ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਜਲੰਧਰ ਵਿੱਚ ਖੈਰ ਨਹੀਂ : ਏਸੀਪੀ ਹੈਡਕਵਾਟਰ
ਪੰਜਾਬ ਉਜਾਲਾ ਨਿਊਜ਼
ਹੁੱਲੜਬਾਜ਼ੀ ਕਰਨ ਵਾਲਿਆਂ ਅਤੇ ਬੁਲੇਟ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਜਲੰਧਰ ਵਿੱਚ ਖੈਰ ਨਹੀਂ : ਏਸੀਪੀ ਹੈਡਕਵਾਟਰ
ਜਲੰਧਰ (ਰਾਹੁਲ ਕਸ਼ਯਪ) ਹੁੱਲੜਬਾਜ਼ੀ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਦੀ ਹੁਣ ਜਲੰਧਰ ਵਿੱਚ ਖੈਰ ਨਹੀਂ। ਜਲੰਧਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੱਖ ਸਰਕਾਰੀ ਜਗ੍ਹਾਵਾਂ ਅਤੇ ਹੋਰ ਵੱਖ ਵੱਖ ਇਲਾਕਿਆਂ ਵਿੱਚ ਨਾਕਰ ਲਗਾ ਕੇ 2 ਪਹੀਆ ਵਾਹਨ ਤੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਖਿਲ਼ਾਫ ਸਖਤੀ ਕੀਤੀ ਜਾ ਰਹੀ ਹੈ। ਇਸਦੇ ਚਲਦਿਆਂ ਅੱਜ ਜਲੰਧਰ ਦੇ ਕੋਰਟ ਕੰਪਲੈਕਸ ਦੇ ਬਾਹਰ ਨਾਕਾਬੰਧੀ ਕੀਤੀ ਗਈ ਅਤੇ ਕਈ ਦਰਜਨਾਂ ਚਲਾਨ ਕੱਟੇ ਗਏ। ਇਸ ਮੌਕੇ ਗੱਲ ਕਰਦਿਆਂ ਏਸੀਪੀ ਹੈਡਕਵਾਟਰ ਮਨਵੀਰ ਬਾਜਵਾ ਨੇ ਕਿਹਾ ਕਿ ਮਾਨਯੋਗ ਸੀਪੀ ਦੇ ਹਦਾਇਤਾਂ ਅਨੁਸਾਰ ਸ਼ਹਿਰ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਚੇਕਿੰਗ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਚਲਦਿਆਂ ਅੱਜ ਪਹਿਲਾਂ ਜਲੰਧਰ ਦੇ ਕੋਰਟ ਕੰਪਲੈਕਸ ਦੇ ਅੰਦਰ ਚੈਕਿੰਗ ਕੀਤੀ ਗਈ ਅਤੇ ਉਸਤੋਂ ਬਾਅਦ ਕੰਪਲੈਕਸ ਦੇ ਬਾਹਰ ਨਾਕਾਬੰਧੀ ਕਰ ਚੈਕਿੰਗ ਕੀਤੀ ਗਈ। ਏਸੀਪੀ ਮਨਵੀਰ ਕੇ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ 40 ਤੋਂ 50 ਮੋਟਰਸਾਈਕਲ ਜਿਨਾਂ ‘ਚ ਕਾਨੂੰਨ ਅਨੁਸਾਰ ਕੁਝ ਖਾਮੀਆਂ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਅੱਧੇ ਦਰਜਨ ਦੇ ਕਰੀਬ ਬੁੱਲਟ ਮੋਟਰਸਾਈਕਲ ਬੰਦ ਕੀਤੇ ਗਏ ਨੇ। ਏਸੀਪੀ ਮਨਵੀਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਾਕਿਆਂ ਤੇ ਡਰ ਕੇ ਭੱਜਣ ਦੀ ਜਗਾਹ ਰੁਕ ਕੇ ਗੱਲ ਕੀਤੀ ਜਾਵੇ ਤਾਂਕਿ ਹਾਦਸਿਆਂ ਤੋਂ ਬਚਿਆ ਜਾ ਸਕੇ