Search for:
  • Home/
  • Jalandhar/
  • ਟਰਾਂਨਸ ਪੋਰਟ ਰੋਡ ਕੌਲ ਪੈਂਦੇ ਪਰਸ਼ੂ ਰਾਮ ਨਗਰ ਵਿਚ ਬਿਜਲੀ ਚੋਰੀ ਅਤੇ ਨਾਜਾਇਜ਼ ਕੁਆਟਰਾਂ ਦੀ ਉਸਾਰੀ ਜੋਰਾ ਸੋਰਾ ਨਾਲ

ਟਰਾਂਨਸ ਪੋਰਟ ਰੋਡ ਕੌਲ ਪੈਂਦੇ ਪਰਸ਼ੂ ਰਾਮ ਨਗਰ ਵਿਚ ਬਿਜਲੀ ਚੋਰੀ ਅਤੇ ਨਾਜਾਇਜ਼ ਕੁਆਟਰਾਂ ਦੀ ਉਸਾਰੀ ਜੋਰਾ ਸੋਰਾ ਨਾਲ

Punjab ujala news, ਜਲੰਧਰ (ਰਾਹੁਲ ਕਸ਼ਯਪ) ਟਰਾਂਨਸ ਪੋਰਟ ਨਗਰ ਦੇ ਕੋਲ ਪਰਸ਼ੂ ਰਾਮ ਨਗਰ ਵਿਚ ਪੈਂਦੇ ਗਲੀ ਨੰਬਰ ਇਕ ਵਿਚ ਨਜਾਈਜ ਤੌਰ ਤੇ ਬਣ ਰਹੇ ਹਰ ਪਾਸੇ ਨਾਜਾਇਜ਼ ਉਸਾਰੀਆ ਜੋਰਾ ਸੋਰਾ ਨਾਲ ਚਲ ਰਹੀਆਂ ਹਨ। ਪਰਸ਼ੂ ਰਾਮ ਨਗਰ ਵਿਚ ਇਕ ਵਿਅਕਤੀ ਵਲੋ ਨਾਜਾਇਜ਼ ਤੋਰ ਤੇ ਕੁਮਰਸ਼ੀਅਲ ਕੁਆਟਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜੋਂ ਕਿ ਨਗਰ ਨਿਗਮ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ । ਜਦ ਵੀ ਇਨਾ ਦੇ ਮਾਲਕ ਨਾਲ ਇਸ ਨਾਜਾਇਜ਼ ਕੁਆਟਰਾਂ ਉਸਾਰੀ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਓਹਨਾ ਦੁਆਰਾ ਜਾਣਬੁੱਝ ਕੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਹੈ ਨਗਰ ਨਿਗਮ ਦੇ ATP ਅਤੇ MTP ਲੱਖਾਂ ਰੁਪਏ ਤਨਖਾਹ ਲੈਣ ਦੇ ਬਾਵਜੂਦ ਦੀ ਨਾਜਾਇਜ਼ ਉਸਾਰੀ ਵੱਲ ਅੱਖਾਂ ਬੰਦ ਕਰਕੇ ਬੈਠੇ ਨਜ਼ਰ ਆ ਰਹੇ ਹਨ । ਹੁਣ ਜਲਦ ਹੀ ਨਿਗਮ ਕਮਿਸ਼ਨਰ ਨਾਲ ਮਿਲ ਕੇ ਇਹਨਾਂ ਨਾਜਾਇਜ਼ ਤੌਰ ਤੇ ਹੋ ਰਹੀਆਂ ਉਸਾਰੀਆ ਸੰਬਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਨਿਗਮ ਅਧਿਕਾਰੀਆ ਦੀ ਮਿਲੀ ਭੁਗਤ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆ ਤੇ ਕਾਬੂ ਪਾਇਆ ਜਾ ਸਕੇ ਅਤੇ ਓਥੇ ਵੱਡੀ ਗੱਲ ਇਹ ਵੀ ਹੈ। ਬਾਹਰ ਲੱਗੇ 600 ਯੂਨਿਟ ਫ੍ਰੀ ਵਾਲੇ ਮੀਟਰ ਜਿਸ ਦੀ ਸ਼ਿਕਾਇਤ ਬਿਜਲੀ ਵਿਭਾਗ ਨੂੰ ਵੀ ਕੀਤੀ ਜਾਏਗੀ ਕਿ ਇਸ ਜਗ੍ਹਾ ਤੇ ਕਮਰਸ਼ੀਅਲ ਮੀਟਰ ਲਗਾਇਆ ਜਾਵੇ ਅਤੇ ਬਿਜਲੀ ਦੀ ਚੋਰੀ ਵੀ ਰੋਕੀ ਜਾ ਸੱਕੇ।