ਜਲੰਧਰ ਦੇ ਟੈਗੋਰ ਹੌਸਪੀਟਲ ਦੇ ਬੈਕ ਸਾਈਡ ਸਥਿਤ ਸੰਗਤ ਸਿੰਘ ਨਗਰ ਹਨੂੰਮਾਨ ਮੰਦਿਰ ਦੇ ਬਿਲਕੁਲ ਨਾਲ ਵਾਲੇ ਘਰ ਪ੍ਰਸ਼ਾਸਨ ਦੀਆਂ ਅੱਖਾਂ ‘ਚ ਧੂੜ ਪਾ ਕੇ ਕਬਜੇ ਵਾਲੇ ਮਕਾਨ ਨੂੰ ਤੋੜ ਕੇ ਨਜਾਇਜ ਤੌਰ ਤੇ ਬਣਾਈ ਜਾ ਰਹੀ ਦੁਕਾਨਾਂ ਦੀ ਮਾਰਕੀਟ।
Punjab ujala news, ਜਲੰਧਰ (ਰਾਹੁਲ) ਜਲੰਧਰ ਦੇ ਟੈਗੋਰ ਹਸਪਤਾਲ ਦੇ ਬਿਲਕੁਲ ਬੈਕ ਸਾਈਡ ਸੰਗਤ ਸਿੰਘ ਨਗਰ ਪੈਂਦਾ ਹੈ ਇਸ ਮੋਹਲੇ ਵਿਚ ਹਨੂੰਮਾਨ ਮੰਦਿਰ ਦੇ ਬਿਲਕੁਲ ਨਾਲ ਵਾਲੇ ਮਕਾਨ ਜੋ ਕਿ ਬਿਨਾ ਕਿਸੇ ਰਜਿਸਟਰੀ ਕਬਜੇ ਵਾਲੀ ਜਗਾ ਉਤੇ ਬਿਨਾਂ ਕਿਸੇ ਸਰਕਾਰੀ ਮਨਜ਼ੂਰੀ ਦੇ ਬਣਾਈ ਜਾ ਰਹੀਆਂ ਦੁਕਾਨਾਂ ਦੀ ਮਾਰਕੀਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਬਿਲਡਿੰਗ ਬਾਈਲਾਜ਼ ਅਤੇ ਬਿਲਡਿੰਗ ਐਕਟ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੇ ਤੇ ਸੁਹਾਗੇ ਵਾਲੀ ਗੱਲ ਜਿਸ ਘਰ ਨੂੰ ਤੋੜ ਕੇ ਦੁਕਾਨ ਬਣਾਇਆ ਜਾ ਰਹੀਆ ਹਨ ਉਹ ਵੀ ਕਬਜੇ ਵਾਲੇ ਮਕਾਨ ਹੈ ਅਤੇ ਪੂਰੀ ਤਰ੍ਹਾਂ ਅਣਅਧਿਕਾਰਕ ਹੈ ਅਤੇ ਦੁਕਾਨਾਂ ਦੀ ਮਾਰਕੀਟ ਬਣਾਉਣ ਲਈ ਕੋਈ ਪ੍ਰਵਾਨਗੀ ਨਹੀਂ ਲਈ ਗਈ। ਜਿਸ ਕਾਰਨ ਇਨ੍ਹਾਂ ਦੁਕਾਨਾਂ (ਮਾਰਕਿਟ) ਦੀ ਉਸਾਰੀ ਪੂਰੀ ਤਰ੍ਹਾਂ ਗੈਰ-ਸਰਕਾਰੀ ਹੈ। ਅਤੇ ਇਸ ਸਬੰਧੀ ਚੰਡੀਗੜ੍ਹ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਜਾਵੇਗੀ ਤਾਂ ਜੋ ਇਸ ਕਬਜੇ ਵਾਲੇ ਘਰ ਉੱਤੇ ਬਣਦੀ ਕਰਵਾਈ ਕੀਤੀ ਜਾਵੇ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਬਿਨਾਂ ਮਨਜ਼ੂਰੀ ਤੋਂ ਹੋ ਰਹੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿਚ ਅਮਨ-ਕਾਨੂੰਨ ਦੀ ਵਿਵਸਥਾ ਬਣੀ ਰਹੇ |
