Search for:
  • Home/
  • Uncategorized/
  • ਪਿੰਡ ਧੀਣਾ ਤੋਂ ਫੋਲੜੀਵਾਲ ਨੂੰ ਜਾਂਦੀ ਸੜਕ ਤੇ ਟੋਇਆਂ ਕਾਰਨ ਲੋਕ ਹੁੰਦੇ ਨੇ ਹਾਦਸਿਆਂ ਦਾ ਸ਼ਿਕਾਰ-ਪਰਮਿੰਦਰ ਭਿੰਦਾ

ਪਿੰਡ ਧੀਣਾ ਤੋਂ ਫੋਲੜੀਵਾਲ ਨੂੰ ਜਾਂਦੀ ਸੜਕ ਤੇ ਟੋਇਆਂ ਕਾਰਨ ਲੋਕ ਹੁੰਦੇ ਨੇ ਹਾਦਸਿਆਂ ਦਾ ਸ਼ਿਕਾਰ-ਪਰਮਿੰਦਰ ਭਿੰਦਾ

ਪੰਜਾਬ ਉਜਾਲਾ ਨਿਊਜ਼

ਪਿੰਡ ਧੀਣਾ ਤੋਂ ਫੋਲੜੀਵਾਲ ਨੂੰ ਜਾਂਦੀ ਸੜਕ ਤੇ ਟੋਇਆਂ ਕਾਰਨ ਲੋਕ ਹੁੰਦੇ ਨੇ ਹਾਦਸਿਆਂ ਦਾ ਸ਼ਿਕਾਰ-ਪਰਮਿੰਦਰ ਭਿੰਦਾ

ਜਲੰਧਰ,8 ਜੁਲਾਈ (ਰਾਹੁਲ ਕਸ਼ਯਪ) ਜਲੰਧਰ ਕੈਂਟ ਹਲਕੇ ਦੇ ਪਿੰਡ ਧੀਣਾ ਤੋਂ ਫਲੜੀਵਾਲ ਨੂੰ ਜਾਂਦੀ ਸੜਕ ਥਾਂ ਥਾਂ ਤੇ ਬੈਠ ਚੁੱਕੀ ਹੈ ਉਸ ਵਿਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਸੜਕ ਵਿਚ ਪਏ ਇਨ੍ਹਾਂ ਟੋਇਆਂ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਸੜਕ ਵਿਚਕਾਰ ਕਈ ਫੱਟ ਡੂੰਘਾ ਅਤੇ ਚੋੜਾ ਟੋਏ ਨੂੰ ਪੂਰਨ ਵੱਲ ਸਬੰਧਤ ਮਹਿਕਮੇ ਨੇ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਇਹ ਟੋਆ ਜਾਨਲੇਵਾ ਸਾਬਤ ਹੋ ਸਕਦਾ ਹੈ ਅਤੇ ਇਸ ਦਾ ਸ਼ਿਕਾਰ ਹੋ ਕੇ ਕਿਸੇ ਵੇਲੇ ਵੀ ਕੋਈ ਕੀਮਤੀ ਜਾਨਾਂ ਜਾ ਸਕਦੀ ਹੈ ਸੀਵਰੇਜ ਦੀਆਂ ਬਣੀਆਂ ਹੋਈਆਂ ਹੋਦਿਆਂ ਦੇ ਨਾਲ ਸੜਕ ਪੈ ਬੈਠ ਗਈ ਹੈ ਅਤੇ ਹਰ ਰੋਜ਼ ਲੋਕ ਇਨ੍ਹਾਂ ਟੋਇਆਂ ਕਾਰਨ ਹੱਸਦਿਆਂ ਸ਼ਿਕਾਰ ਹੋ ਰਹੇ ਹਨ ਮਹਿਕਮੇ ਵੱਲੋਂ ਇਨ੍ਹਾਂ ਟੋਇਆਂ ਨੂੰ ਪੂਰਨ ਬੰਦ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ I ਪਰਮਿੰਦਰ ਸਿੰਘ ਭਿੰਦਾ ਹਲਕਾ ਪ੍ਰਧਾਨ ਜਲੰਧਰ ਕੈਂਟ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦੱਸਿਆ ਕਿ ਇਸ ਸੜਕ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲੀਡਰ ਅਤੇ ਵਰਕਰ ਲੰਘਦੇ ਹਨ ਪਰ ਉਹਨਾਂ ਦਾ ਇਸ ਵੱਲ ਧਿਆਨ ਨਹੀਂ ਜਾਂਦਾ ਅਤੇ ਵੋਟਾਂ ਵੇਲੇ ਵੱਡੇ-ਵੱਡੇ ਲਾਰੇ ਲਾਏ ਜਾਂਦੇ ਹਨ ਲੇਕਿਨ ਗਰਾਊਂਡ ਤੇ ਕੰਮ ਨਹੀਂ ਕੀਤਾ ਜਾਂਦਾ ਪਰਮਿੰਦਰ ਸਿੰਘ ਭਿੰਦਾ ਵੱਲੋਂ ਦੱਸਿਆ ਗਿਆ ਕਿ ਨਾਲ ਲੱਗਦੀਆਂ ਕਲੋਨੀਆਂ ਵਿੱਚ ਵੀ ਸੜਕਾਂ ਦਾ ਕੰਮ ਠੱਪ ਹੋਣ ਕਾਰਨ ਲੋਕਾਂ ਨੂੰ ਅਨੇਕਾਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਆਰਮੀ ਇਨਕਲੇਵ ਫੇਸ 1 ਦੀਆ ਕੁਝ ਸੜਕਾਂ ਤੇ ਪੱਥਰ ਪੈ ਚੁੱਕਾ ਹੈ ਪਰ ਸੜਕਾਂ ਉਪਰ ਲੁਕ ਕਾਫ਼ੀ ਸਮੇਂ ਤੋਂ ਨਹੀਂ ਪਈ ਗਈ ਅਤੇ ਕੁਝ ਸੜਕਾਂ ਪਿਛਲੇ ਦੋ ਸਾਲ ਤੋਂ ਪੱਥਰ ਅਤੇ ਲੋਕ ਨੂੰ ਤਰਸ ਰਹੀਆਂ ਹਨ ਉਹਨਾਂ ਸੜਕਾਂ ਤੋਂ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਹੈ ਅਤੇ ਇਨ੍ਹਾਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅੱਗੇ ਬਰਸਾਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਉਹਨਾਂ ਚਿਤਾਵਨੀ ਦਿੱਤੀ ਕਿ ਸੜਕ ਦੇ ਵਿਚ ਟੋਇਆਂ ਨੂੰ ਨਾਂ ਪੂਰਿਆ ਗਿਆ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ!