅਤੇ ਸੁਨੀਲ ਅਗਰਵਾਲ ਵੀ ਮੌਜੂਦ ਰਹੇ। ਸਾਰਿਆਂ ਨੇ ਮਾਤਾ ਰਾਣੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਜਾਗਰਣ ਦੌਰਾਨ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸ਼ਰਧਾਲੂਆਂ ਨੇ ਭਜਨਾਂ ਰਾਹੀਂ ਮਾਤਾ ਰਾਣੀ ਦੀ ਉਸਤਤ ਕੀਤੀ ਅਤੇ ਸਰਬੱਤ ਦੇ ਭਲੇ, ਇਲਾਕੇ ਦੀ ਖੁਸ਼ਹਾਲੀ ਤੇ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਧਾਰਮਿਕ ਸਮਾਗਮ ਦੌਰਾਨ ਸ਼ਰਧਾ ਅਤੇ ਭਗਤੀ ਦਾ ਮਾਹੌਲ ਦੇਖਣ ਨੂੰ ਮਿਲਿਆ।

